ਬੁਧ ਧਰਮ ਦੇ ਭਵਿੱਖ ਨੂੰ ਡਾਢਾ ਖ਼ਤਰਾ ਇਸ ਵਾਰ ਚੀਨ ਤੋਂ !!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬ੍ਰਾਹਮਣ ਨੂੰ ਦਿਤੀ ਗਉ ਦੇ 8 ਟੁਕੜੇ ਸ਼ਰੇਆਮ ਕੀਤੇ ਜਾਂਦੇ ਸਨ ਜਿਨ੍ਹਾਂ 'ਚੋਂ ਦੋ ਟੁਕੜੇ ਦਾਨੀ ਨੂੰ ਤੇ ਦੋ ਹੋਰਨਾਂ ਨੂੰ ਖਾਣ ਲਈ ਦੇ ਦਿਤੇ ਜਾਂਦੇ ਸਨ।

Buddhism

 

ਬੁਧ ਧਰਮ ਇਕ ਭਾਰਤੀ ਧਰਮ ਹੈ ਜਿਸ ਨੇ ਕਿਉਂਕਿ ਬ੍ਰਾਹਮਣਵਾਦ ਦੀਆਂ ਮੂਲ ਮਨੌਤਾਂ ਨੂੰ ਸ਼ਾਦੀ ਚੁਨੌਤੀ ਦਿਤੀ ਸੀ ਤੇ ਹੌਲੀ-ਹੌਲੀ ਇਹ ਭਾਰਤ ਵਿਚ ਰਾਜ ਧਰਮ ਵੀ ਬਣ ਗਿਆ ਸੀ ਤੇ ਲੋਕਾਂ ਨੇ ਬ੍ਰਾਹਮਣ ਮੰਦਰਾਂ ਵਿਚ ਜਾਣਾ ਹੀ ਬੰਦ ਕਰ ਦਿਤਾ ਸੀ, ਇਸ ਲਈ ਬਾਹਮਣੀ ਸ਼ਕਤੀਆਂ ਨੇ ਜ਼ੋਰਦਾਰ ਹਮਲਾ ਕਰ ਆ, ਧ ਧਰਮ ਤੇ ਇਸ ਨੂੰ ਮੰਨਣ ਵਾਲਿਆਂ ਨੂੰ ਦੇਸ਼ 'ਚੋਂ ਹੀ ਕੰਢ ਦਿਤਾ। ਲੋਕ ਜਿੰਦਾ ਸਾੜੇ ਗਏ, ਇਜ਼ਤਾਂ ਲਈਆਂ ਗਈਆਂ ਤੇ ਧਰਮ ਦੇ ਨਾਂ ਤੇ ਵੰਡੀ ਹਿੰਸਾ ਉਨ੍ਹਾਂ ਵਲੋਂ ਕੀਤੀ ਗਈ ਜੋ ਆਪਣੇ ਆਪ ਨੂੰ ਅਹਿੰਸਾ ਦੇ ਪੁਜਾਰੀ ਕਹਿੰਦੇ ਸਨ।

ਬੁੱਧ ਨੇ ਆਪ ਰੋਜ ਦੀ ਹੱਦ ਬਾਰੇ ਚੁੱਪੀ ਧਾਰ ਲ ਕਿਉਂਕਿ ਦੋਵੇਂ ਪਾਸਿਆਂ ਦੀਆਂ ਦਲੀਲਾਂ ਸੁਣ ਕੇ ਮਹਾਤਮਾ ਬੁੱਧ ਆਪ ਦੀ ਬਹੁਰਾ ਸਪੋਸਟ ਸੁਨੇਹਾ ਦੇਣ ਲਈ ਤਿਆਰ ਨਹੀਂ ਸਨ ਹੋ ਸਕੇ। ਪਰ ਤਰਕ ਨੂੰ ਉਨ੍ਹਾਂ ਨੇ ਅਪਣੇ ਧਰਮ ਦਾ ਆਧਾਰ ਬਣਾ ਲਿਆ ਤੇ ਕਿਹਾ ਕਿ ਉਹੀ ਗੱਲ ਮੰਨ ਜਾਂ ਦਲੀਲ ਤੇ ਪ ਉਤਰਦੀ ਹੋਵੇ। ਬੁਧ ਤੋਂ ਪਹਿਲਾਂ ਦੀ ਹਾਲਤ ਤਾਂ ਇਹ ਸੀ ਕਿ ਤਰਕ ਕਰਨ ਵਾਲੇ ਨੂੰ ਨਾਸਤਕ ਕਹਿ ਦਿਤਾ ਜਾਂਦਾ ਸੀ ਤੇ ਬਾਹਮਣ ਦੀ ਆਖੀ ਹਰ ਗੱਲ ਨੂੰ ਨਾ ਮੰਨਣ ਵਾਲ ਨੂੰ ਦੂਸ਼ਣ ਅਤੇ ਪਾਪੀ ਘੋਸ਼ਿਤ ਕਰ ਦਿਤਾ ਜਾਂਦਾ ਸੀ।

