ਗਗਨਦੀਪ ਨੇ ਇਕ ਮੁਸਲਮਾਨ ਦੀ ਰਾਖੀ ਕਰ ਕੇ, ਅਪਣੇ ਲਈ ਮੁਸੀਬਤ ਸਹੇੜ ਲਈ!
ਇਸ ਸਿੱਖ ਪੁਲਿਸ ਅਫ਼ਸਰ ਗਗਨਦੀਪ ਸਿੰਘ ਨੇ ਇਸ ਮੁੰਡੇ ਦੀ ਜਾਨ ਤਾਂ ਬਚਾ ਲਈ ਪਰ ਹੁਣ ਉਹ ਆਪ ਲੁਕੀ ਬੈਠਾ ਹੈ। ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਉਣੀਆਂ ...
ਇਸ ਸਿੱਖ ਪੁਲਿਸ ਅਫ਼ਸਰ ਗਗਨਦੀਪ ਸਿੰਘ ਨੇ ਇਸ ਮੁੰਡੇ ਦੀ ਜਾਨ ਤਾਂ ਬਚਾ ਲਈ ਪਰ ਹੁਣ ਉਹ ਆਪ ਲੁਕੀ ਬੈਠਾ ਹੈ। ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਸ ਨੂੰ ਛੁੱਟੀ ਉਤੇ ਭੇਜ ਦਿਤਾ ਗਿਆ ਹੈ। ਜਿੰਨਾ ਉਸ ਨੂੰ ਉਸ ਦੇ ਇਸ ਕਦਮ ਵਾਸਤੇ ਸਤਿਕਾਰ ਮਿਲਿਆ, ਓਨਾ ਹੀ ਉਸ ਨੂੰ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ ਕਿਉਂਕਿ ਬਹੁਤ ਲੋਕ ਧਰਮ ਤੋਂ ਬਾਹਰ, ਖ਼ਾਸ ਕਰ ਕੇ ਮੁਸਲਮਾਨ ਮੁੰਡਿਆਂ ਅਤੇ ਹਿੰਦੂ ਕੁੜੀਆਂ ਦੇ ਪ੍ਰੇਮ ਸਬੰਧਾਂ ਦੇ ਵਿਰੁਧ ਹਨ।
ਹਿੰਦੂ-ਮੁਸਲਿਮ ਸ਼ਾਦੀਆਂ ਨੂੰ ਇਕ ਸਾਜ਼ਸ਼ ਗਰਦਾਨਿਆ ਜਾਂਦਾ ਹੈ ਜਿਸ ਨਾਲ ਮੁਸਲਮਾਨ ਅਪਣੀ ਆਬਾਦੀ ਵਧਾਉਣਾ ਚਾਹੁੰਦੇ ਹਨ। ਅਜੀਬ ਗੱਲ ਹੈ ਕਿ 100 ਕਰੋੜ ਦੀ ਆਬਾਦੀ ਵਾਲੇ ਅਪਣੀ ਆਬਾਦੀ ਦੇ ਘੱਟ ਜਾਣ ਬਾਰੇ ਏਨੇ ਚਿੰਤਤ ਹਨ।ਉਤਰਾਖੰਡ ਦੇ ਗੰਗਾਨਗਰ ਵਿਚ ਇਕ ਸਿੱਖ ਪੁਲਿਸ ਅਫ਼ਸਰ ਨੇ ਇਕ ਮੁਸਲਮਾਨ ਮੁੰਡੇ ਨੂੰ ਫ਼ਿਰਕੂ ਭੀੜ ਤੋਂ ਬਚਾਇਆ।
