ਜੰਗ ਦੇ ਖ਼ਤਰੇ ਨਾਲ ਦੋਚਾਰ ਹੋਣ ਮਗਰੋਂ ਭਾਰਤ ਤੇ ਪਾਕਿਸਤਾਨ ਫਿਰ ਪੁਰਾਣੇ ਰਾਹਾਂ ਤੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੋਵੇਂ ਦੇਸ਼ ਦੁਨੀਆਂ ਦੇ ਭੁੱਖਿਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ। 119 ਦੇਸ਼ਾਂ ਵਿਚੋਂ  ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਹਨ ਜਿੱਥੇ ਭੁਖਮਰੀ...

Narendra Modi with Imran Khan

Imran Khan

Imran Khan

Imran Khan

Imran Khan

Imran Khan

Imran Khan

Imran Khan

Imran Khan

ਦੋਵੇਂ ਦੇਸ਼ ਦੁਨੀਆਂ ਦੇ ਭੁੱਖਿਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ। 119 ਦੇਸ਼ਾਂ ਵਿਚੋਂ  ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਹਨ ਜਿੱਥੇ ਭੁਖਮਰੀ ਚਿੰਤਾਜਨਕ ਪੱਧਰ ਤੇ ਹੈ। ਭਾਰਤ 103 ਤੇ ਅਤੇ ਪਾਕਿਸਤਾਨ 106 ਨੰਬਰ ਤੇ ਹੈ। ਜੇ ਹੁਣ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਜੰਗ ਹੋਈ ਤਾਂ ਸ਼ਾਇਦ ਅੰਬਾਨੀ/ਅਡਾਨੀ ਦੀ ਦੌਲਤ ਵਿਚ ਕੁੱਝ ਵਾਧਾ-ਘਾਟਾ ਹੋ ਸਕਦਾ ਹੈ ਪਰ ਕਦੇ ਸੋਚਿਆ ਹੈ ਕਿ ਗ਼ਰੀਬਾਂ ਦਾ ਹਾਲ ਕੀ ਹੋਵੇਗਾ? ਦੋਹਾਂ ਦੇਸ਼ਾਂ ਨੂੰ ਸ਼ਾਂਤ ਕਰਨ ਵਿਚ ਇਨ੍ਹਾਂ ਦੀ ਅਪਣੀ ਸਮਝ-ਬੂਝ ਤੋਂ ਜ਼ਿਆਦਾ ਕੌਮਾਂਤਰੀ ਨਸੀਹਤ ਸਫ਼ਲ ਰਹੀ ਹੈ।
ਭਾਰਤ ਅਤੇ ਪਾਕਿਸਤਾਨ, ਜੰਗ ਦੇ ਖ਼ਤਰੇ ਦੇ ਰੂਬਰੂ ਹੋ ਚੁਕਣ ਮਗਰੋਂ ਹੁਣ ਮੁੜ ਤੋਂ ਗੱਲਬਾਤ ਅਤੇ ਪੁਛ ਪੜਤਾਲ ਦੇ ਪੁਰਾਣੇ ਰਾਹਾਂ ਤੇ ਚਲਣ ਲਈ ਮਜਬੂਰ ਹੋ ਗਏ ਲਗਦੇ ਹਨ। ਜੰਗੀ ਨਗਾਰਿਆਂ ਉਤੇ ਧੌਂਸਾ ਮਾਰਨ ਅਤੇ ਉੱਚੀ ਆਵਾਜ਼ ਵਿਚ ਅਪਣੀ ਬਹਾਦਰੀ ਦੇ ਗੀਤ ਗਾ ਰਹੇ ਦੇਸ਼ਾਂ ਨੂੰ ਅੱਜ ਸਮਝਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਦੁਨੀਆਂ ਦੀ ਵੱਡੀ ਤਾਕਤ ਬਣਨ ਦਾ ਮੌਕਾ ਮਿਲਿਆ ਹੈ, ਪਰ ਅਜੇ ਉਹ ਬਣੇ ਨਹੀਂ ਹਨ। ਆਰ.ਬੀ.ਆਈ. ਵਲੋਂ 2018-19 ਦੇ ਆਖ਼ਰੀ ਮਹੀਨੇ ਦੇ ਜੀ.ਡੀ.ਪੀ. ਅੰਕੜੇ ਦਸਦੇ ਹਨ ਕਿ ਦੇਸ਼ ਦੇ ਆਰਥਕ ਵਿਕਾਸ ਵਿਚ 3% ਕਮੀ ਆਈ ਹੈ ਜਿਸ ਨਾਲ 2018-19 ਦੇ ਅੰਦਾਜ਼ਨ ਵਿਕਾਸ ਦੇ ਅੰਕੜੇ ਵੀ ਘਟਾ ਦਿਤੇ ਗਏ ਹਨ। ਉਦਯੋਗਿਕ ਉਤਪਾਦਨ ਤੇ ਕਿਸਾਨੀ ਖੇਤਰਾਂ ਵਿਚ ਗਿਰਾਵਟ ਆਈ ਹੈ ਅਤੇ ਪਿਛਲੇ ਸਵਾ ਸਾਲ ਦੇ ਇਹ ਸੱਭ ਤੋਂ ਕਮਜ਼ੋਰ ਮਹੀਨੇ ਰਹੇ ਹਨ।