ਭਾਰਤ, ਚੀਨ ਅਤੇ ਰੂਸ ਅਪਣੀ ਹਵਾ ਦੀ ਗੁਣਵੱਤਾ ਦੀ ਸੰਭਾਲ ਨਹੀਂ ਕਰ ਰਹੇ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੈਰਿਸ ਸਮਝੌਤੇ ਨੂੰ “ਇਕ ਪਾਸੜ, ਉਰਜਾ ਬਰਬਾਦ'' ਕਰਨ ਵਾਲਾ ਦਸਿਆ

Donald Trump

ਵਾਸ਼ਿੰਗਟਨ, 30 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਕਿ ਭਾਰਤ, ਚੀਨ ਅਤੇ ਰੂਸ ਅਪਣੀ ਹਵਾ ਦੀ ਗੁਣਵੱਤਾ ਦਾ ਖ਼ਿਆਲ ਨਹੀਂ ਰਖਦੇ ਜਦੋਂਕਿ ਅਮਰੀਕਾ ਰਖਦਾ ਹੈ। ਉਨ੍ਹਾਂ ਪੈਰਿਸ ਸਮਝੌਤੇ ਨੂੰ “ਇਕ ਪਾਸੜ, ਉਰਜਾ ਬਰਬਾਦ'' ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਸਮਝੌਤੇ ਤੋਂ ਵੱਖ ਹੋ ਗਿਆ ਜਿਸ ਨਾਲ ਅਮਰੀਕਾ ਇਕ “ਗ਼ੈਰ-ਪ੍ਰਤੀਯੋਗੀ ਰਾਸ਼ਟਰ'' ਬਣ ਗਿਆ।

ਟਰੰਪ ਨੇ ਉਰਜਾ ਬਾਰੇ ਅਪਣੇ ਸੰਬੋਧਨ 'ਚ ਬੁਧਵਾਰ ਨੂੰ ਕਿਹਾ ਕਿ ਇਨ੍ਹਾਂ ਦੰਡਕਾਰੀ ਪਾਬੰਦੀਆਂ ਨੂੰ ਲਾਗੂ ਕਰ ਕੇ ਅਤੇ ਪਾਬੰਦੀਆਂ ਤੋਂ ਹਟ ਕੇ, ਵਾਸ਼ਿੰਗਟਨ ਦੇ ਕੱਟੜਪੰਥੀ-ਖੱਬੇਪੱਖੀ, ਉਲਝੇ ਹੋਏ ਡੈਮੋਕਰੇਟਸ''” ਅਣਗਿਣਤ ਅਮਰੀਕੀ ਨੌਕਰੀਆਂ, ਫੈਕਟਰੀਆਂ, ਉਦਯੋਗਾਂ ਨੂੰ ਚੀਨ ਅਤੇ ਹੋਰ ਪ੍ਰਦੂਸ਼ਿਤ ਦੇਸ਼ਾਂ ਵਲ ਭੇਜ ਦਿੰਦੇ।
ਉਨ੍ਹਾਂ ਕਿਹਾ, “ਉਹ ਚਾਹੁੰਦੇ ਹਨ ਕਿ ਅਸੀਂ ਅਪਣੇ ਹਵਾ ਪ੍ਰਦੂਸ਼ਣ ਦਾ ਖ਼ਿਆਲ ਰਖੀਏ ਪਰ ਚੀਨ ਇਸ ਦੀ ਸੰਭਾਲ ਨਹੀਂ ਕਰਦਾ।'' ਸੱਚ ਕਿਹਾਂ ਤਾਂ ਭਾਰਤ ਅਪਣੇ ਹਵਾ ਪ੍ਰਦੂਸ਼ਣ 'ਤੇ ਧਿਆਨ ਨਹੀਂ ਦਿੰਦਾ ਹੈ।

