ਪੂਰਬੀ ਬ੍ਰਿਟੇਨ ਵਿੱਚ ਨਵੇਂ ਗੁਰਦੁਆਰੇ ਦਾ ਉਦਘਾਟਨ ਕਰ ਸਕਦੇ ਹਨ ਮਹਾਰਾਜਾ ਚਾਰਲਸ ਤੀਜੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਥਾਨਕ ਮੀਡੀਆ ਰਿਪੋਰਟਾਂ 'ਚ ਆਇਆ ਜ਼ਿਕਰ

Image

 

ਲੰਡਨ - ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਪੂਰਬੀ ਇੰਗਲੈਂਡ ਦੇ ਬੈਡਫੋਰਡਸ਼ਾਇਰ ਖੇਤਰ ਦੀ ਆਪਣੀ ਫੇਰੀ ਦੌਰਾਨ ਇੱਕ ਨਵੇਂ ਗੁਰਦੁਆਰੇ ਦਾ ਰਸਮੀ ਉਦਘਾਟਨ ਕਰ ਸਕਦੇ ਹਨ।

ਮਹਾਰਾਜਾ ਵਜੋਂ ਉਹ ਬੈਡਫੋਰਡਸ਼ਾਇਰ ਦੇ ਪਹਿਲੇ ਦੌਰੇ 'ਤੇ ਜਾਣਗੇ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, 74 ਸਾਲਾ ਚਾਰਲਸ ਵੱਲੋਂ ਅਗਲੇ ਮੰਗਲਵਾਰ ਨੂੰ ਗੁਰੂ ਨਾਨਕ ਗੁਰਦੁਆਰਾ (ਜੀਐਨਜੀ) ਲੁਟਨ ਦੇ ਉਦਘਾਟਨ ਦੀਆਂ ਖ਼ਬਰਾਂ ਹਨ। ਰਿਪੋਰਟਾਂ ਮੁਤਾਬਿਕ ਉਹ ਇੱਥੇ ਸਥਾਨਕ ਲੋਕਾਂ ਨਾਲ ਲੰਗਰ ਸੇਵਾ, ਕੋਵਿਡ ਵੈਕਸੀਨ ਕਲੀਨਿਕ ਆਦਿ ਬਾਰੇ ਗੱਲ ਕਰ ਸਕਦੇ ਹਨ।

ਰਿਪੋਰਟਾਂ ਅਨੁਸਾਰ ਗੁਰਦੁਆਰੇ ਵਿੱਚ ਉਨ੍ਹਾਂ ਦਾ ਸਵਾਗਤ ਭਾਰਤੀ ਮੂਲ ਦੇ ਪ੍ਰੋਫੈਸਰ ਗਰਚ ਰੰਧਾਵਾ ਕਰਨਗੇ, ਜੋ ਸਥਾਨਕ ਸਿੱਖ ਸੰਗਤ ਦੇ ਮੈਂਬਰ ਅਤੇ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਦੇ ਇੰਸਟੀਚਿਊਟ ਆਫ ਹੈਲਥ ਰਿਸਰਚ ਦੇ ਡਾਇਰੈਕਟਰ ਹਨ।