ਚਸ਼ਮਾ ਲਾਉਣ ਵਾਲੇ ਹੁੰਦੇ ਨੇ ਵਧੇਰੇ ਚੁਸਤ: ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਡਿਨਬਰਗ ਯੂਨੀਵਰਸਿਟੀ ਦੇ ਖ਼ੋਜ ਕਰਤਾਵਾਂ ਨੇ ਪਾਇਆ ਕਿ ਜ਼ਿਆਦਾ ਚੁਸਤ ਲੋਕਾਂ ਵਿਚ ਅਜਿਹੇ ਜੀਨ ਪਾਏ ਜਾਣ ਦੀ ਸੰਭਾਵਨਾ 30 ਫੀਸਦੀ ਤੱਕ ਜ਼ਿਆਦਾ ਹੁੰਦੀ ਹੈ

Specs

ਲੰਡਨ— ਚਸ਼ਮਾ ਲਗਾਉਣ ਵਾਲੇ ਲੋਕ ਜ਼ਿਆਦਾ ਚੁਸਤ ਹੋ ਸਕਦੇ ਹਨ। 44,480 ਲੋਕਾਂ ਦੇ ਜੈਨੇਟਿਕ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਨੇ ਇਕ ਅਧਿਐਨ ਵਿਚ ਇਹ ਗੱਲ ਕਹੀ ਹੈ। ਐਡਿਨਬਰਗ ਯੂਨੀਵਰਸਿਟੀ ਦੇ ਖ਼ੋਜ ਕਰਤਾਵਾਂ ਨੇ ਪਾਇਆ ਕਿ ਜ਼ਿਆਦਾ ਚੁਸਤ ਲੋਕਾਂ ਵਿਚ ਅਜਿਹੇ ਜੀਨ ਪਾਏ ਜਾਣ ਦੀ ਸੰਭਾਵਨਾ 30 ਫੀਸਦੀ ਤੱਕ ਜ਼ਿਆਦਾ ਹੁੰਦੀ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੂੰ ਪੜ੍ਹਨ ਵਾਲੇ ਚਸ਼ਮੇ ਦੀ ਲੋੜ ਹੈ। ਖੋਜ ਕਰਤਾਵਾਂ ਨੇ 148 ਜੀਨੋਮਿਕ ਖੇਤਰਾਂ ਦਾ ਅਧਿਐਨ ਕੀਤਾ। ਇਹ ਬਿਹਤਰ ਬੋਧ ਯੋਗਤਾ ਨਾਲ ਸੰਬੰਧਿਤ ਹਨ। ਇਨ੍ਹਾਂ ਵਿਚੋਂ 58 ਅਜਿਹੇ ਜੀਨੋਮਿਕ ਖੇਤਰ ਹਨ, ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ। (ਏਜੰਸੀ)