ਭਾਰਤੀ ਸਰਹੱਦ ਨਾਲ ਲਗਦੇ ਖੇਤਰਾਂ ‘ਚ ਬੰਗਲਾਦੇਸ਼ ਨੇ ਬੰਦ ਕੀਤਾ ਮੋਬਾਇਲ ਨੈਟਵਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅੱਜ ਯਾਨੀ ਮੰਗਲਵਾਰ...

Mobile Network

ਢਾਕਾ: ਬੰਗਲਾਦੇਸ਼ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਸਰਹੱਦ ਨਾਲ ਲਗਦੇ ਖੇਤਰਾਂ ਵਿਚ ਮੋਬਾਈਲ ਨੈੱਟਵਰਕ 'ਤੇ ਰੋਕ ਲਗਾ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਕਦਮ ਨਾਲ ਖੇਤਰ ਵਿਚ ਲਗਭਗ 1 ਕਰੋੜ ਲੋਕ ਪ੍ਰਭਾਵਿਤ ਹੋਣਗੇ।

ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ,''ਵਰਤਮਾਨ ਹਾਲਤਾਂ ਵਿਚ ਦੇਸ਼ ਦੀ ਸੁਰੱਖਿਆ ਦੇ ਖਾਤਰ ਨੋਟਿਸ ਜਾਰੀ ਹੋਣ ਤੱਕ ਭਾਰਤ ਦੇ ਨਾਲ ਪੂਰੀ ਸੀਮਾ ਦੇ ਨਾਲ ਇਕ ਕਿਲੋਮੀਟਰ ਤੱਕ ਮੋਬਾਈਲ ਨੈੱਟਵਰਕ ਕਵਰੇਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।''

ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਇਸ ਚਿੰਤਾ ਨਾਲ ਲਿਆ ਗਿਆ ਕਿ ਭਾਰਤ ਵਿਚ ਇਕ ਨਵਾਂ ਨਾਗਰਿਕਤਾ ਕਾਨੂੰਨ ਲਾਗੂ ਹੋਣ ਦੇ ਬਾਅਦ ਭਾਰਤੀ ਮੁਸਲਮਾਨ ਬੰਗਲਾਦੇਸ਼ ਵਿਚ ਦਾਖਲ ਹੋ ਸਕਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਿਮ ਵਿਰੋਧੀ ਹੈ।