ਜੋ ਬ੍ਰਾਹਮਣ ਨ ਇਹ ਕਹਿ ਦਿਤਾ ਕਿ ਫਲਾਣਾ ਖਤਰੀ ਹੈ ਤਾਂ ਸਦਾ ਲਈ ਉਹ ਖਤਰੀ (ਲੜਾਕਾ) ਹੀ ਰਹੇਗਾ ਤੇ ਜੋ ਕਹਿ ਦਿਤਾ ਕਿ ਫਲਾਣਾ ਸ਼ੂਦਰ ਹੈ ਤਾਂ ਜਨਮ ਜਨਮ ਤਕ ਉਹ ਬੂਦਰ ਤੋਂ ਅਛੂਤ ਹੀ ਬਣਿਆ ਰਹੇਗਾ। ਧਰਮ ਦਾ ਨਾ ਲੈ ਕੇ, ਅਪਣੀ ਹਰ ਗੱਲ ਮਨਵਾਉਣ ਦੇ ਬ੍ਰਾਹਮਣੀ ‘ਏਕਾਧਿਕਾਰ’ ਨੂੰ ਬੁਧ ਨੇ ਚੁਨੌਤੀ ਦਿਤੀ ਤੇ ਤਰਕ ਦੀ ਵਰਤੋਂ ਕਰਦਿਆਂ ਪੁੱਛਿਆ ਕਿ ਬ੍ਰਾਹਮਣ ਅਹਿਸਾਵਾਦੀ ਹੈ ਤਾਂ ਗਊ ਨੂੰ ਮਾਰ ਕੇ ਕਿਉਂ ਖਾਂਦਾ ਹੈ ? ਯਾਦ ਰਹੇ, ਉਸ ਸਮੇਂ ਬ੍ਰਾਹਮਣ ਨੂੰ ਖਾਣ ਲਈ ਗਊ ਦਾਨ ਕਰਨਾ ਪੁੰਨ ਸਮਝਿਆ ਜਾਂਦਾ ਸੀ।

ਬ੍ਰਾਹਮਣ ਨੂੰ ਦਿਤੀ ਗਉ ਦੇ 8 ਟੁਕੜੇ ਸ਼ਰੇਆਮ ਕੀਤੇ ਜਾਂਦੇ ਸਨ ਜਿਨ੍ਹਾਂ 'ਚੋਂ ਦੋ ਟੁਕੜੇ ਦਾਨੀ ਨੂੰ ਤੇ ਦੋ ਹੋਰਨਾਂ ਨੂੰ ਖਾਣ ਲਈ ਦੇ ਦਿਤੇ ਜਾਂਦੇ ਸਨ। ਇਸ ਬਾਰੇ ਬ੍ਰਾਹਮਣ ਨੇ ਪੂਰਾ ਵਿਧੀ ਵਿਧਾਨ ਲਿਖਿਆ ਹੋਇਆ ਸੀ ਜਿਸ ਦੀ ‘ਮਰਿਆਦਾ” ਵਜੋਂ ਪਾਲਣਾ ਕੀਤੀ ਜਾਂਦੀ ਸੀ। ਜਦ ਬੁਧ ਨੇ ਤਰਕ ਦੇ ਸਹਾਰੇ ਸਵਾਲ ਉਠਾਇਆ ਤਾਂ ਬ੍ਰਾਹਮਣਾਂ ਲਈ ਜਵਾਬ ਦੇਣਾ ਔਖਾ ਹੋ ਗਿਆ ਤੇ ਉਨ੍ਹਾਂ ਨੇ ਵੀ ਗਊ ਵਧ ਉੱਤੇ ਪਾਬੰਦੀ ਲਗਾ ਦਿਤੀ।

