ਸਾਬਕਾ ਪੋਪ ਐਮਰੀਟਸ ਬੇਨੇਡਿਕਟ 16ਵੇਂ ਦਾ ਦਿਹਾਂਤ

ਏਜੰਸੀ

ਖ਼ਬਰਾਂ, ਕੌਮਾਂਤਰੀ

95 ਸਾਲ ਦੀ ਉਮਰ ’ਚ ਲਏ ਆਖਰੀ ਸਾਹ 

Former Pope Emeritus Benedict XVI passes away


ਕੈਥੋਲਿਕ ਈਸਾਈਆਂ ਦੇ ਸਭ ਤੋਂ ਮਹਾਨ ਧਾਰਮਿਕ ਨੇਤਾ ਸਾਬਕਾ ਪੋਪ ਬੇਨੇਡਿਕਟ ਦਾ ਸ਼ਨੀਵਾਰ ਨੂੰ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਬਹੁਤ ਖਰਾਬ ਸੀ। ਪੋਪ ਬੇਨੇਡਿਕਟ XVI (XVI) ਨੇ 2013 ਵਿੱਚ ਅਸਤੀਫਾ ਦੇ ਕੇ ਦੁਨੀਆ ਭਰ ਦੇ ਕੈਥੋਲਿਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਫਿਰ ਉਨ੍ਹਾਂ  ਨੇ ਕਿਹਾ ਸੀ- ਮੈਂ ਸਿਹਤ ਖਰਾਬ ਹੋਣ ਕਾਰਨ ਅਸਤੀਫਾ ਦੇ ਰਿਹਾ ਹਾਂ। ਤਕਰੀਬਨ 600 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਪੋਪ ਨੇ ਅਹੁਦਾ ਛੱਡਿਆ ਹੋਵੇ।

ਬੈਨੇਡਿਕਟ ਨੇ 11 ਫਰਵਰੀ 2013 ਨੂੰ ਉਦੋਂ ਦੁਨੀਆ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਅਸਤੀਫ਼ੇ ਦਾ ਐਲਾਨ ਕੀਤਾ। ਉਹ ਅੱਠ ਸਾਲ ਇਸ ਅਹੁਦੇ 'ਤੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।