JFK ਹਵਾਈ ਅੱਡੇ 'ਤੇ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਨੂੰ ਪੁਲਿਸ ਨੇ ਕੀਤਾ ਰਿਹਾਅ, ਜਾਣੋ ਪੂਰਾ ਮਾਮਲਾ
ਹਵਾਈ ਅੱਡੇ ਉੱਤੇ ਕਿਰਪਾਨ ਲੈ ਕੇ ਜਾਣ ਦੇ ਮਾਮਲੇ ਵਿੱਚ ਸਿੱਖ ਨੂੰ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਨਿਊਯਾਰਕ: ਅਮਰੀਕਾ ਤੋਂ ਪਿਛਲੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਜਿਸ ਨਾਲ ਸਿੱਖ ਭਾਈਚਾਰੇ ਦੇ ਮਨ ਨੂੰ ਭਾਰੀ ਠੋਸ ਲੱਗੀ। ਅਮਰੀਕਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਇਕ ਸਿੱਖ ਨੂੰ ਕਿਰਪਾਨ ਨਾਲ ਲੈ ਕੇ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। ਇਸ ਘਟਨਾ ਨੂੰ ਅਮਰੀਕਾ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਗਿਆ ਸੀ।
23 ਸਾਲਾਂ ਟੈਕਸੀ ਚਾਲਕ ਰੂਪਨਜੋਤ ਸਿੰਘ ਨੇ ਦੱਸਿਆ ਹੈ ਕਿ ਹਵਾਈ ਅੱਡੇ ਉੱਤੇ ਕਿਰਪਾਨ ਨੂੰ ਲੈ ਕੇ ਜਾਣ ਕਰਕੇ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਇਹ ਪੰਜ ਕਰਾਰਾ ਵਿਚੋਂ ਇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਗੁਰਸਿੱਖ ਹਨ ਉਨ੍ਹਾਂ ਨੇ 5 ਕਰਾਰ ਧਾਰਨ ਕਰਨੇ ਹੁੰਦੇ ਹਨ ਇਸ ਲਈ ਉਹ ਕਿਤੇ ਵੀ ਆਪਣੀ ਕਿਰਪਾਨ ਨੂੰ ਲੈ ਕੇ ਜਾ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੈਨੂੰ ਜਦੋਂ ਗ੍ਰਿਫ਼ਤਾਰ ਕੀਤਾ ਅਤੇ ਇਹ ਕਿਰਪਾਨ ਨੂੰ ਦੂਰ ਕਰਨ ਲਈ ਕਿਹਾ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਇਹ ਸਾਡਾ ਧਾਰਮਿਕ ਪਹਿਰਾਵਾ ਹੈ ਇਸ ਨੂੰ ਦੂਰ ਨਹੀ ਕੀਤਾ ਜਾ ਸਕਦਾ। ਸਿੱਖ ਕਮਿਊਨਿਟੀ ਕਾਰਕੁਨ ਜਪਨੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਦੋਸ਼ਾਂ ਨੂੰ ਬਿਲਕੁਲ ਖਾਰਜ ਕੀਤਾ ਜਾਵੇ। ਦੂਜਾ ਸਾਨੂੰ ਪੋਰਟ ਅਥਾਰਟੀ ਦੇ ਨਾਲ-ਨਾਲ ਸ਼ਹਿਰ ਅਤੇ ਰਾਜ ਦੀਆਂ ਹੋਰ ਏਜੰਸੀਆਂ ਲਈ ਵਿਭਿੰਨਤਾ-ਅਧਾਰਿਤ ਸਿਖਲਾਈ ਦੀ ਲੋੜ ਹੈ।
ਸਿੰਘ ਨੂੰ ਡੈਸਕ ਪੇਸ਼ੀ ਟਿਕਟ ਦਿੱਤੀ ਗਈ ਹੈ ਅਤੇ 22 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਹੈ। ਪੋਰਟ ਅਥਾਰਟੀ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਿੰਘ 'ਤੇ ਧਮਕਾਉਣ, ਪ੍ਰੇਸ਼ਾਨ ਕਰਨ ਅਤੇ ਕਿਰਪਾਨ ਰੱਖਣ ਸਮੇਤ ਕਈ ਦੋਸ਼ ਹਨ। ਏਜੰਸੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਡਿਸਪੈਚਰ ਨਾਲ ਘਟਨਾ ਨਿਗਰਾਨੀ ਵੀਡੀਓ 'ਤੇ ਕੈਪਚਰ ਕੀਤੀ ਗਈ ਸੀ।
ਪੋਰਟ ਅਥਾਰਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੋਰਟ ਅਥਾਰਟੀ ਪੁਲਿਸ ਵਿਭਾਗ ਖੇਤਰ ਦੇ ਵਿਭਿੰਨ ਭਾਈਚਾਰਿਆਂ ਦੀ ਬਿਹਤਰ ਸੇਵਾ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਸੱਭਿਆਚਾਰਕ ਸੰਵੇਦਨਸ਼ੀਲਤਾ ਸਿਖਲਾਈ ਪ੍ਰਦਾਨ ਕਰਦਾ ਹੈ।