Trump ਨੇ India ਨੂੰ ਝਟਕਾ ਦੇਣ ਪਿੱਛੋਂ Pakistan ਨਾਲ ਕੀਤਾ ਵੱਡਾ ਸਮਝੌਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

Trump News : ਟਰੰਪ ਦੀ ਨਵੀਂ ਯੋਜਨਾ, ਭਾਰਤ ‘ਤੇ ਦਬਾਅ, ਪਾਕਿਸਤਾਨ ਨੂੰ ਸਮਰਥਨ?

Trump Makes Big Deal with Pakistan after Shocking India Latest News in Punjabi

Trump Makes Big Deal with Pakistan after Shocking India Latest News in Punjabi ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ ਰਾਤ (ਸਥਾਨਕ ਸਮੇਂ ਅਨੁਸਾਰ) ਅਜਿਹਾ ਕਦਮ ਚੁੱਕਿਆ ਜਿਸ ਨੇ ਭਾਰਤ ਦੇ ਵਪਾਰਕ ਹਲਕਿਆਂ ਵਿਚ ਹਲਚਲ ਮਚਾ ਦਿਤੀ। ਇਕ ਪਾਸੇ, ਜਿੱਥੇ ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ, ਉੱਥੇ ਕੁੱਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇਕ ਵੱਡੇ ਸਮਝੌਤੇ ਦਾ ਐਲਾਨ ਕੀਤਾ ਹੈ। ਟਰੰਪ ਨੇ ਟਰੂਥ ਸੋਸ਼ਲ ’ਤੇ ਲਿਖਿਆ, ‘ਅਸੀਂ ਪਾਕਿਸਤਾਨ ਨਾਲ ਇਕ ਸਮਝੌਤੇ ਨੂੰ ਅੰਤਮ ਰੂਪ ਦੇ ਦਿਤਾ ਹੈ, ਜਿਸ ਦੇ ਤਹਿਤ ਅਮਰੀਕਾ ਅਤੇ ਪਾਕਿਸਤਾਨ ਸਾਂਝੇ ਤੌਰ ’ਤੇ ਉੱਥੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ। ਅਸੀਂ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਸਾਂਝੇਦਾਰੀ ਦੀ ਅਗਵਾਈ ਕਰੇਗੀ। ਸ਼ਾਇਦ ਇਕ ਦਿਨ ਪਾਕਿਸਤਾਨ ਵੀ ਭਾਰਤ ਨੂੰ ਤੇਲ ਵੇਚੇਗਾ।’

ਦੱਸ ਦਈਏ ਕਿ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ 25 ਫ਼ੀ ਸਦੀ ਟੈਰਿਫ਼ ਦੇ ਨਾਲ-ਨਾਲ ਭਾਰਤ ਉਤੇ ਵਾਧੂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਇਸ ਪਿੱਛੇ ਅਮਰੀਕਾ ਦੇ ਵਪਾਰ ਘਾਟੇ ਅਤੇ ਭਾਰਤ ਵਲੋਂ ਰੂਸੀ ਤੇਲ ਖ਼ਰੀਦਣ ਨੂੰ ਕਾਰਨ ਦਸਿਆ। ਉਨ੍ਹਾਂ ਨੇ ਅਪਣੀ ਪੋਸਟ ਵਿਚ ਇਹ ਵੀ ਦਾਅਵਾ ਕੀਤਾ ਕਿ ਕਈ ਵਿਸ਼ਵ ਨੇਤਾ ਹੁਣ ਅਮਰੀਕਾ ਨੂੰ ਖ਼ੁਸ਼ ਕਰਨ ਲਈ ਵਪਾਰਕ ਸਮਝੌਤਿਆਂ ਦੀ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਲਿਖਿਆ, ‘ਅੱਜ ਵ੍ਹਾਈਟ ਹਾਊਸ ਵਿਚ ਅਸੀਂ ਕਈ ਵਪਾਰਕ ਸਮਝੌਤਿਆਂ ’ਤੇ ਕੰਮ ਕਰ ਰਹੇ ਹਾਂ। ਮੇਰੀ ਦਖਣੀ ਕੋਰੀਆ ਦੇ ਵਪਾਰਕ ਵਫ਼ਦ ਨਾਲ ਵੀ ਮੀਟਿੰਗ ਹੋਈ ਹੈ, ਜਿਸ ’ਤੇ ਇਸ ਵੇਲੇ 25 ਫ਼ੀ ਸਦੀ ਟੈਰਿਫ਼ ਹੈ। ਉਨ੍ਹਾਂ ਨੇ ਇਸ ਨੂੰ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ, ਜਿਸ ’ਤੇ ਮੈਂ ਵਿਚਾਰ ਕਰਾਂਗਾ।’

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੌਦੇ ਦਾ ਮਤਲਬ ਹੈ ਕਿ ਅਮਰੀਕਾ ਅਤੇ ਪਾਕਿਸਤਾਨ, ਪਾਕਿਸਤਾਨ ਦੇ ਅੰਦਰ ਤੇਲ ਭੰਡਾਰ ਲੱਭਣ, ਕੱਢਣ ਅਤੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਗੇ। ਇਸ ਲਈ ਇਕ ਵੱਡੀ ਅਮਰੀਕੀ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ ਜੋ ਤਕਨਾਲੋਜੀ ਅਤੇ ਨਿਵੇਸ਼ ਪ੍ਰਦਾਨ ਕਰੇਗੀ, ਜਦਕਿ ਪਾਕਿਸਤਾਨ ਜ਼ਮੀਨ ਅਤੇ ਸਰੋਤ ਪ੍ਰਦਾਨ ਕਰੇਗਾ। ਦੋਵੇਂ ਦੇਸ਼ ਇਸ ਸਾਂਝੇਦਾਰੀ ਤੋਂ ਪੈਦਾ ਹੋਏ ਤੇਲ ਤੋਂ ਕਮਾਈ ਕਰਨਗੇ ਅਤੇ ਭਵਿੱਖ ਵਿਚ ਪਾਕਿਸਤਾਨ ਇਸ ਨੂੰ ਵੇਚ ਸਕਦਾ ਹੈ।

ਟਰੰਪ ਨੇ ਅਪਣੀ ਪੋਸਟ ਵਿਚ ਇਹ ਵੀ ਦਸਿਆ ਕਿ ਉਨ੍ਹਾਂ ਕਈ ਮੁਲਕਾਂ ਦੇ ਆਗੂਆਂ ਨਾਲ ਵਪਾਰ ਸਮਝੌਤੇ ’ਤੇ ਚਰਚਾ ਕੀਤੀ ਹੈ, ਜੋ ਅਮਰੀਕਾ ਨੂੰ ‘ਬੇਹੱਦ ਖ਼ੁਸ਼’ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਅਸੀਂ ਅੱਜ ਵ੍ਹਾਈਟ ਹਾਊਸ ਵਿਚ ਵਪਾਰ ਸਮਝੌਤਿਆਂ ਨੂੰ ਲੈ ਕੇ ਬਹੁਤ ਰੁੱਝੇ ਹੋਏ ਹਾਂ। ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ, ਜੋ ਸਾਰੇ ਅਮਰੀਕਾ ਨੂੰ ਬਹੁਤ ਖ਼ੁਸ਼ ਕਰਨਾ ਚਾਹੁੰਦੇ ਹਨ। ਮੈਂ ਅੱਜ ਦੁਪਹਿਰ ਦਖਣੀ ਕੋਰਿਆਈ ਵਪਾਰਕ ਵਫ਼ਦ ਨੂੰ ਮਿਲਾਂਗਾ। ਦਖਣੀ ਕੋਰੀਆ ’ਤੇ ਇਸ ਸਮੇਂ 25 ਟੈਰਿਫ਼ ਹੈ, ਪਰ ਉਨ੍ਹਾਂ ਟੈਰਿਫ ਘੱਟ ਕਰਨ ਦੀ ਤਜਵੀਜ਼ ਦਿਤੀ ਹੈ। ਮੈਂ ਉਨ੍ਹਾਂ ਦੀ ਤਜਵੀਜ਼ ਨੂੰ ਸੁਣਨ ਲਈ ਬੇਕਰਾਰ ਹਾਂ।”

(For more news apart from Trump Makes Big Deal with Pakistan after Shocking India Latest News in Punjabi stay tuned to Rozana Spokesman.)