ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਸੌਂਪਿਆ
ਇਹ ਕੈਲੰਡਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ
ਜਰਮਨੀ (ਸੰਦੀਪ ਸਿੰਘ ਖਾਲੜਾ) : ਸਿੱਖ ਕੌਮ ਦੀ ਨਿਆਰੀ ਹੋਂਦ ਅਤੇ ਵੱਖਰੀ ਪਛਾਣ ਦੇ ਪ੍ਰਤੀਕ ‘ਮੂਲ ਨਾਨਕਸ਼ਾਹੀ ਕੈਲੰਡਰ’ ਸੰਮਤ 558 (ਸਾਲ 2026-27) ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਰਮਨੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸਟੁਟਗਾਟ ਵਿਖੇ ਬੜੇ ਉਤਸ਼ਾਹ ਨਾਲ ਜਾਰੀ ਕੀਤਾ ਗਿਆ। ਇਹ ਕੈਲੰਡਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮਾਂ ਦੌਰਾਨ ਜਾਰੀ ਕੀਤਾ ਗਿਆ ।
ਇਸ ਪਾਵਨ ਮੌਕੇ 'ਤੇ ਭਾਈ ਸੁਖਦੇਵ ਸਿੰਘ ਜੀ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸ਼ਹੀਦੀ ਇਤਿਹਾਸ ਸਰਵਣ ਕਰਵਾਇਆ। ਐਤਵਾਰ ਦੇ ਦੀਵਾਨ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਉਂਕਾਰ ਸਿੰਘ , ਭਾਈ ਸੁਖਚੈਨ ਸਿੰਘ , ਭਾਈ ਤਿਰਲੋਕ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਵੱਲੋ ਤਿਆਰ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ ਸੰਗਤਾਂ ਵਿੱਚ ਵੰਡੇ ਗਏ। ਸੰਗਤਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।