ਅਮਰੀਕਾ 'ਚ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦੇ ਮਾਮਲੇ 'ਚ DSGMC ਨੇ ਲਿਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ- ਇਹ ਬਹੁਤ ਹੀ ਮੰਦਭਾਗਾ

PHOTO

 

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ ਨੇ ਇਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ 'ਤੇ ਨੋਟਿਸ ਲਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਅਮਰੀਕਾ ਦੀ ਹਰ ਚੀਜ਼ ਵਿਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ: ਲੁਧਿਆਣਾ ਤੋਂ ਵੱਡੀ ਖ਼ਬਰ, ਪਿਸਤੌਲ ਨਾਲ ਖੇਡਦੇ ਸਮੇਂ ਮਾਸੂਮ ਨੇ ਪਿਓ ਨੂੰ ਮਾਰੀ ਗੋਲੀ, ਮੌਤ  

ਭਾਵੇਂ ਉਹ ਰਾਜਨੀਤ ਹੋਵੇ ਜਾਂ ਸਾਇੰਸ ਤਕਨਾਲੌਜੀ ਹੋਵੇ। ਅਮਰੀਕਾ ਨੂੰ ਚਲਾਉਣ ਵਾਸਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਚੰਗੇ ਨਾਗਰਿਕ ਹੋਣ  ਕਰਕੇ  ਸਾਡੇ ਭਰਾ ਉਥੇ ਰਹਿ ਰਹੇ ਹਨ। ਨੌਜਵਾਨ ਉਥੇ ਦੀ ਫੌਜ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਕਿਉਂਕਿ ਸਿੱਖਾਂ ਵਿਚ ਜਜ਼ਬਾ ਹੈ ਕਿ ਜਿਥੇ ਵੀ ਰਹੀਏ ਉਸ ਦੇਸ਼ ਦੀ ਰੱਖਿਆ ਲਈ ਅਪਣੀ ਜ਼ਿੰਮੇਵਾਰੀ ਨਿਭਾਈਏ ਪਰ ਉਥੇ ਸਾਡੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੋਕ ਦਿਤਾ। ਇਹ ਬਹੁਤ ਹੀ ਮੰਦਭਾਗਾ ਹੈ।

ਇਹ ਵੀ ਪੜ੍ਹੋ: ਰਾਜਸਥਾਨ 'ਚ ਡਿਊਟੀ ਤੋਂ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ 'ਚ ਹੋਈ ਮੌਤ

ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਵੀ ਗੱਲ ਕਰਾਂਗੇ ਤੇ ਇਹ ਨਿਸ਼ਚਿਤ ਕਰਾਂਗੇ ਕਿ ਅਮਰੀਕਾ ਦੀ ਸਰਕਾਰ ਸਿੱਖਾਂ ਦੀ ਮਰਿਯਾਦਾ ਦੀ ਉਲੰਘਾਣਾ ਨਾ ਕਰੇ। ਉਨ੍ਹਾਂ ਕਿਹਾ ਕਿ ਇਸ 'ਤੇ ਸਾਰੀਆਂ ਜਥੇਬੰਦੀਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ।

ਪਰਮਜੀਤ ਸਿੰਘ ਸਰਨਾ ਨੇ ਇਸ ਘਟਨਾ 'ਤੇ ਬੋਲਦਿਆਂ ਕਿਹਾ ਕਿ ਇਸ ਨਾਲ ਸਾਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ। ਅਮਰੀਕਾ ਵਰਗਾ ਮੁਲਕ ਜਿਥੇ ਹਰ ਧਰਮ ਨੂੰ ਆਜ਼ਾਦੀ ਮਿਲਦੀ ਹੈ, ਜਿਥੇ ਹਰ ਇਕ ਨਾਲ ਇਨਸਾਫ਼ ਹੁੰਦਾ ਹੈ। ਭਾਵੇਂ ਉਹ ਅਮਰੀਕਾ ਦਾ ਨਾਗਰਿਕ ਹੋਵੇ ਜਾਂ ਨਾ ਹੋਵੇ। ਇਸ ਘਟਨਾ ਨਾਲ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਹੈ। ਜਿੰਨੇ ਵੀ ਵਿਦਵਾਨ ਹੋਏ ਹਨ ਸਾਰਿਆਂ ਦੇ ਕੇਸ ਤੇ ਦਾੜ੍ਹੀ ਸੀ। ਅਸੀਂ ਇਸ ਨੂੰ ਗੰਭੀਰਤਾ ਨਾਲ ਲਵਾਂਗੇ।

ਦਰਅਸਲ ਨਿਊਯਾਰਕ ਸੂਬੇ ਦੇ ਇਕ ਸਿੱਖ ਸੈਨਿਕ ਨੂੰ ਉਸ ਦੀ ਦਾੜ੍ਹੀ ਵਧਾਉਣ ਤੋਂ ਰੋਕ ਦਿਤਾ ਗਿਆ। ਨਿਊਯਾਰਕ ਪੁਲਿਸ ਵਿਭਾਗ ਵਿਚ ਸਿੱਖ ਸੈਨਿਕਾਂ ਨੇ ਲੰਬੀ ਲੜਾਈ ਦੇ ਬਾਅਦ 2016 ਵਿਚ ਪੱਗ ਬੰਨ੍ਹ  ਕੇ ਡਿਊਟੀ ਕਰਨ ਦਾ ਹੱਕ ਹਾਸਲ ਹੋਇਆ ਸੀ। ਇਹ ਲੰਬੀ ਲੜਾਈ ਦੇ ਬਾਅਦ ਸੰਭਵ ਹੋ ਸਕਿਆ ਸੀ।