ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਅਮਰੀਕੀ ਇਤਿਹਾਸ ਵਿਚ ਸੱਭ ਤੋਂ ਜ਼ਿਆਦਾ ਅਸੁਰੱਖਿਅਤ ਸਨ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਅਮਰੀਕੀ ਇਤਿਹਾਸ ਵਿਚ ਸੱਭ ਤੋਂ ਜ਼ਿਆਦਾ ਅਸੁਰੱਖਿਅਤ ਸਨ : ਟਰੰਪ

image

ਵਾਸ਼ਿੰਗਟਨ, 30 ਨਵੰਬਰ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲ ਟਰੰਪ ਨੇ ਐਤਵਾਰ ਨੂੰ ਇਕ ਵਾਰ ਫਿਰ ਅਪਣੇ ਬੇਬੁਨੀਆਦ ਦਾਅਵੇ ਦੋਹਰਾਉਂਦੇ ਹੋਏ ਕਿਹਾ ਕਿ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਅਮਰੀਕੀ ਇਤਿਹਾਸ ਵਿਚ ਸੱਭ ਤੋਂ ਜ਼ਿਆਦਾ ਅਸੁਰੱਖਿਅਤ ਚੋਣਾਂ ਸਨ। ਵਿਸਕਾਨਸਨ ਦੀਆਂ ਦੋ ਕਾਊਂਟੀ ਵਿਚ ਵੋਟਾਂ ਦੀ ਦੁਬਾਰਾ ਗਿਣਤੀ ਵਾਲੇ ਦਿਨ ਟਰੰਪ ਨੇ ਟਵੀਟ ਕੀਤਾ,''ਸਾਡੀਆਂ 2020 ਚੋਣਾਂ... ਹਾਲੇ ਤਕ ਦੀਆਂ ਸੱਭ ਤੋਂ ਅਸੁਰੱਖਿਅਤ ਚੋਣਾਂ ਸਨ।'' ਉਨ੍ਹਾਂ ਦੂਜੇ ਟਵੀਟ ਵਿਚ ਦੋਸ਼ ਲਗਾਇਆ,''ਚੋਣ ਧੋਖਾਧੜੀ ਸਬੰਧੀ ਜਾਰੀ ਸਾਡੇ ਮੁਕੱਦਮਿਆਂ 'ਤੇ ਕੁਝ ਵਡੀਆਂ ਗੱਲਾਂ ਸਾਹਮਣੇ ਆਈਆਂ ਹਨ। ਹਰ ਕਿਸੇ ਨੂੰ ਪਤਾ ਹੈ, ਇਸ ਵਿਚ ਧੋਖਾਧੜੀ ਹੋਈ। ਉਨ੍ਹਾਂ ਨੂੰ ਪਤਾ ਹੈ ਕਿ (ਡੈਮੋਕ੍ਰੇਟਿਕ ਉਮੀਦਵਾਰ ਜੋ. ਬਾਈਡਨ) ਨੂੰ ਕਾਲੇ ਭਾਈਚਾਰੇ ਨਾਲ (ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ) ਦੀ ਤੁਲਨਾ ਵਿਚ ਜ਼ਿਆਦਾ ਵੋਟਾਂ ਨਹੀਂ ਮਿਲੀਆਂ ਅਤੇ 80,000,000 ਵੋਟਾਂ ਤਾਂ ਯਕੀਨੀ ਤੌਰ 'ਤੇ ਨਹੀਂ ਮਿਲੀਆਂ। ਤੁਸੀਂ ਦੇਖੋ ਡੇਟਰਾਸਟ, ਫ਼ਿਲਾਡੇਲਿਫ਼ਯਾ ਵਿਚ ਕੀ ਹੋਇਆ।''


 ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਜੋ. ਬਾਈਡਨ ਨੂੰ ਜੇਤੂ ਐਲਨਿਆ ਜਾ ਚੁਕਾ ਹੈ ਅਤੇ ਸੱਤਾ ਹਵਾਲਗੀ ਦੀ ਰਸਮੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਪਰ ਟਰੰਪ ਨੇ ਹਾਲੇ ਤਕ ਅਪਣੀ ਹਾਰ ਨਹੀਂ ਮੰਨੀ ਹੈ। ਉਨ੍ਹਾਂ ਨੇ ਚੋਣ ਨਤੀਜਿਆਂ ਵਿਰੁਧ ਕਈ ਥਾਂ ਮੁਕੱਦਮਾ ਦਾਇਰ ਕੀਤਾ ਹੋਇਆ ਹੈ। (ਪੀਟੀਆਈ)




ਟਰੰਪ ਨੇ ਅਮਰੀਕੀ ਅਦਾਲਤੀ ਪ੍ਰਣਾਲੀ ਨੂੰ ਲੰਮੇ ਹੱਥੀਂ ਲਿਆ
ਕਿਹਾ, ਸਿਖਰਲੀ ਅਦਾਲਤ ਵਿਚ ਸੁਣਵਾਈ ਮੁਸ਼ਕਲ

image


ਵਾਸ਼ਿੰਗਟਨ, 30 ਨਵੰਬਰ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿਚ ਧੋਖਾਧੜੀ ਅਤੇ ਗੜਬੜ ਦੇ ਉਨ੍ਹਾਂ ਦੇ ਦੋਸ਼ਾਂ ਦੀ ਸੁਣਵਾਈ ਅਮਰੀਕੀ ਸਿਖਰਲੀ ਅਦਾਲਤ ਵਿਚ ਮੁਸ਼ਕਲ ਹੈ। ਇਸ ਦੇ ਨਾਲ ਹੀ ਟਰੰਪ ਨੇ ਅਦਾਲਤਾਂ 'ਤੇ ਉਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਤੋਂ ਇਨਕਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਦੋਰਾਇਆ ਕਿ ਉਹ ਇਸ ਗੱਲ ਨੂੰ ਨਹੀਂ ਮਨਦੇ ਕਿ ਉਹ ਚੋਣਾਂ ਹਾਰ ਗਏ ਹਨ। ਟਰੰਪ ਨੇ ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਮਿਲੀ ਹਾਰ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਉਨ੍ਹਾਂ ਦੀਆਂ ਜ਼ਿਆਦਤਰ ਕਾਨੂੰਨੀ ਚਨੌਤੀਆਂ ਖ਼ਾਰਜ ਹੋ ਚੁਕੀਆਂ ਹਨ। ਇਕ ਇੰਟਰਵਿਉ ਵਿਚ ਟਰੰਪ ਨੇ ਕਿਹਾ,''ਅਸੀਂ ਸਬੂਤ ਪੇਸ਼ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਜੱਜਾਂ ਨੇ ਸਾਨੂੰ ਅਜਿਹਾ ਕਰਨ ਦੀ ਪ੍ਰਵਾਨਗੀ ਨਹੀਂ ਦਿਤੀ। ਸਾਡੇ ਕੋਲ ਬਹੁਤ ਸਬੂਤ ਹਨ। ਤੁਸੀ ਪਿਛਲੇ ਹਫ਼ਤੇ ਬੁਧਵਾਰ ਨੂੰ ਦੇਖਿਆ ਕਿ ਪੈਨਸਲਵੇਨੀਆਂ ਵਿਚ ਸਾਡੀ ਸੁਣਵਾਈ ਹੋਣੀ ਸੀ।'' ਚੋਣ ਨਤੀਜਿਆਂ ਤੋਂ ਬਾਅਦ ਟਰੰਪ ਦੀ ਇਹ ਪਹਿਲੀ ਇੰਟਰਵਿਊ ਹੈ। (ਪੀਟੀਆਈ)