ਮੁਸਲਮਾਨ ਨੌਜਵਾਨ ਇਕ ਹਿੰਦੂ ਕੁੜੀ ਨਾਲ ਪਿਆਰ ਕਰਦਾ ਸੀ ਅਤੇ ਉਸ ਨੂੰ ਚੋਰੀ-ਚੋਰੀ ਮਿਲਣ ਵਾਸਤੇ ਆਇਆ ਸੀ। ਚੋਰੀ-ਚੋਰੀ ਪਿਆਰ ਕਰਨਾ ਭਾਰਤੀ ਸਭਿਆਚਾਰ ਦਾ ਹਿੱਸਾ ਹੈ ਕਿਉਂਕਿ ਪਿਆਰ ਤਾਂ ਹੀਰ-ਰਾਂਝਾ ਦੇ ਵਕਤ ਤੋਂ ਹੁੰਦਾ ਆ ਰਿਹਾ ਹੈ ਅਤੇ ਛੁਪ ਛੁਪ ਕੇ ਕੀਤੇ ਪਿਆਰ ਦੇ ਵਿਰੋਧੀ ਮਜਨੂੰ ਨੂੰ ਸ਼ਰੇਆਮ ਬਾਜ਼ਾਰਾਂ ਵਿਚ ਮਾਰਦੇ ਵੀ ਰਹੇ ਹਨ।
ਪਰ ਉਸ ਵੇਲੇ ਦੇ ਅਤੇ ਅੱਜ ਦੇ ਵੇਲੇ ਵਿਚ ਸਮਾਜ ਅੰਦਰ ਬੜੀਆਂ ਤਬਦੀਲੀਆਂ ਆ ਚੁਕੀਆਂ ਹਨ। ਹੁਣ ਸਮਾਜ ਵਿਚ ਜੰਗਲਰਾਜ ਖ਼ਤਮ ਹੋ ਗਿਆ ਹੈ। ਹੁਣ ਤਾਂ ਬੱਚੀਆਂ ਦੇ ਬਲਾਤਕਾਰੀਆਂ ਨੂੰ ਵੀ ਫਾਂਸੀ ਦੇਣ ਤੋਂ ਸੰਕੋਚ ਕੀਤਾ ਜਾਂਦਾ ਹੈ ਤਾਂ ਪਿਆਰ-ਵਿਰੋਧੀ ਖ਼ੂਨੀ ਭੀੜਾਂ ਨੂੰ ਇਕੱਠਿਆਂ ਹੁੰਦੇ ਵੇਖ ਕੇ ਹੈਰਾਨੀ ਹੋਣੀ ਕੁਦਰਤੀ ਹੀ ਹੈ। ਇਸ ਸਿੱਖ ਪੁਲਿਸ ਅਫ਼ਸਰ ਗਗਨਦੀਪ ਸਿੰਘ ਨੇ ਇਸ ਮੁੰਡੇ ਦੀ ਜਾਨ ਤਾਂ ਬਚਾ ਲਈ ਪਰ ਹੁਣ ਉਹ ਆਪ ਲੁਕੀ ਬੈਠਾ ਹੈ।
ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਸ ਨੂੰ ਛੁੱਟੀ ਉਤੇ ਭੇਜ ਦਿਤਾ ਗਿਆ ਹੈ। ਜਿੰਨਾ ਉਸ ਨੂੰ ਉਸ ਦੇ ਇਸ ਕਦਮ ਵਾਸਤੇ ਸਤਿਕਾਰ ਮਿਲਿਆ, ਓਨਾ ਹੀ ਉਸ ਨੂੰ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ ਕਿਉਂਕਿ ਬਹੁਤ ਲੋਕ ਧਰਮ ਤੋਂ ਬਾਹਰ, ਖ਼ਾਸ ਕਰ ਕੇ ਮੁਸਲਮਾਨ ਮੁੰਡਿਆਂ ਅਤੇ ਹਿੰਦੂ ਕੁੜੀਆਂ ਦੇ ਪ੍ਰੇਮ ਸਬੰਧਾਂ ਦੇ ਵਿਰੁਧ ਹਨ।
