Pollution in Delhi: ਦੀਵਾਲੀ ਤੋਂ ਇਕ ਦਿਨ ਪਹਿਲਾਂ ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

Pollution in Delhi: ਦਿੱਲੀ ’ਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 278 ਦਰਜ ਕੀਤਾ ਗਿਆ, ਜੋ ਮੰਗਲਵਾਰ ਨੂੰ 268 ਸੀ।

A day before Diwali, the level of air pollution in Delhi increased

 

Pollution in Delhi: ਦੀਵਾਲੀ ਤੋਂ ਇਕ ਦਿਨ ਪਹਿਲਾਂ ਬੁਧਵਾਰ ਨੂੰ ਕੌਮੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ’ਚ ਕਾਫੀ ਵਾਧਾ ਹੋਇਆ ਅਤੇ ਅੱਠ ਨਿਗਰਾਨੀ ਕੇਂਦਰਾਂ ਨੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਦਰਜ ਕੀਤੀ। ਦਿੱਲੀ ’ਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 278 ਦਰਜ ਕੀਤਾ ਗਿਆ, ਜੋ ਮੰਗਲਵਾਰ ਨੂੰ 268 ਸੀ।

ਦਿੱਲੀ ਦਾ ਕੁਲ ਏ.ਕਿਊ.ਆਈ. ‘ਖਰਾਬ’ ਸ਼੍ਰੇਣੀ ’ਚ ਰਿਹਾ, ਹਾਲਾਂਕਿ ਕਈ ਦਿਨਾਂ ਤੋਂ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਰਹਿਣ ਤੋਂ ਬਾਅਦ ਅਨੁਕੂਲ ਹਵਾ ਗੁਣਵੱਤਾ ਕਾਰਨ ਮੰਗਲਵਾਰ ਤੋਂ ਇਸ ’ਚ ਹੋਰ ਦਿਨਾਂ ਦੇ ਮੁਕਾਬਲੇ ਮਾਮੂਲੀ ਸੁਧਾਰ ਹੋਇਆ ਹੈ। ਸੋਮਵਾਰ ਨੂੰ ਦਿੱਲੀ ਦਾ ਏ.ਕਿਊ.ਆਈ. 304 ਅਤੇ ਐਤਵਾਰ ਨੂੰ 359 ਦਰਜ ਕੀਤਾ ਗਿਆ ਸੀ। 0 ਤੋਂ 50 ਦੇ ਵਿਚਕਾਰ ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੋਸ਼ਜਨਕ’, 101 ਤੋਂ 200 ਦੇ ਵਿਚਕਾਰ ‘ਦਰਮਿਆਨਾ’, 201 ਤੋਂ 300 ਦੇ ਵਿਚਕਾਰ ‘ਖਰਾਬ’, 301 ਅਤੇ 400 ਦੇ ਵਿਚਕਾਰ ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਇਹ ਅੰਕੜੇ 36 ਨਿਗਰਾਨੀ ਕੇਂਦਰਾਂ ਆਨੰਦ ਵਿਹਾਰ, ਅਸ਼ੋਕ ਵਿਹਾਰ, ਆਯਾ ਨਗਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਵਿਵੇਕ ਵਿਹਾਰ ਅਤੇ ਵਜ਼ੀਰਪੁਰ ਤੋਂ ਮਿਲੇ ਹਨ। ਕੁਲ ਅੱਠ ਕੇਂਦਰਾਂ ’ਚ ਸਵੇਰ ਦੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਸੀ। ਇਸ ਦੌਰਾਨ ਤਾਪਮਾਨ ’ਚ ਅਜੇ ਗਿਰਾਵਟ ਆਉਣੀ ਸ਼ੁਰੂ ਨਹੀਂ ਹੋਈ ਹੈ। ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 4.9 ਡਿਗਰੀ ਵੱਧ ਹੈ।