ਯੁੱਧ ਅਪਰਾਧ ਬਾਰੇ 'ਝੂਠੇ' ਅਤੇ 'ਅਸੰਗਤ' ਟਵੀਟ ਲਈ ਮਾਫ਼ੀ ਮੰਗੇ ਚੀਨ : ਆਸਟ੍ਰੇਲੀਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਆਸਟ੍ਰੇਲਿਆਈ ਫ਼ੌਜ ਵਲੋਂ ਇਕ ਬੱਚੇ ਦਾ ਕਤਲ ਕਰਨ ਦੀ ਤਸਵੀਰ ਕੀਤੀ ਹੈ ਸਾਂਝੀ

image

ਮੈਲਬੌਰਨ, 30 ਨਵੰਬਰ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਸੋਮਵਾਰ ਨੂੰ ਚੀਨੀ ਸਰਕਾਰ ਨੂੰ 'ਝੂਠੀ' ਅਤੇ 'ਅਸੰਗਤ'  ਤਸਵੀਰ ਨੂੰ ਟਵੀਟ ਕਰਨ ਲਈ ਮਾਫੀ ਮੰਗਣ ਦੀ ਮੰਗ ਕੀਤੀ, ਜਿਸ ਵਿਚ ਆਸਟ੍ਰੇਲੀਆਈ ਫ਼ੌਜੀ ਕਥਿਤ ਤੌਰ 'ਤੇ ਅਫ਼ਗ਼ਾਨਿਸਤਾਨ ਵਿਚ ਇਕ ਬੱਚੇ ਦੀ ਹਤਿਆ ਕਰਦੇ ਦਿਖਾਈ ਦੇ ਰਹੇ ਹਨ। ਯਾਦ ਰਹੇ ਕਿ ਇਸ ਟਵੀਟ ਤੋਂ ਬਾਅਦ ਚੀਨ ਅਤੇ ਆਸਟ੍ਰੇਲੀਆ ਵਿਚ ਸਿਆਸੀ ਤਨਾਅ ਪੈਦਾ ਹੋ ਗਿਆ ਹੈ।

image


 ਮਾਰੀਸਨ ਨੇ ਚੀਨ ਦੇ ਵਿਦੇਸ਼ ਮੰਤਰਾਲੇ ਨੂੰ ਫ਼ਰਜ਼ੀ ਟਵੀਟ ਹਟਾਉਣ ਦੀ ਮੰਗੀ ਕੀਤੀ ਹੈ ਜਿਸ ਵਿਚ ਯੁੱਧ ਅਪਰਾਧ ਜਾਂਚ ਦੀ ਪਿੱਠ ਭੂਮੀ ਵਿਚ ਆਸਟ੍ਰੇਲਿਆਈ ਰਖਿਆ ਬਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਬੰਧੀ ਜਾਰੀ ਤਨਾਅ ਵਿਚਾਲੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜਿਆਨ ਨੇ ਸੋਮਵਾਰ ਨੂੰ ਇਕ ਗ੍ਰਾਫ਼ਿਕ ਤਸਵੀਰ ਟਵੀਟ ਕੀਤੀ ਜਿਸ ਵਿਚ ਹਸਦਾ ਹੋਇਆ ਫ਼ੌਜੀ ਨੇ ਚਾਕੂ ਬੱਚੇ ਦੇ ਗਲੇ 'ਤੇ ਰਖਿਆ ਹੋਇਆ ਹੈ। ਬੱਚਾ ਨੇ ਇਕ ਮੇਮਣੇ ਨੂੰ ਗੋਦ ਵਿਚ  ਲਿਆ ਹੋਇਆ ਹੈ। ਝਾਉ ਨੇ ਤਸਵੀਰ ਨਾਲ ਲਿਖਿਆ,''ਆਸਟ੍ਰੇਲੀਆਈ ਫ਼ੌਜੀਆਂ ਵਲੋਂ ਅਫ਼ਗ਼ਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦੀ ਹਤਿਆ ਕਰਨ ਤੋਂ ਹੈਰਾਨ ਹਾਂ। ਅਸੀਂ ਇਸ ਘਿਨਾਉਣੇ ਕੰਮ ਦੀ ਨਿੰਦਾ ਕਰਦੇ ਹਾਂ ਅਤੇ ਇਸ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ।'' ਉਨ੍ਹਾਂ ਲਿਖਿਆ,''ਤੁਸੀਂ ਚਿੰਤਾ ਨਾ ਕਰੋ, ਅਸੀਂ ਸ਼ਾਂਤੀ ਲਈ ਆ ਰਹੇ ਹਾਂ। ਤਸਵੀਰ 'ਤੇ ਲਿਖੇ ਸੰਦੇਸ਼ ਨੂੰ ਪੜ੍ਹੋ, ਜਿਸ ਵਿਚ ਆਸਟ੍ਰੇਲਿਆਈ ਫ਼ੌਜ ਵਲੋਂ ਇਸ ਮਹੀਨੇ ਦਿਤੀ ਗਈ ਰਿਪੋਰਟ ਦਾ ਹਵਾਲਾ ਦਿਤਾ ਗਿਆ ਹੈ, ਜਿਸ ਮੁਤਾਬਕ ਸਾਲ 2009 ਤੋਂ 2013 ਵਿਚਾਲੇ ਅਫ਼ਗ਼ਾਨਿਸਤਾਨ ਦੇ 39 ਨਾਗਰਿਕਾਂ ਅਤੇਤ ਕੈਦੀਆਂ ਦੀ ਹਤਿਆ ਵਿਚ ਆਸਟ੍ਰੇਲੀਆ ਦੇ ਕੁਝ ਫ਼ੌਜੀ ਸ਼ਾਮਲ ਹੋਣ ਦੀ ਭਰੋਸੇਯੋਗ ਸੂਚਨਾ ਹੈ।''


 ਮੌਰਿਸਨ ਨੇ ਕਿਹਾ ਕਿ ਝਾਉ ਵਲੋਂ ਟਵੀਟ ਕੀਤੀ ਗਈ ਤਸਵੀਰ ਝੂਠੀ ਅਤੇ ਅਸਲ ਵਿਚ ਹਤਕਯੋਗ ਤੇ ਅਸੰਗਤ ਹੈ। ਉਨ੍ਹਾਂ ਕਿਹਾ,''ਚੀਨੀ ਸਰਕਾਰ ਨੂੰ ਇਸ ਪੋਸਟ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇਸ ਨੇ ਦੁਨੀਆਂ ਦੀਆਂ ਨਜ਼ਰਾਂ ਵਿਚ ਉਸ ਨੂੰ ਨੀਵਾਂ ਕਰ ਦਿਤਾ ਹੈ।'' (ਪੀਟੀਆਈ)