ਅਮਰੀਕਾ ਨੇ ਯੂਰੋਪ, ਕੈਨੇਡਾ, ਮੈਕਸੀਕੋ ਤੋਂ ਦਰਾਮਦ ਸਟੀਲ, ਅਲਮੀਨੀਅਮ 'ਤੇ ਡਿਊਟੀ 'ਚ ਛੋਟ ਖ਼ਤਮ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰੋਪੀਅਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਨੇ ਇਸ ਉਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿਤੀ ਹੈ

Steel

ਵਾਸ਼ਿੰਗਟਨ: ਅਮਰੀਕਾ ਨੇ ਅੱਜ ਯੂਰੋਪ, ਕੈਨੇਡਾ ਅਤੇ ਮੈਕਸੀਕੋ ਤੋਂ ਇੰਪੋਰਟ ਹੋਣ ਵਾਲੇ ਸਟੀਲ, ਅਲਮੀਨੀਅਮ ਤੇ ਦਿਤੀ ਛੋਟ ਨੂੰ ਖ਼ਤਮ ਕਰਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ 1 ਜੂਨ ਤੋਂ ਇਸ ਛੋਟ ਨੂੰ ਖ਼ਤਮ ਕਰਣ ਦੀ ਘੋਸ਼ਣਾ ਕੀਤੀ। ਯੂਰੋਪੀਅਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਨੇ ਇਸ ਉਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਾਰਚ ਵਿਚ ਸਟੀਲ ਉਤੇ 25 ਫ਼ੀਸਦੀ ਅਤੇ ਅਲਮੀਨੀਅਮ ਉਤੇ 15 ਫ਼ੀਸਦੀ ਦੀ ਇੰਪੋਰਟ ਡਿਊਟੀ ਲਗਾਉਣ ਦੀ ਘੋਸ਼ਣਾ ਕੀਤੀ ਸੀ। ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਸੀ। ਉਨ੍ਹਾਂ ਨੇ 30 ਅਪ੍ਰੈਲ ਨੂੰ ਕੈਨੇਡਾ, ਮੈਕਸੀਕੋ ਅਤੇ ਯੂਰੋਪੀਅਨ ਯੂਨੀਅਨ ਤੋਂ ਆਉਣ ਵਾਲੇ ਸਟੀਲ ਅਤੇ ਅਲਮੀਨੀਅਮ 'ਤੇ ਇੰਪੋਰਟ ਡਿਊਟੀ ਦੀ ਅਸਥਾਈ ਛੋਟ ਦੀ ਮਿਆਦ ਨੂੰ 30 ਦਿਨ ਵਧਾ ਦਿੱਤਾ ਸੀ। ਰਾਸ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਨਾਲ ਇਸ ਬਾਰੇ 'ਚ ਗੱਲ ਬਾਤ ਵਿਚ ਕੋਈ ਵਿਸ਼ੇਸ਼ ਤਰੱਕੀ ਨਹੀਂ ਹੋਈ ਹੈ। ਉਥੇ ਹੀ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਨਾਫਟਾ ਵਾਰਤਾਵਾਂ ਵਿਚ ਉਮੀਦ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਵਣਜ ਮੰਤਰੀ ਨੇ ਕਿਹਾ, ‘‘ਅਸੀ ਅੱਗੇ ਵੀ ਕੈਨੇਡਾ, ਮੈਕਸੀਕੋ ਅਤੇ ਦੂਜੇ ਪਾਸੇ ਯੂਰੋਪੀ ਕਮਿਸ਼ਨ ਦੇ ਨਾਲ ਗੱਲ ਬਾਤ ਜਾਰੀ ਰੱਖਾਂਗੇ, ਕਿਉਂਕਿ ਕਈ ਹੋਰ ਮੁੱਦੇ ਹਨ ਜਿਨ੍ਹਾਂ ਨੂੰ ਸੁਲਝਾਉਣਾ ਜ਼ਰੂਰੀ ਹੈ।’’

ਸਟੀਲ ਉਤ 25 ਫ਼ੀਸਦੀ ਅਤੇ ਅਲਮੀਨੀਅਮ ਉਤੇ 15 ਫ਼ੀਸਦੀ ਇੰਪੋਰਟ ਡਿਊਟੀ ਹਾਲਾਂਕਿ ਚੀਨ ਨੂੰ ਸੋਚ ਕੇ ਲਗਾਈ ਗਈ ਸੀ, ਪਰ ਹੁਣ ਅਜਿਹਾ ਲਗਦਾ ਹੈ ਕਿ ਇਸ ਤੋਂ ਅਮਰੀਕਾ ਦੇ ਕਰੀਬੀ ਮਿੱਤਰ ਅਤੇ ਸਾਥੀ ਵੀ ਪ੍ਰਭਾਵਿਤ ਹੋ ਰਹੇ ਹਨ। ਰਾਸ ਨੇ ਹਾਲਾਂਕਿ ਇਸ ਨੂੰ ਖ਼ਾਰਿਜ ਕਰਦੇ ਹੋਏ ਕਿਹਾ ਕਿ ਚੀਨ ਦੇ ਸਟੀਲ ਅਤੇ ਅਲਮੀਨੀਅਮ ਨੂੰ ਦੂੱਜੇ ਦੇਸ਼ਾਂ ਦੇ ਜ਼ਰੀਏ ਇਥੇ ਭੇਜਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਅਰਜਨਟੀਨਾ, ਆਸਟ੍ਰੇਲੀਆ ਅਤੇਨ ਬ੍ਰਾਜ਼ੀਲ ਨੂੰ ਇਸ ਇੰਪੋਰਟ ਡਿਊਟੀ ਤੋਂ ਅਣਮਿੱਥੇ ਸਮੇਂ ਤਕ ਛੋਟ ਦਿੱਤੀ ਹੈ। ਇਨ੍ਹਾਂ ਵਪਾਰਕ ਭਾਗੀਦਾਰ ਦੇਸ਼ਾਂ ਤੋਂ ਸਿਧਾਂਤਿਕ ਸਹਿਮਤੀ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਦੱਖਣੀ ਕੋਰੀਆ ਨੂੰ ਸਟੀਲ ਤੇ ਡਿਊਟੀ ਤੋਂ ਸਥਾਈ ਚੋਟ ਛੋਟ ਦਿਤੀ ਗਈ ਹੈ। ਇਸ ਉਤੇ ਦੱਖਣੀ ਕੋਰੀਆ ਦੀ ਅਮਰੀਕਾ ਦੇ ਨਾਲ ਗੱਲ ਬਾਤ ਹੋਈ ਹੈ। ਹਾਲਾਂਕਿ ਦੱਖਣੀ ਕੋਰੀਆ ਨੇ ਆਪਣੇ ਅਲਮੀਨੀਅਮ ਨਿਰਿਆਤ ਨੂੰ ਲੈ ਕੇ ਅਮਰੀਕਾ ਦੇ ਨਾਲ ਗੱਲ ਬਾਤ ਨਹੀਂ ਕੀਤੀ ਹੈ। (ਏਜੰਸੀ)