ਬ੍ਰਹਮਪੁਤਰ ਵਿਚ ਹੜ੍ਹ ਦਾ ਖਤਰਾ, ਚੀਨ ਨੇ ਭਾਰਤ ਨੂੰ ਫਿਰ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਿੱਬਤ ਦੇ ਨੇੜਲੇ ਖੇਤਰਾਂ ਵਿਚ ਢਿੱਗਾਂ ਡਿਗਣ ਕਾਰਨ ਨਦੀ ਅਪਣੇ ਕੁਦਰਤੀ ਵਹਾਅ ਵਿਚ ਨਹੀਂ ਹੈ, ਉਥੇ ਪਾਣੀ ਬਹੁਤ ਜਿਆਦਾ ਮਾਤਰਾ ਵਿਚ ਜਮ੍ਹਾ ਹੋ ਰਿਹਾ ਹੈ।

Water Level

ਨਵੀਂ ਦਿੱਲੀ, ( ਭਾਸ਼ਾ ) : ਚੀਨ ਨੇ ਬ੍ਰਹਮਪੁਤਰ ਨਦੀ ਵਿਚ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਭਾਰਤ ਨੂੰ ਚਿਤਾਵਨੀ ਦਿਤੀ ਹੈ। ਪੰਦਰਾ ਦਿਨਾਂ ਵਿਚ ਚੀਨ ਵੱਲੋਂ ਭਾਰਤ ਨੂੰ ਦੂਜੀ ਵਾਰ ਸੁਚੇਤ ਕੀਤਾ ਗਿਆ ਹੈ। ਹੜ੍ਹ ਦਾ ਖਤਰਾ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿਚ ਹੈ। ਹੜ੍ਹ ਕਾਰਨ ਚੀਨ ਨੇ ਦੱਸਿਆ ਕਿ ਤਿੱਬਤ ਦੇ ਨੇੜਲੇ ਖੇਤਰਾਂ ਵਿਚ ਢਿੱਗਾਂ ਡਿਗਣ ਕਾਰਨ ਨਦੀ ਅਪਣੇ ਕੁਦਰਤੀ ਵਹਾਅ ਵਿਚ ਨਹੀਂ ਹੈ, ਉਥੇ ਪਾਣੀ ਬਹੁਤ ਜਿਆਦਾ ਮਾਤਰਾ ਵਿਚ ਜਮ੍ਹਾ ਹੋ ਰਿਹਾ ਹੈ। ਜਿਸ ਨਾਲ ਹੜ੍ਹ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ।

ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਚੀਨ ਨੇ ਸੋਮਵਾਰ ਨੂੰ ਹੀ ਢਿੱਗਾਂ ਡਿਗਣ ਦੀ ਸੂਚਨਾ ਦਿਤੀ ਸੀ। ਇਸ ਕਾਰਨ ਨਦੀ ਦੇ ਉਸ ਖੇਤਰ ਵਿਚ ਬਣੌਟੀ ਝੀਲ ਬਣ ਗਈ ਹੈ। ਜਿਸ ਨਾਲ ਹੜ੍ਹ ਦਾ ਖਤਰਾ ਅਰੁਣਾਚਲ ਪ੍ਰਦੇਸ਼ ਵਿਚ ਪੈਦਾ ਹੋ ਗਿਆ ਹੈ। ਬ੍ਰਹਮਪੁਤਰ ਨਦੀ ਵਿਚ ਪਾਣੀ ਦੇ ਅੰਕੜੇ ਨੂੰ ਸਾਝਾ ਕਰਨ ਲਈ ਭਾਰਤ ਅਤੇ ਚੀਨ ਵਿਚਕਾਰ ਬਣੀ ਸਹਿਮਤੀ ਦੇ ਕਾਰਨ ਹੀਚੀਨ ਨੇ ਅਪਣੇ ਰਾਜਨਾਇਕ ਰਾਹੀ ਇਹ ਸੁਨੇਹਾ ਭਾਰਤ ਨੂੰ ਭੇਜਿਆ ਹੈ।

17 ਅਕਤੂਬਰ ਨੂੰ ਚੀਨ ਨੇ ਭਾਰਤ ਨੂੰ ਜਿਆਲਾ ਪਿੰਡ ਦੇ ਨੇੜੇ ਢਿੱਗਾਂ ਡਿਗਣ ਦੀ ਜਾਣਕਾਰੀ ਦਿਤੀ ਸੀ। ਇਸ ਕਾਰਨ ਤਿੱਬਤ ਵਿਚ ਯਰਲੁੰਗ ਜਾਂਗਬੋ ਨਦੀ ਵਿਚ ਬਣੌਟੀ ਝੀਲ ਬਣ ਗਈ ਹੈ। ਬ੍ਰਹਮਪੁਤਰ ਨਦੀ ਦੇ ਰਾਹ ਵਿਚ ਪੈਣ ਵਾਲੇ ਅਰੁਣਾਚਲ ਪ੍ਰਦੇਸ਼ ਵਿਚ ਹੜ੍ਹ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਚੀਨ ਵਿਚ ਇਹ ਨਦੀ ਯਰਲੁੰਗ ਜਾਂਗਬੋ ਦੇ ਨਾਮ ਨਾਲ ਜਾਣੀ ਜਾਂਦੀ ਹੈ

ਉਥੇ ਹੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿਚ ਇਸ ਨਦੀ ਨੂੰ ਸਿਆਂਗ ਜਦਕਿ ਅਸਮ ਵਿਚ ਇਸ ਨੂੰ ਬ੍ਰਹਮਪੁਤਰ ਨਦੀ ਦ ਨਾਮ ਨਾਲ ਜਾਣਿਆ ਜਾਂਦਾ ਹੈ। ਆਪਦਾ ਵਿਭਾਗ ਨੇ ਸਿਆਂਗ ਨਦੀ ਦੇ ਨੇੜਲੇ ਲੋਕਾਂ ਨੂੰ ਕਿਸੇ ਵੀ ਐਮਰਜੇਂਸੀ ਨਾਲ ਨਿਪਟਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਲੋਕਾਂ ਨੂੰ ਮੱਛੀ ਫੜਨ ਅਤੇ ਤੈਰਾਕੀ ਲਈ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ।