ਮਾਂ ਦਾ ਦੁੱਧ ਘੱਟ ਮਾਤਰਾ 'ਚ ਪਿਆਉਣ ਕਾਰਨ ਦੇਸ਼ 'ਚ ਹਰ ਸਾਲ ਮਰਦੇ ਹਨ ਇਕ ਲੱਖ ਬੱਚੇ : ਰੀਪੋਰਟ
ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਹਰ ਸਾਲ ਲਗਭਗ 1 ਲੱਖ ਬੱਚੇ ਅਜਿਹੀਆਂ ਬੀਮਾਰੀਆਂ ਨਾਲ ਮਰਦੇ ਹਨ, ਜਿਨ੍ਹਾਂ ਨੂੰ ਮਾਂ ਦਾ ਦੁੱਧ ਪਿਆ ਕੇ..
ਸੰਯੁਕਤ ਰਾਸ਼ਟਰ, 2 ਅਗੱਸਤ : ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਹਰ ਸਾਲ ਲਗਭਗ 1 ਲੱਖ ਬੱਚੇ ਅਜਿਹੀਆਂ ਬੀਮਾਰੀਆਂ ਨਾਲ ਮਰਦੇ ਹਨ, ਜਿਨ੍ਹਾਂ ਨੂੰ ਮਾਂ ਦਾ ਦੁੱਧ ਪਿਆ ਕੇ ਰੋਕਿਆ ਜਾ ਸਕਦਾ ਸੀ। ਇਸ ਦੇ ਨਾਲ ਹੀ ਰੀਪੋਰਟ ਵਿਚ ਕਿਹਾ ਗਿਆ ਕਿ ਘੱਟ ਮਾਤਰਾ ਵਿਚ ਦੁੱਧ ਪਿਲਾਉਣ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਹੋਰ ਨੁਕਸਾਨਾਂ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ 14 ਅਰਬ ਡਾਲਰ ਤਕ ਦਾ ਨੁਕਸਾਨ ਪਹੁੰਚ ਸਕਦਾ ਹੈ।
ਯੂਨੀਸੇਫ ਅਤੇ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਬ੍ਰੈਸਟਫੀਡਿੰਗ ਕਲੈਕਟਿਵ ਨਾਲ ਮਿਲ ਕੇ ਇਕ ਨਵੀਂ ਰਿਪੋਰਟ 'ਗਲੋਬਲ ਬ੍ਰੈਸਟਫੀਡਿੰਗ ਸਕੋਰ ਕਾਰਡ' ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੁੱਧ ਪਿਲਾਉਣ ਨਾਲ ਨਾ ਸਿਰਫ਼ ਬੱਚੇ ਦਾ ਦਸਤ ਅਤੇ ਨਿਮੋਨੀਆ ਤੋਂ ਬਚਾਅ ਹੁੰਦਾ ਹੈ ਬਲਕਿ ਔਰਤ ਵਿਚ ਬੱਚੇਦਾਨੀ ਦੇ ਕੈਂਸਰ ਅਤੇ ਛਾਤੀ ਕੈਂਸਰ ਦੇ ਖਤਰੇ ਵੀ ਘੱਟ ਹੋ ਜਾਂਦੇ ਹਨ।
ਚੀਨ, ਭਾਰਤ, ਨਾਈਜੀਰੀਆ, ਮੈਕਸੀਕੋ ਅਤੇ ਇੰਡੋਨੇਸ਼ੀਆ ਵਿਚ ਘੱਟ ਮਾਤਰਾ ਵਿਚ ਦੁੱਧ ਪਿਲਾਉਣ ਕਾਰਨ ਹਰ ਸਾਲ 2.36 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਦੇਸ਼ਾਂ ਵਿਚ ਮਾਂ ਦੁਆਰਾ ਬੱਚੇ ਨੂੰ ਘੱਟ ਮਾਤਰਾ ਵਿਚ ਦੁੱਧ ਪਿਲਾਉਣ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਹੋਰ ਨੁਕਸਾਨਾਂ ਦੇ ਕਾਰਨ ਅਰਥਵਿਵਸਥਾ ਨੂੰ ਹਰ ਸਾਲ ਹੋਣ ਵਾਲਾ ਨੁਕਸਾਨ 119 ਅਰਬ ਡਾਲਰ ਦਾ ਹੈ। (ਪੀਟੀਆਈ)