ਦੁਨੀਆਂ ਭਰ 'ਚ ਜਾਣੋ ਕੀ ਹੈ ਕੋਰੋਨਾ ਮਹਾਮਾਰੀ ਦੀ ਸਥਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੇ ਹੁਣ ਤਕ 55 ਲੱਖ, 19 ਹਜ਼ਾਰ, 528 ਮਾਮਲੇ ਸਾਹਮਣੇ ਆ ਚੁੱਕੇ ਹਨ।

corona

ਵਾਸ਼ਿੰਗਟਨ- ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ।  ਇਸ ਦੇ ਚਲਦੇ ਪਿਛਲੇ 24 ਘੰਟਿਆਂ 'ਚ ਦੁਨੀਆਂ ਭਰ 'ਚ ਕੁੱਲ 5,48,856 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 7,157 ਲੋਕਾਂ ਦੀ ਮੌਤ ਹੋ ਗਈ। ਵਰਲਡੋਮੀਟਰ ਮੁਤਾਬਕ ਪਿਛਲੇ 24 ਘੰਟਿਆਂ 'ਚ ਅਮਰੀਕਾ 'ਚ ਕੋਰੋਨਾ ਦੇ ਕਰੀਬ 92 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 1,041 ਮਰੀਜ਼ਾਂ ਦੀ ਮੌਤ ਹੋਈ ਹੈ। 

ਦੇਖੋ ਵਿਦੇਸ਼ਾਂ ਦਾ ਹਾਲ 
#ਅਮਰੀਕਾ
ਅਮਰੀਕਾ 'ਚ ਹੁਣ ਤਕ 92,14,836 ਲੋਕ ਇਨਫੈਕਟਡ ਹੋ ਚੁੱਕੇ ਹਨ। ਜਦਕਿ ਹੁਣ ਤਕ ਕੁੱਲ 2,34,172 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਕੋਰੋਨਾ ਮਹਾਮਾਰੀ ਨਾਲ ਦੁਨੀਆਂ ਦਾ ਸਭ ਤੋਂ ਖਰਾਬ ਸਥਿਤੀ ਵਾਲਾ ਦੇਸ਼ ਹੈ। ਅਮਰੀਕਾ 'ਚ ਹੁਣ ਤਕ ਕੁੱਲ 59 ਲੱਖ, 83 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। 

#ਬ੍ਰਾਜ਼ੀਲ 
ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੇ ਹੁਣ ਤਕ 55 ਲੱਖ, 19 ਹਜ਼ਾਰ, 528 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਇਕ ਲੱਖ 59 ਹਜ਼ਾਰ, 562 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 49 ਲੱਖ, 66 ਹਜ਼ਾਰ, 264 ਲੋਕ ਠੀਕ ਵੀ ਹੋ ਚੁੱਕੇ ਹਨ। 

ਗੌਰਤਲਬ ਹੈ ਕਿ ਭਾਰਤ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 48,268 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 551 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ। ਇਸ ਦੌਰਾਨ ਰਿਕਵਰੀ ਦਰ ਵੀ ਵੱਧ ਰਹੀ ਹੈ ਸਰਗਰਮ ਮਾਮਲਿਆਂ 'ਚ ਗਿਰਾਵਟ ਹੋ ਰਹੀ ਹੈ। ਭਾਰਤ 'ਚ ਹੁਣ ਕੋਰੋਨਾ ਸੰਕ੍ਰਮਿਤਾਂ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਸਿਰਫ 5,82,649 ਰਹਿ ਗਈ ਹੈ।