ਨਸ਼ਾ ਤਸਕਰੀ ’ਚ ਸ਼ਾਮਲ ਲਾਹੌਰ ਦਾ ਡੀਐਸਪੀ ਮਜ਼ਹਰ ਇਕਬਾਲ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਰੋਨ ਰਾਹੀਂ ਖੇਪ ਭਾਰਤ ਭੇਜਣ ਵਿਚ ਕਰਦਾ ਸੀ ਤਸਕਰਾਂ ਦੀ ਮਦਦ

Lahore DSP involved in drug smuggling arrested


ਲਾਹੌਰ: ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ ਨੇ ਲਾਹੌਰ ਪੁਲਿਸ ਦੇ ਇਕ ਡੀਐਸਪੀ ਨੂੰ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਨਾਮ ਮਜ਼ਹਰ ਇਕਬਾਲ ਹੈ ਅਤੇ ਉਹ ਡਰੋਨ ਰਾਹੀਂ ਭਾਰਤ ਵਿਚ ਖੇਪ ਭੇਜਣ ਵਿਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ।

ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ ਤਲਾਸ਼ੀ ਮੁਹਿੰਮ ਦੌਰਾਨ 17.5 ਕਰੋੜ ਦੀ ਹੈਰੋਇਨ ਬਰਾਮਦ  

ਮੀਡੀਆ ਰਿਪੋਰਟਾਂ ਮੁਤਾਬਕ ਡੀਐਸਪੀ ਹਰ ਖੇਪ ਲਈ 8 ਕਰੋੜ ਪਾਕਿਸਤਾਨੀ ਰੁਪਏ ਵਸੂਲਦਾ ਸੀ। ਹਾਲ ਹੀ ਵਿਚ ਲਾਹੌਰ ਵਿਚ ਇਕ ਡਰੋਨ ਕ੍ਰੈਸ਼ ਹੋ ਗਿਆ ਸੀ। ਇਸ ਵਿਚ 6 ਕਿਲੋਗ੍ਰਾਮ ਨਸ਼ੀਲਾ ਪਦਾਰਥ ਸੀ। ਜਾਂਚ ਦੌਰਾਨ ਇਕ ਤਸਕਰ ਦਾ ਨਾਮ ਸਾਹਮਣੇ ਆਇਆ। ਇਸ ਨੇ ਪੁਛਗਿੱਛ ਦੌਰਾਨ ਡੀਐਸਪੀ ਦੇ ਨਾਂ ਦਾ ਪ੍ਰਗਟਾਵਾ ਕੀਤਾ ਸੀ।