Halloween Day: ਜਾਣੋ ਅੱਜ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਹੈਲੋਵੀਨ, ਕੀ ਹੈ ਇਸਦੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭੂਤ ਬਣ ਕੇ ਘੁੰਮਣ ਦਾ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਇੱਕ ਬੁਰੀਆਂ ਆਤਮਾਵਾਂ ਧਰਤੀ 'ਤੇ ਨਾ ਆਉਣ।

Happy Halloween 2020

ਵਾਸ਼ਿੰਗਟਨ: ਦੁਨੀਆ ਦੇ ਕਈ ਦੇਸ਼ਾਂ ਵਿੱਚ ਹੈਲੋਵੀਨ ਹਰ ਸਾਲ ਮਨਾਇਆ ਜਾਂਦਾ ਹੈ। ਹੇਲੋਵੀਨ ਨੂੰ Halloween, or Hallowe'en ਜਾਂ Allhalloween ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਹੈਲੋਵੀਨ ਕੀ ਹੈ ਤੇ ਇਸਦੀ ਪੂਰੀ ਕਹਾਣੀ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਅਸਲ ਵਿੱਚ ਹੈਲੋਵੀਨ ਮੁੱਖ ਤੌਰ 'ਤੇ ਪੱਛਮੀ ਦੇਸ਼ਾਂ ਦਾ ਇੱਕ ਤਿਉਹਾਰ ਹੈ। ਉੱਥੇ ਇਹ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਹਰ ਸਾਲ ਇਹ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਘਰ-ਘਰ ਜਾ ਕੇ ਹੈੱਪੀ ਹੇਲੋਵੀਨ ਕਹਿੰਦੇ ਹਨ ਅਤੇ ਚੌਕਲੇਟ ਜਾਂ ਕੈਂਡੀ ਵਰਗੀਆਂ ਮਠਿਆਈ ਲੈਂਦੇ ਹਨ। ਜਦਕਿ ਇਸ ਮੌਕੇ ਘਰ ਦੇ ਬਜ਼ੁਰਗ ਸ਼ਾਂਤੀ ਲਈ ਅਰਦਾਸ ਕਰਦੇ ਹਨ। ਇਸ ਤਿਉਹਾਰ ਨੂੰ ਮਨਾਉਣ ਦਾ ਢੰਗ ਕੁਝ ਵੱਖਰਾ ਹੈ।

ਦੂਸਰੇ ਤਿਉਹਾਰਾਂ 'ਤੇ ਜਿੱਥੇ ਹਰ ਕੋਈ ਨਵੇਂ ਕੱਪੜੇ ਪਾਉਂਦੇ ਹਨ ਅਤੇ ਸਜਦੇ ਹਨ, ਹੈਲੋਵੀਨ 'ਤੇ ਲੋਕ ਡਰਾਉਣੇ ਰੂਪ 'ਚ ਨਜ਼ਰ ਆਉਂਦੇ ਹਨ। ਇਸ ਦਿਨ ਡਰਾਉਣਾ ਮੈਕਅੱਪ ਦੀ ਵਰਤੋਂ ਕੀਤੀ ਜਾਂਦੀ ਹੈ। ਜਿਆਦਾਤਰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ਅਤੇ ਹੋਰ ਕਈ ਦੇਸ਼ਾਂ ਦੇ ਲੋਕ ਮੇਕਅੱਪ ਅਤੇ ਖਾਸ ਪਹਿਰਾਵੇ ਪਹਿਨ ਕੇ ਭੂਤ ਬਣ ਕੇ ਘੁੰਮਦੇ ਹਨ। ਲੋਕਾਂ 'ਚ ਇਸ ਦਿਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ। 

ਕਿਉਂ ਪਾਇਆ ਜਾਂਦਾ ਹੈ ਇਹੋ ਜਿਹਾ ਪਹਿਰਾਵਾ 
ਭੂਤ ਬਣ ਕੇ ਘੁੰਮਣ ਦਾ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਇੱਕ ਬੁਰੀਆਂ ਆਤਮਾਵਾਂ ਧਰਤੀ 'ਤੇ ਨਾ ਆਉਣ। ਫਸਲ ਦੇ ਮੌਸਮ 'ਚ ਕਿਸਾਨਾਂ ਦੀ ਮਾਨਤਾ ਸੀ ਕਿ ਬੁਰੀਆਂ ਆਤਮਾਵਾਂ ਧਰਤੀ 'ਤੇ ਆ ਕੇ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਡਰਾ ਕੇ ਭਜਾਉਣ ਲਈ ਲੋਕ ਖੁਦ ਡਰਾਵਨਾ ਰੂਪ ਧਾਰਨ ਕਰਦੇ ਹਨ। ਅੱਜ ਦੇ ਸਮੇਂ 'ਚ ਇਸ ਨੂੰ ਮੌਜ-ਮਸਤੀ ਲਈ ਵੀ ਮਨਾਇਆ ਜਾਂਦਾ ਹੈ।

ਕੀ ਹੈ ਇਸਦਾ ਮਤਲਬ 
ਹੈਲੋਵੀਨ ਦਾ ਇਹ ਵੀ ਅਰਥ ਹੈ ਕਿ ਗਰਮੀ ਦੇ ਮੌਸਮ ਦਾ ਅੰਤ ਹੋ ਗਿਆ ਤੇ ਫਸਲ ਵੱਢਣ ਦਾ ਮੌਸਮ ਖਤਮ ਵੀ ਹੋ ਗਿਆ ਹੈ। ਇਸ ਦਿਨ ਦਾ ਪ੍ਰਤੀਕ ਕੱਦੂ ਨੂੰ ਮੰਨਿਆ ਜਾਂਦਾ ਹੈ। ਪਰ ਪੰਜਾਬ 'ਚ ਲੋਕ ਇਸਨੂੰ "ਡਰਨਾ" ਆਖਦੇ ਹਨ।  ਖੇਤਾਂ 'ਚ ਖੜੀ ਫਸਲ ਨੂੰ ਜਾਨਵਰਾਂ ਤੋਂ ਬਚਾਉਣ ਲਈ ਕਿਸਾਨ ਆਪਣੇ ਖੇਤਾਂ 'ਚ ਡਰਨਾ ਗਡਦੇ ਸਨ। ਦਰਅਸਲ, ਇਹ ਤਿਉਹਾਰ ਯੂਰਪ ਵਿੱਚ ਸਾਲਟਿਕ ਲੋਕਾਂ ਦੀ ਜਾਤੀ ਨਾਲ ਸਬੰਧਤ ਹੈ।