ਕੰਬੋਡੀਆ ਚੋਣਾਂ : ਵਿਰੋਧੀ ਧਿਰ ਦੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੰਬੋਡੀਆ ਦੀ ਸੰਸਦੀ ਚੋਣ 'ਚ ਵਿਰੋਧ ਧਿਰ ਅਪਣਾ ਖਾਤਾ ਖੋਲ੍ਹਣ 'ਚ ਨਾਕਾਮ ਰਹੀ। ਸੋਮਵਾਰ ਨੂੰ ਆਏ ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਹੁਨ ਸੇਨ ਦੀ ਸੱਤਾਧਾਰੀ.............

Cambodia Elections

ਨੋਮਪੇਨਹ : ਕੰਬੋਡੀਆ ਦੀ ਸੰਸਦੀ ਚੋਣ 'ਚ ਵਿਰੋਧ ਧਿਰ ਅਪਣਾ ਖਾਤਾ ਖੋਲ੍ਹਣ 'ਚ ਨਾਕਾਮ ਰਹੀ। ਸੋਮਵਾਰ ਨੂੰ ਆਏ ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਹੁਨ ਸੇਨ ਦੀ ਸੱਤਾਧਾਰੀ ਕੰਬੋਡੀਅਨ ਪੀਪਲਜ਼ ਪਾਰਟੀ (ਸੀ.ਪੀ.ਪੀ.)  ਸਾਰੀਆਂ ਸੀਟਾਂ ਜਿੱਤਣ 'ਚ ਕਾਮਯਾਬ ਰਹੀ। ਸੀ.ਪੀ.ਸੀ. ਦੇ ਬੁਲਾਰੇ ਸੋਕ ਈਸਾਨ ਨੇ ਦਸਿਆ ਕਿ ਸੱਤਾਧਾਰੀ ਪਾਰਟੀ ਨੂੰ 77.5 ਫ਼ੀ ਸਦੀ ਵੋਟਾਂ ਮਿਲੀਆਂ। ਦੂਜੇ ਪਾਸੇ ਵਿਰੋਧੀ ਧਿਰ ਨੇ ਇਨ੍ਹਾਂ ਨਤੀਜਿਆਂ ਨੂੰ ਲੋਕਤੰਤਰ ਦੀ ਹਤਿਆ ਕਰਾਰ ਦਿਤਾ ਹੈ। ਮਨੁੱਖੀ ਅਧਿਕਾਰ ਸੰਗਠਨਾਂ, ਅਮਰੀਕਾ ਅਤੇ ਪਛਮੀ ਦੇਸ਼ਾਂ ਨੇ ਕੰਬੋਡੀਆ 'ਚ ਹੋਈਆਂ ਆਮ ਚੋਣਾਂ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਨਾ ਤਾਂ ਸੁਤੰਤਰ ਸਨ ਅਤੇ ਨਾ ਹੀ ਨਿਰਪੱਖ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ 'ਚੋਣ ਘਪਲੇ' ਦੇ ਜਵਾਬ ਵਿਚ ਕੰਬੋਡੀਆ ਸਰਕਾਰ ਦੇ ਕੁੱਝ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਉਣ ਦੇ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕਾ ਨੇ ਬੀਤੇ ਮਹੀਨੇ ਵੀ ਪ੍ਰਧਾਨ ਮੰਤਰੀ ਹੁਨ ਸੇਨ ਦੇ ਕਰੀਬੀ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਈ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਐਤਵਾਰ ਦੀਆਂ ਚੋਣਾਂ ਕੰਬੋਡੀਆ ਦੀ ਜਨਤਾ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਨ 'ਚ ਅਸਫਲ ਰਹੀਆਂ ਹਨ।

ਯੂਰਪੀ ਯੂਨੀਅਨ ਨੇ ਵੀ ਨੋਮਪੇਨਹ 'ਤੇ ਆਰਥਿਕ ਪਾਬੰਦੀ ਲਾਗੂ ਕਰਨ ਦੀ ਚਿਤਾਵਨੀ ਦਿਤੀ ਹੈ। ਇਸ ਚਿਤਾਵਨੀ ਦੇ ਜਵਾਬ 'ਚ ਕੰਬੋਡੀਆ ਦੇ ਸਰਕਾਰੀ ਬੁਲਾਰੇ ਫੇਅ ਸਿਫਾਨ ਨੇ ਕਿਹਾ ਕਿ ਵ੍ਹਾਈਟ ਹਾਊਸ ਦਾ ਬਿਆਨ ਕੰਬੋਡੀਆ ਨੂੰ ਧਮਕਾਉਣ ਦੀ ਕੋਸ਼ਿਸ਼ ਹੈ। ਉਸ ਨੇ ਕਿਹਾ ਕਿ ਇਹ ਸਾਡੀ ਜਨਤਾ ਦਾ ਅਪਮਾਨ ਹੈ, ਜਿਨ੍ਹਾਂ ਨੇ ਵੋਟਿੰਗ ਜ਼ਰੀਏ ਅਪਣੀ ਕਿਸਮਤ ਤੈਅ ਕੀਤੀ ਹੈ। (ਪੀਟੀਆਈ)