ਹਿੰਦੂ-ਮੁਸਲਿਮ ਸ਼ਾਦੀਆਂ ਨੂੰ ਇਕ ਸਾਜ਼ਸ਼ ਗਰਦਾਨਿਆ ਜਾਂਦਾ ਹੈ ਜਿਸ ਨਾਲ ਮੁਸਲਮਾਨ ਅਪਣੀ ਆਬਾਦੀ ਵਧਾਉਣਾ ਚਾਹੁੰਦੇ ਹਨ। ਅਜੀਬ ਗੱਲ ਹੈ ਕਿ 100 ਕਰੋੜ ਦੀ ਆਬਾਦੀ ਵਾਲੇ ਅਪਣੀ ਆਬਾਦੀ ਦੇ ਘੱਟ ਜਾਣ ਬਾਰੇ ਏਨੇ ਚਿੰਤਤ ਹਨ। ਚਿੰਤਾ ਏਨੀ ਹੈ ਕਿ ਮੱਧ ਪ੍ਰਦੇਸ਼ ਵਿਚ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਦੇਵੀ ਸਿੰਘ ਨੇ ਇਕ ਵੀਡੀਉ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਆਪ ਵਿਖਾਇਆ ਅਤੇ ਦਸਿਆ ਹੈ ਕਿ ਉਹ ਲਵ-ਜੇਹਾਦ ਉਤੇ ਹਾਵੀ ਹੋਣ ਵਾਲੀ ਫ਼ੌਜ ਤਿਆਰ ਕਰ ਰਹੇ ਹਨ। ਨੌਜਵਾਨਾਂ ਦੀ ਇਸ ਫ਼ੌਜ ਨੂੰ ਹਥਿਆਰਾਂ, ਲਾਠੀਆਂ ਅਤੇ ਹੱਥਾਂ ਨਾਲ ਵਾਰ ਕਰਨ ਦੀ ਸਿਖਿਆ ਦੇਣ ਦੇ ਕੈਂਪ ਲਾਏ ਜਾ ਰਹੇ ਹਨ।
ਇਸੇ ਤਰ੍ਹਾਂ ਦੇ ਲੋਕ ਹਨ ਜੋ ਇੰਸਪੈਕਟਰ ਗਗਨਦੀਪ ਸਿੰਘ ਨੂੰ ਧਮਕੀਆਂ ਦੇ ਰਹੇ ਹਨ।ਜੇ ਅੱਜ ਸਿੱਖ ਉਸ ਗੁਰੂ ਤੋਂ ਪ੍ਰੇਰਿਤ ਹਨ ਜਿਸ ਨੇ ਕਸ਼ਮੀਰੀ ਪੰਡਤਾਂ ਵਾਸਤੇ ਜਾਨ ਦੀ ਕੁਰਬਾਨੀ ਦਿਤੀ ਸੀ ਤਾਂ ਇਹ ਹਿੰਦੂ ਵੀ ਤਾਂ ਉਸ ਕੌਮ ਦਾ ਹਿੱਸਾ ਹਨ ਜਿਸ ਨੇ ਸਿੱਖਾਂ ਦੀ ਉਸ ਕੁਰਬਾਨੀ ਨੂੰ ਸਤਿਕਾਰ ਦਿਤਾ ਸੀ। ਫਿਰ ਉਹੀ, ਗੁਰੂ ਦੇ ਸ਼ਰਧਾਲੂ ਹਿੰਦੂ, ਸਿੱਖਾਂ ਨੂੰ ਨਫ਼ਰਤ ਕਰਨ ਵਾਲੇ ਕਿਸ ਤਰ੍ਹਾਂ ਬਣ ਗਏ? ਜਾਂ ਤਾਂ ਕਿਸੇ ਦੀ ਮਦਦ ਤੇ ਆਉਣ ਵਾਲੀ ਸਿੱਖ ਸੋਚ ਉਦੋਂ ਵੀ ਗ਼ਲਤ ਸੀ ਅਤੇ ਅੱਜ ਵੀ ਗ਼ਲਤ ਹੈ ਜਾਂ ਇਹ ਘੱਟ ਗਿਣਤੀਆਂ ਜਾਂ ਕਮਜ਼ੋਰਾਂ ਨੂੰ ਨਫ਼ਰਤ ਕਰਨ ਵਾਲੇ ਤੇ ਅਪਣੇ ਆਪ ਨੂੰ ਹਿੰਦੂ ਅਖਵਾਉਣ ਵਾਲੇ ਲੋਕ ਹੀ ਗ਼ਲਤ ਹਨ। -ਨਿਮਰਤ ਕੌਰ