ਇਸੇ ਤਰ੍ਹਾਂ ਬ੍ਰਾਹਮਣ ਨੇ ਬੁਧ ਦੀਆਂ ਹੋਰ ਵੀ ਕਈ ਗੱਲਾਂ ਮੰਨ ਲਈਆਂ ਪਰ ਬੁਧ ਧਰਮ ਦਾ ਪਸਾਰ ਰੋਕਿਆ ਨਾ ਜਾ ਸਕਿਆ ਤੇ ਜਦ ਰਾਜਾ ਅਸ਼ੋਕ ਨੇ ਵੀ ਬੁਧ ਧਰਮ ਧਾਰਨ ਕਰ ਲਿਆ ਤੇ ਲੋਕ ਉੱਪਰ ਹੀ ਭਜਦੇ ਦਿਸੇ ਤਾਂ ਅਖ਼ੀਰ ਫ਼ੈਸਲਾ ਕੀਤਾ ਗਿਆ ਕਿ ਬੰਧੀਆਂ ਨੂੰ ਮਾਰ-ਮਾਰ ਕੇ ਦੇਸ਼ 'ਚੋਂ ਹੀ ਕੱਢ ਦਿਤਾ ਜਾਏ।ਬਾਕੀ ਦਾ ਇਤਿਹਾਸ ਸਾਡੇ ਭਾਰਤੀ ਜਾਣਦੇ ਹਨ। ਬੁਧ ਧਰਮ ਭਾਰਤ 'ਚ ਅਲਪ ਹੋ ਗਿਆ ਪਰ ਗਵਾਂਢੀ ਦੇਸ਼ਾਂ ਵਿਚ ਉਸ ਨੇ ਅਪਣੇ ਲਈ ਚੰਗੀ ਥਾਂ ਬਣਾ ਲਈ। ਇਨ੍ਹਾਂ ਗਵਾਂਢੀ ਦੇਸ਼ਾਂ 'ਚ ਇਕ ਚੀਨ ਦੀ ਸੀ ਜਿਸ ਦਾ ਇਕ ਹਿੱਸਾ ਤਿੱਬਤ 100 ਵੀਂ ਸਦੀ ਬੁਧੀ ਖੇਤਰ ਬਣ ਗਿਆ।

ਤਿੱਬਤ ਵਿਚ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਡੇ ਬੋਧੀ ਲਾਮੇ ਅਰਥਾਤ ਦਲਾਈ ਲਾਮਾਂ ਦਾ ਉਤਰਾਧਿਕਾਰੀ (ਛੋਟਾ ਨਾਮਾ) ਤਿੱਬਤ ਵਿਚ ਹੀ ਪੈਦਾ ਹੁੰਦਾ ਹੈ ਤੇ ਦਲਾਈ ਲਾਮਾ ਹੀ ਉਸ ਨੂੰ ਲੋਕ ਕੇ ਅਪਣੀ ਥਾਂ “ਦਲਾਈ ਲਾਮਾ ਬਾਪ ਜਾਂਦਾ ਹੈ। ਨਾਸਤਕ ਕਮਿਊਨਿਸਟ ਚੀਨ ਵਿਚ 'ਧਰਮ' ਦਾ ਜਗਦਾ ਹੋਇਆ ਬੋਧੀ ਦੀਵਾ, ਸਦਾ ਤੋਂ ਹੀ ਚੀਨੀ ਹਾਕਮਾਂ ਦੀ ਨੀਂਦ ਹਰਾਮ ਕਰਦਾ ਆ ਰਿਹਾ ਹੈ। ਭਾਰਤ ਸਮੇਤ ਕਈ ਦੇਸ਼, ਤਿੰਬਤ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦੇਣਾ ਚਾਹੁੰਦੇ ਹਨ।ਚੀਨ ਨੂੰ ਇਹ ਬਿਲਕੁਲ ਵੀ ਮੰਨਜੂਰ ਨਹੀਂ।

