ਭਾਰਤ, ਚੀਨ ਅਮੀਰ ਬਣ ਬਣੇ, ਪਰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ
ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣ ਗਏ ਹਨ,
ਵਾਸ਼ਿੰਗਟਨ, 30 ਜੁਲਾਈ : ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣ ਗਏ ਹਨ, ਪਰ ਉਹ ਕੋਈ ਨਵੀਂ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ। ਅਮਰੀਕਾ ਦੇ ਇਕ ਸੀਨੀਅਰ ਸੈਨੇਟਰ ਨੇ ਇਹ ਦਾਅਵਾ ਕੀਤਾ ਹੈ। ਸੈਨੇਟਰ ਚੱਕ ਗ੍ਰਾਸਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ 'ਅਸੰਤੁਲਨ' ਦੇ ਮੁੱਦੇ ਨੂੰ ਚੁਕਿਆ ਹੈ, ਜਿਸ ਨਾਲ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਨੂੰ ਹੋਰ ਵਧੇਰੇ ਇਕਸਾਰ ਬਣਾਇਆ ਜਾ ਸਕੇ। ਗ੍ਰਾਸਲੇ ਸੈਨੇਟ ਦੀ ਸ਼ਕਤੀਸ਼ਾਲੀ ਵਿੱਤ ਕਮੇਟੀ ਦਾ ਚੇਅਰਮੈਨ ਹੈ।
ਉਸਨੇ ਇਹ ਟਿੱਪਣੀ ਬੁਧਵਾਰ ਨੂੰ ਡਬਲਯੂ.ਟੀ.ਓ. ਵਿਖੇ ਕਾਂਗਰਸ ਵਿਚ ਸੁਣਵਾਈ ਦੌਰਾਨ ਕੀਤੀ। ਉਸਨੇ ਦਾਅਵਾ ਕੀਤਾ, “ਕੋਈ ਵੀ ਇਹ ਉਮੀਦ ਨਹੀਂ ਕਰ ਰਿਹਾ ਸੀ ਕਿ ਉਰੂਗੁਏ ਦੌਰ ਆਖ਼ਰੀ ਗਲੋਬਲ ਵਪਾਰ ਦੌਰ ਹੋਵੇਗਾ। ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣੇ, ਪਰ ਉਨ੍ਹਾਂ ਨੇ ਕੋਈ ਨਵੀਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿਤਾ ਹੈ।'' ”ਗ੍ਰਾਸਲੇ ਨੇ ਕਿਹਾ, “ਇਸਦੇ ਉਲਟ, ਦੋਵੇਂ ਦੇਸ਼ ਅਪਣੇ ਆਪ ਨੂੰ ਵਿਕਾਸਸ਼ੀਲ ਦੇਸ਼ ਦੱਸਦੇ ਹੋਏ ਭਵਿੱਖ ਦੇ ਵਿਚਾਰ ਵਟਾਂਦਰਿਆਂ 'ਚ ਉਨ੍ਹਾਂ ਨਾਲ ਵਿਸ਼ੇਸ਼ ਵਤੀਰਾ ਕੀਤੇ ਜਾਣ ਦਾ ਦਾਅਵਾ ਕਰਦੇ ਹਨ। (ਪੀਟੀਆਈ)