ਕਰੋਨਾ ਸੰਕਟ 'ਚ ਅਮਰੀਕਾ ਅੰਦਰ ਵੱਡੇ ਪੱਧਰ ਤੇ ਹੋ ਰਿਹਾ ਵਿਰੋਧ ਪ੍ਰਦਰਸ਼ਨ, ਜਾਣੋਂ ਕੀ ਹੈ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆਂ ਵਿਚ ਸਭ ਤੋਂ ਵੱਧ ਅਮਰੀਕਾ ਦੇਸ਼ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਨਾਲ ਇੱਥੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Photo

ਦੁਨੀਆਂ ਵਿਚ ਸਭ ਤੋਂ ਵੱਧ ਅਮਰੀਕਾ ਦੇਸ਼ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਨਾਲ ਇੱਥੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸੰਕਟ ਦੇ ਸਮੇਂ ਦੌਰਾਨ ਹੀ ਅਮਰੀਕਾ ਵਿਚ ਇਕ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਵੱਡੇ ਪੱਧਰ ਦੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਹੋ ਰਹੀ ਹੈ। ਇਹ ਮਾਮਲਾ ਇੰਨਾ ਵੱਧ ਗਿਆ ਹੈ ਕਿ ਰਾਸ਼ਟਰਪਤੀ ਡੋਲਨ ਟਰੰਪ ਨੂੰ ਆਰਮੀ ਨੂੰ ਤਿਆਰ ਰਹਿਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਬਾਸ਼ਿਗਟਨ, ਨਿਊਯਾਰਕ, ਅਤੇ ਕੈਲੀਫੋਰਨੀਆਂ ਸਮੇਤ ਕਈ ਸ਼ਹਿਰਾਂ ਵਿਚ ਜਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।

ਇਸ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਜੋ ਇਕ ਵੱਡਾ ਕਾਰਨ ਹੈ ਉਹ ਹੈ ਕਿ ਇਕ 46 ਸਾਲਾ ਕਾਲੇ ਵਿਆਕਤੀ ਦੀ ਪੁਲਿਸ ਕਸਟਡੀ ਵਿਚ ਮੌਤ ਹੋ ਜਾਣਾ। ਉਸ ਦਾ ਨਾਮ ਜਾਰਜ ਫਲਾਈਡ ਸੀ। ਜਾਰਜ ਅਫਰੀਕੀ ਅਮਰੀਕੀ ਭਾਈਚਾਰੇ ਨਾਲ ਸਬੰਧਿਤ ਸੀ। ਇਹ ਘਟਨਾ ਸੋਮਵਾਰ ਨੂੰ ਮਿਨੀਆਪੋਲਿਸ ਸ਼ਹਿਰ ਵਿਚ ਵਪਾਰੀ । ਇਸ ਘਟਨਾ ਨੂੰ  ਲੈ ਕੇ ਲੋਕਾਂ ਦਾ ਗੁੱਸਾ ਉਸ ਸਮੇਂ ਵਧਿਆ ਜਦੋਂ ਇਕ ਵੀਡੀਓ ਵਿਚ ਦੇਖਿਆ ਗਿਆ ਕਿ ਸੜਕ ਵਿਚ ਘਿਰੇ ਜਾਰਜ ਦੇ ਗਲੇ ਨੂੰ ਗੋਰੇ ਪੁਲਿਸ ਵਾਲਿਆਂ ਨੇ ਗੋਡਿਆ ਨਾਲ ਦੱਬ ਰੱਖਿਆ ਸੀ।

