ਚੀਨ ਨੇ ਕਾਠਮੰਡੂ ਰੋਡ ਦੇ 10 ਕਿਲੋਮੀਟਰ ਹਿੱਸੇ ਦੀ ਉਸਾਰੀ ਕੀਤੀ ਮੁਕੰਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਨੇਪਾਲ ਅਤੇ ਚੀਨ ਵਿਚ ਕੂਟਨੀਤਕ ਰਿਸ਼ਤਿਆਂ ਦੇ ਮਜ਼ਬੂਤ ਹੋਣ ਦੇ ਨਾਲ ਸੰਬੰਧਾਂ ਦੇ ਨਵੀਂ ਉੱਚਾਈ 'ਤੇ ਪਹੁੰਚਣ.......

China completes 10 kilometer stretch of Kathmandu road

ਕਾਠਮੰਡ  : ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਨੇਪਾਲ ਅਤੇ ਚੀਨ ਵਿਚ ਕੂਟਨੀਤਕ ਰਿਸ਼ਤਿਆਂ ਦੇ ਮਜ਼ਬੂਤ ਹੋਣ ਦੇ ਨਾਲ ਸੰਬੰਧਾਂ ਦੇ ਨਵੀਂ ਉੱਚਾਈ 'ਤੇ ਪਹੁੰਚਣ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਜਿੰਗ ਨੇ ਰਾਸ਼ਟਰੀ ਰਾਜਧਾਨੀ ਵਿਚ ਸੜਕ ਦੇ 10 ਕਿਲੋਮਟਰ ਹਿੱਸੇ ਦਾ ਨਿਰਮਾਣ ਕਰ ਕੇ ਉਨ੍ਹਾਂ ਨੂੰ ਸੌਂਪ ਦਿਤਾ ਹੈ। ਨੇਪਾਲ ਵਿਚ ਚੀਨ ਦੇ ਰਾਜਦੂਤ ਹੋਊ ਯਾਂਗੀ ਨੇ ਕਾਠਮੰਡੂ ਦੇ ਲਲਿਤਪੁਰ ਵਿਚ ਆਯੋਜਿਤ ਇਕ ਸਮਾਰੋਹ ਵਿਚ ਕਾਲਾਂਕੀ ਕੋਟੇਸ਼ਵਰ ਸੜਕ ਦਾ ਵਾਧੂ ਹਿੱਸਾ ਅਧਿਕਾਰਕ ਤੌਰ 'ਤੇ ਓਲੀ ਦੇ ਹਵਾਲੇ ਕੀਤਾ।

ਸੜਕ ਦੇ ਇਸ ਹਿੱਸੇ ਦੇ ਨਿਰਮਾਣ ਵਿਚ 513 ਕਰੋੜ ਰੁਪਏ ਦੀ ਲਾਗਤ ਆਈ ਹੈ। ਕੁੱਲ 8 ਲੇਨਾਂ ਵਾਲੀ ਇਹ ਸੜਕ ਚੀਨੀ ਕੰਪਨੀ 'ਸ਼ੰਘਾਈ ਨਿਰਮਾਣ' ਨੇ ਚੀਨ ਦੀ ਵਿੱਤੀ ਮਦਦ ਨਾਲ 5 ਸਾਲ ਵਿਚ ਬਣਾਈ ਹੈ। ਯਾਂਗੀ ਨੇ ਕਿਹਾ ਕਿ ਸਾਲ 2015 ਵਿਚ ਆਏ ਭੂਚਾਲ, ਭਾਰਤ-ਨੇਪਾਲ ਸਰਹੱਦ 'ਤੇ ਨਾਕਾਬੰਦੀ ਅਤੇ ਜ਼ਮੀਨ ਕਬਜ਼ਾ ਆਦਿ ਕਾਰਨਾਂ ਕਾਰਨ ਪ੍ਰਾਜਕੈਟ ਵਿਚ ਦੇਰੀ ਹੋਈ। ਓਲੀ ਨੇ ਬੁਨਿਆਦੀ ਢਾਂਚਾ ਨਿਰਮਾਣ ਵਿਚ ਵਿੱਤੀ ਮਦਦ ਲਈ ਅਤੇ ਪਣਬਿਜਲੀ, ਖੇਤੀ ਤੇ ਸਿੱਖਿਆ ਸਮੇਤ ਹੋਰ ਖੇਤਰਾਂ ਵਿਚ ਯੋਗਦਾਨ ਲਈ ਚੀਨ ਸਰਕਾਰ ਦੀ ਪ੍ਰਸ਼ੰਸਾ ਕੀਤੀ।                 (ਪੀਟੀਆਈ)