ਭਾਰਤ ਅਮਰੀਕਾ ਦੇ ਮਹੱਤਵਪੂਰਨ ਭਾਈਵਾਲਾਂ 'ਚੋਂ ਇਕ : ਅਮਰੀਕੀ ਸੈਨੇਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਰਣਨੀਤਕ ਭਾਈਵਾਲਾਂ 'ਚੋਂ ਇਕ ਹੈ........

Mark Warner United States Senator

ਵਾਸ਼ਿੰਗਟਨ : ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਰਣਨੀਤਕ ਭਾਈਵਾਲਾਂ 'ਚੋਂ ਇਕ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਰਕ ਵਾਰਨਰ ਅਤੇ ਰੀਪਬਲਿਕਨ ਪਾਰਟੀ ਦੇ ਸੈਨੇਟਰ ਜੌਹਨ ਕਰੋਨਨ ਨੇ ਅਮਰੀਕਾ 'ਚ ਭਾਰਤ ਦੇ ਨਵੇਂ ਅੰਬੈਸਡਰ ਹਰਸ਼ਵਰਧਨ ਸ਼੍ਰੀਂਗਲਾ ਨਾਲ ਇੱਥੇ ਮੁਲਾਕਾਤ ਕੀਤੀ। ਮੁਲਾਕਾਤ ਦੇ ਅਗਲੇ ਦਿਨ ਮੰਗਲਵਾਰ ਨੂੰ ਕਾਰਨੋਨ ਨੇ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ,''ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਸਾਂਝੀਦਾਰਾਂ 'ਚੋਂ ਇਕ ਹੈ। ਮੈਨੂੰ ਖੁਸ਼ੀ ਹੈ ਕਿ ਸੈਨੇਟਰ ਵਾਰਨਰ ਅਤੇ ਮੈਂ ਅੰਬੈਸਡਰ ਨਾਲ ਮੁਲਾਕਾਤ ਕੀਤੀ ਅਤੇ ਅਸੀਂ ਅਜਿਹੇ ਵਿਸ਼ਿਆਂ 'ਤੇ ਚਰਚਾ ਕੀਤੀ,

ਜਿਨ੍ਹਾਂ 'ਤੇ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ। ਇਨ੍ਹਾਂ 'ਚ ਵਪਾਰ ਅਤੇ ਗਲੋਬਲ ਸੁਰੱਖਿਆ ਵਰਗੇ ਮੁੱਦਿਆਂ 'ਤੇ ਆਪਸੀ ਹਿੱਤਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ।
ਮੁਲਾਕਾਤ ਦੌਰਾਨ ਸੈਨੇਟਰਾਂ ਨੇ ਇਸ ਵਿਸ਼ੇ 'ਤੇ ਵੀ ਚਰਚਾ ਦੀ ਸਿਫਤ ਕੀਤੀ। ਇਸ ਮੁਲਾਕਾਤ 'ਚ ਸਾਡੇ ਰਾਸ਼ਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਹ ਮੁਲਾਕਾਤ ਇਸ ਲਈ ਵੀ ਖਾਸ ਹੈ ਕਿ ਕਿਉਂਕਿ ਵਰਜੀਨੀਆ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ 'ਚੋਂ ਇਕ ਹੈ। (ਪੀਟੀਆਈ)