Action against DeepSeeK: ਇਟਲੀ ਨੇ ‘ਡੀਪਸੀਕ’ ਨੂੰ ਕੀਤਾ ਬਲਾਕ
Action against DeepSeeK: ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਕੀਤਾ ਐਲਾਨ
Action against DeepSeeK: ਇਟਲੀ ਦੇ ‘ਡੇਟਾ’ ਪ੍ਰੋਟੈਕਸ਼ਨ ਅਥਾਰਟੀ ਨੇ ਵੀਰਵਾਰ ਨੂੰ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਐਪਲੀਕੇਸ਼ਨ ‘ਡੀਪਸੀਕ’ ਨੂੰ ਬਲਾਕ ਕਰ ਦਿਤਾ ਹੈ ਅਤੇ ਇਸ ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ।
ਇਟਲੀ ਦੇ ਡੇਟਾ ਪ੍ਰੋਟੈਕਸ਼ਨ ਅਥਾਰਟੀ ਗਾਰਾਂਤੇ ਨੇ ‘ਡੀਪਸੀਕ’ ਦੇ ਉਸ ਸ਼ੁਰੂਆਤੀ ਸਵਾਲ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਜਿਸ ਵਿਚ ਪੁਛਿਆ ਗਿਆ ਸੀ ਕਿ ਕਿਹੜਾ ਨਿਜੀ ‘ਡੇਟਾ’ ਇਕੱਠਾ ਕੀਤਾ ਜਾਂਦਾ ਹੈ, ਇਸ ਨੂੰ ਕਿੱਥੇ ਸਟੋਰ ਕੀਤਾ ਜਾਂਦਾ ਹੈ ਅਤੇ ਉਪਭੋਗਤਾਵਾਂ ਨੂੰ ਇਸ ਬਾਰੇ ਕਿਵੇਂ ਜਾਣਕਾਰੀ ਦਿਤੀ ਜਾਂਦੀ ਹੈ।
‘ਗਾਰਾਂਤੇ’ ਦੇ ਬਿਆਨ ਵਿਚ ਕਿਹਾ ਗਿਆ ਹੈ, ‘‘ਅਥਾਰਟੀ ਦੀਆਂ ਖੋਜਾਂ ਦੇ ਉਲਟ, ਕੰਪਨੀਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਟਲੀ ਵਿਚ ਕੰਮ ਨਹੀਂ ਕਰਦੀਆਂ ਹਨ ਅਤੇ ਯੂਰਪੀਅਨ ਕਾਨੂੰਨ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੇ ਹਨ।’’
ਬਿਆਨ ਮੁਤਾਬਕ, ਇਸ ਐਪ ਨੂੰ ਕੁੱਝ ਹੀ ਦਿਨਾਂ ’ਚ ਦੁਨੀਆਂ ਭਰ ’ਚ ਲੱਖਾਂ ਲੋਕਾਂ ਨੇ ਡਾਊਨਲੋਡ ਕੀਤਾ ਹੈ। ਕਿਫ਼ਾਇਤੀ ਹੋਣ ਕਾਰਨ, ‘ਡੀਪਸੀਕ’ ਦੇ ਨਵੇਂ ‘ਚੈਟਬੋਟ’ ਨੇ ਏਆਈ ਤਕਨਾਲੋਜੀ ਦੀ ਦੌੜ ’ਚ ਬਾਜ਼ੀ ਮਾਰ ਕੇ ਮਾਰਕੀਟ ਵਿਚ ਅਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਅਮਰੀਕੀ ਏਆਈ ਦੇ ਬਰਾਬਰ ਪਹੁੰਚ ਗਈ ਹੈ।