ਉਸ ਨੇ ਤਿੱਬਤ ਵਿਚ ਬਧੀਆਂ ਉੱਤੇ ਜ਼ੁਲਮ ਸ਼ੁਰੂ ਕੀਤੇ ਤਾਂ ਦਲਾਈ ਲਾਮਾ ਅਪਣੇ ਸੈਂਕੜੇ ਸਾਥੀਆਂ ਸਮੇਤ ਭੇਜ ਕੇ ਭਾਰਤ ਆ ਗਿਆ ਤੇ ਹਿਮਾਚਲ ਦੇ ਇਕ ਨਗਰ ਵਿਚ ਅਪਣੀ ਸਰਕਾਰ' ਬਣਾ ਕੇ ਰਹਿ ਰਿਹਾ ਹੈ। ਚੀਨ ਇਸ ਤੇ ਹਾਢਾ ਨਾਰਾਜ ਹੈ। ਉਸ ਨੇ ਐਲਾਨ ਕਰ ਦਿਤਾ ਹੈ ਕਿ ਅਗਲਾ ਦਲਾਈ ਲਾਮਾ, ਹਮਲਾ ਵਾਂਗ ਚੀਨ ਦੀ ਧਰਤੀ ਉੱਤੇ ਹੀ ਪੈਦਾ ਹੋ ਚੁੱਕਾ ਹੈ ਤੇ ਦਲਾਈ ਲਾਮਾ ਤੋਂ ਬਾਅਦ ਉਹੀ ਤਿੱਬਤੀ ਬੋਧੀਆਂ ਦਾ ਗੁਰੂ ਹੋਵੇਗਾ। ਉਸ ਚੀਨੀ ਦਲਾਈ ਲਾਮੇ ਨਕਲੀ) ਨੂੰ ਕਮਿਊਨਿਜ਼ਮ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਤੇ ਉਹ ਜਦੋਂ ਤਿਬਤੀ ਬੋਧੀਆਂ ਦਾ ਗੁਰੂ ਬਣੇਗਾ ਤਾਂ ਚੀਨ ਵਿਚ ਬੁੱਧ ਧਰਮ, ਕਮਿਊਨਿਜ਼ਮ ਦਾ ਭਾਗ ਬਣਿਆ ਹੀ ਨਜ਼ਰ ਆਵੇਗਾ।

ਇਤਿਹਾਸ ਵਿਚ ਦੂਜੀ ਵਾਰ ਬੁਧ ਧਰਮ ਨੂੰ ਅਪਣੀ ਅਛਾਈ ਸਦਕਾ, ਦੋ ਵੱਡੀਆਂ ਸਕਤੀਆਂ ਨੇ ਖ਼ਤਮ ਕਰਨ ਦਾ ਪ੍ਰਣ ਲਿਆ ਹੈ। ਦਲਾਈ ਲਾਮਾ ਆਪ ਕਾਫ਼ੀ ਪ੍ਰੇਸ਼ਾਨ ਹਨ ਕੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਜ਼ਿਆਨਕ ਤਬਾਹੀ ਤੋਂ ਬਚਿਆ ਕਿਵੇਂ ਜਾਏ। ਕਈ ਲੋਕ ਤੀਜੇ ਸੰਸਾਰ ਯੁੱਧ ਦਾ ਕੇਂਦਰ ਦੀ ਇਸੇ ਇਲਾਕੇ ਨੂੰ ਮਿਥ ਰਹੇ ਹਨ। ਜੋ ਵੀ ਹੈ, ਇਕ ਧਰਮ ਨੂੰ ਵਿਉਂਤ ਬਣਾ ਕੇ ਖਤਮ ਕਰਨ ਤੇ ਆਪਣੇ ਅੰਦਰ ਜਨਾਬ ਕਰਨ ਦਾ ਇਹ ਯਤਨ ਅਫਸੋਸਨਾਕ, ਨਿੰਦਣਯੋਗ ਤੇ ਪ੍ਰੇਸ਼ਾਨ ਕਰਨ ਵਾਲਾ ਹੈ।

-ਨਿਮਰਤ ਕੌਰ