ਰੂਸ ਅਪਣੇ ਹਵਾ ਪ੍ਰਦੂਸ਼ਣ ਵਲ ਧਿਆਨ ਨਹੀਂ ਦਿੰਦਾ। ਪਰ ਅਸੀਂ ਧਿਆਨ ਰੱਖਦੇ ਹਾਂ। ਜਿੰਨਾ ਚਿਰ ਮੈਂ ਰਾਸ਼ਟਰਪਤੀ ਹਾਂ, ਅਸੀਂ ਹਮੇਸ਼ਾਂ ਅਮਰੀਕਾ ਨੂੰ ਅੱਗੇ ਰੱਖਾਂਗੇ। ਇਹ ਬਹੁਤ ਸੌਖਾ ਜਿਹਾ ਕੰਮ ਹੈ।'' ”ਰਾਸ਼ਟਰਪਤੀ ਨੇ ਕਿਹਾ, “ਸਾਲਾਂ ਤੋਂ ਅਸੀਂ ਦੂਜੇ ਦੇਸ਼ਾਂ ਨੂੰ ਅੱਗੇ ਰਖਿਆ ਅਤੇ ਹੁਣ ਅਸੀਂ ਅਮਰੀਕਾ ਨੂੰ ਅੱਗੇ ਰਖਾਂਗੇ। ਜਿਵੇਂ ਕਿ ਅਸੀਂ ਅਪਣੇ ਦੇਸ਼ ਦੇ ਸ਼ਹਿਰਾਂ ਵਿਚ ਵੇਖਿਆ ਹੈ, ਕੱਟੜਪੰਥੀ ਡੈਮੋਕਰੇਟ ਨਾ ਸਿਰਫ ਟੈਕਸਸ ਦੇ ਤੇਲ ਉਦਯੋਗ ਨੂੰ ਬਰਬਾਦ ਕਰਨਾ ਚਾਹੁੰਦੇ ਹਨ, ਬਲਕਿ ਉਹ ਸਾਡੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਨ।'' ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਕੱਟੜ ਲੋਕਤੰਤਰੀ ਕਿਸੇ ਵੀ ਤਰ੍ਹਾਂ ਦੇਸ਼ ਨੂੰ ਪਿਆਰ ਨਹੀਂ ਕਰਦੇ।

Àਨ੍ਹਾਂ ਕਿਹਾ ਕਿ ਉਹ ਇਕਤਰਫਾ, ਉਰਜਾ ਬਰਬਾਦ ਕਰਨ ਵਾਲੇ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਹ ਇਕ ਤਬਾਹੀ ਸੀ ਅਤੇ ਅਮਰੀਕਾ ਨੂੰ ਇਸ ਦੇ ਲਈ ਅਰਬਾਂ ਡਾਲਰ ਦੇਣੇ ਪੈਂਦੇ। ਟਰੰਪ ਨੇ ਕਿਹਾ, “''ਪੈਰਿਸ ਜਲਵਾਯੂ ਸਮਝੌਤੇ ਨਾਲ ਅਸੀਂ ਇਕ ਗ਼ੈਰ-ਪ੍ਰਤੀਯੋਗੀ ਦੇਸ਼ ਬਣ ਜਾਂਦੇ। ਅਸੀਂ ਓਬਾਮਾ ਪ੍ਰਸ਼ਾਸਨ ਦੀ ਨੌਕਰੀਆਂ ਨੂੰ ਕੁਚਲਨ ਵਾਲੀ ਉਰਜਾ ਯੋਜਨਾ ਨੂੰ ਰੱਦ ਕਰ ਦਿਤਾ ਹੈ।''

ਉਨ੍ਹਾਂ ਕਿਹਾ, “ਤਕਰੀਬਨ 70 ਸਾਲਾਂ ਵਿਚ ਪਹਿਲੀ ਵਾਰ ਅਸੀਂ ਉਰਜਾ ਨਿਰਯਾਤਕਾਰ ਬਣੇ। ਅਮਰੀਕਾ ਹੁਣ ਤੇਲ ਅਤੇ ਕੁਦਰਤੀ ਗੈਸ ਦਾ ਪਹਿਲੇ ਨੰਬਰ 'ਤੇ ਉਤਪਾਦਕ ਹੈ। ਭਵਿੱਖ ਵਿਚ ਇਸ ਸਥਿਤੀ ਨੂੰ ਕਾਇਮ ਰੱਖਣ ਲਈ, ਮੇਰਾ ਪ੍ਰਸ਼ਾਸਨ ਅੱਜ ਐਲਾਨ ਕਰ ਰਿਹਾ ਹੈ ਕਿ ਅਮਰੀਕਾ ਤਰਲ ਗੈਸ ਲਈ ਨਿਰਯਾਤ ਅਧਿਕਾਰ ਪੱਤਰ ਨੂੰ 2050 ਤਕ ਵਧਾਇਆ ਜਾ ਸਕਦਾ ਹੈ।''” (ਪੀਟੀਆਈ)