ਉਸ ਸਮੇਂ ਜਾਰਜ ਕਹਿ ਰਿਹਾ ਹੈ ਕਿ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਹੈ। ਬਾਅਦ ਵਿਚ ਜਾਰਜ ਦੀ ਮੌਤ ਹੋ ਗਈ। ਜਾਰਜ ਦੀ ਇਸ ਮੌਤ ਨਾਲ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕਾਲੇ ਗੋਰੇ ਦੀ ਲੜਾਈ ਛਿੜ ਗਈ ਹੈ। ਅਮਰੀਕਾ ਵਿਚ ਲੰਬੇ ਸਮੇਂ ਤੱਕ ਕਾਲੇ ਲੋਕ ਪ੍ਰੇਸ਼ਾਨੀਆਂ ਅਤੇ ਪੱਖਪਾਤ ਦਾ ਸ਼ਿਕਾਰ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ 4 ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਉਧਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਨ੍ਹਾਂ ਦੇ ਹੱਤਿਆ ਦਾ ਕੇਸ ਦਰਜ਼ ਹੋਣਾ ਚਾਹੀਦਾ ਹੈ। ਘਟਨਾ ਬਾਰੇ, ਮਿਨੀਆਪੋਲਿਸ ਦੇ ਮੇਅਰ ਜੈਕਬ ਫ੍ਰੇ ਨੇ ਕਿਹਾ ਕਿ ਜੇ ਜਾਰਜ ਚਿੱਟਾ ਹੁੰਦਾ, ਤਾਂ ਉਹ ਅੱਜ ਜ਼ਿੰਦਾ ਹੁੰਦਾ।

ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ 2020 ਦੇ ਅਮਰੀਕਾ ਵਿਚ ਅਜਿਹੀ ਘਟਨਾ ਆਮ ਨਹੀਂ ਹੋਣੀ ਚਾਹੀਦੀ। ਘਟਨਾ ਦੇ ਕਈ ਦਿਨਾਂ ਬਾਅਦ, ਇੱਕ ਪੁਲਿਸ ਅਧਿਕਾਰੀ ਜਿਸਨੇ ਜਾਰਜ ਦੇ ਗਲ਼ੇ ਤੇ ਗੋਡੇ ਨਾਲ ਵਾਰ ਕੀਤਾ ਸੀ, ਉੱਤੇ ਤੀਜੀ ਡਿਗਰੀ ਕਤਲ ਦਾ ਇਲਜ਼ਾਮ ਲਾਇਆ ਗਿਆ ਸੀ। ਪਰ ਲੋਕ ਜਾਰਜ ਨੂੰ ਇਨਸਾਫ ਦੀ ਮੰਗ ਕਰਨ ਲਈ ਸੜਕਾਂ 'ਤੇ ਉਤਰ ਆਏ. ਅਮਰੀਕਾ ਦੇ ਲਗਭਗ ਇੱਕ ਦਰਜਨ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਗਏ ਹਨ। ਮਿਨੇਸੋਟਾ ਰਾਜ ਵਿਚ ਪ੍ਰਦਰਸ਼ਨਕਾਰੀਆਂ ਨੇ ਥਾਣੇ ਨੂੰ ਅੱਗ ਲਾ ਦਿੱਤੀ। ਰਾਜ ਵਿਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਦੱਸ ਦੱਈਏ ਕਿ ਪੁਲਿਸ ਦੇ ਵੱਲੋਂ ਜਾਰਜ ਤੇ ਅਰੋਪ ਲਗਾਇਆ ਗਿਆ ਸੀ ਕਿ ਉਨ੍ਹਾਂ ਨੂੰ 20 ਡਾਲਰ ਫਰਜ਼ੀ ਨੋਟ ਦੇ ਜ਼ਰੀਏ ਇਕ ਦੁਕਾਨ ਤੋਂ ਖ੍ਰਦਦਾਰੀ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਵੱਲ਼ੋਂ ਕਿਹਾ ਗਿਆ ਕਿ ਉਸ ਨੇ ਆਪਣੀ ਗ੍ਰਿਫਤਾਰੀ ਦਾ ਸਰੀਰੀਕ ਬਲ ਨਾਲ ਵਿਰੋਧ ਕੀਤਾ, ਉਸ ਤੋਂ ਬਾਅਦ ਬਲ ਦਾ ਪ੍ਰਯੋਗ ਕੀਤਾ ਗਿਆ।