ਰੋਜ਼ਾਨਾ ਸਪੋਕਸਮੈਨ ਨੇ ਨੁਕਸਾਨ ਆਪ ਝੱਲੇ ਤੇ ਲਾਭ ਪੰਥ, ਪੰਜਾਬ ਤੇ ਪੰਜਾਬੀ ਦੀ ਝੋਲੀ ਵਿਚ ਪਾ ਦਿਤੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਰੋਜ਼ਾਨਾ ਸਪੋਕਸਮੈਨ ਬੜੀ ਸ਼ਿੱਦਤ ਨਾਲ ਤੇਰਾਂ ਸਾਲਾਂ ਤੋਂ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਕਰ ਰਿਹਾ ਹੈ। ਇਸ ਨੇ ਅਪਣੇ ਪਿੰਡੇ ਉਤੇ, ਸਮੇਂ ਦੀਆਂ ਸਰਕਾਰਾਂ....

Rozana Spokesman

ਰੋਜ਼ਾਨਾ ਸਪੋਕਸਮੈਨ ਬੜੀ ਸ਼ਿੱਦਤ ਨਾਲ ਤੇਰਾਂ ਸਾਲਾਂ ਤੋਂ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਕਰ ਰਿਹਾ ਹੈ। ਇਸ ਨੇ ਅਪਣੇ ਪਿੰਡੇ ਉਤੇ, ਸਮੇਂ ਦੀਆਂ ਸਰਕਾਰਾਂ, ਹਰਾਮਖਾਣੇ ਧਾਰਮਕ ਆਗੂਆਂ ਅਤੇ ਦੰਭੀ-ਪਾਖੰਡੀ ਮਹਾਂਪੁਰਖਾਂ (ਆਪੂੰ ਬਣੇ) ਦਾ ਈਰਖਾਲੂ ਅਤੇ ਧੌਂਸ ਭਰਪੂਰ ਜਬਰ ਝੱਲਿਆ ਹੈ ਪਰ ਦੁਨੀਆਂ ਨੂੰ ਦ੍ਰਿੜ ਕਰਵਾ ਦਿਤਾ ਹੈ ਕਿ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਕੋਈ ਝੁਕਾ ਨਹੀਂ ਸਕਦਾ।

ਜਦੋਂ ਇਹ ਸ਼ੁਰੂ ਹੋਇਆ, ਅਖ਼ਬਾਰ ਤਾਂ ਉਦੋਂ ਵੀ ਪੰਜਾਬ ਵਿਚ ਬਹੁਤ ਸਨ, ਅੱਜ ਵੀ ਹਨ, ਪਰ ਰੋਜ਼ਾਨਾ ਸਪੋਕਸਮੈਨ ਨੇ ਅਪਣਾ ਇਕ ਵਿਲੱਖਣ ਜਾਗਰੂਕ ਪਾਠਕ ਵਰਗ ਪੈਦਾ ਕੀਤਾ ਹੈ ਜੋ ਪੰਜਾਬ ਵਿਰੋਧੀ ਜਾਬਰ ਤਾਕਤਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੈ। ਇਸ ਨੇ ਦਰਜਨਾਂ ਹੀ ਪੰਜਾਬੀ ਦੇ ਨਵੇਂ ਤੇ ਚੰਗੇ ਲੇਖਕ ਪੈਦਾ ਕੀਤੇ ਹਨ। ਪੰਥਕ ਖੇਤਰ ਵਿਚ ਇਸ ਨੇ ਨਿਰਪੱਖ ਤੇ ਨਿਰਲੇਪ ਰਹਿ ਕੇ ਅਪਣੀ ਸੂਝ ਬੂਝ ਦਾ ਲੋਹਾ ਮਨਵਾਇਆ ਹੈ।

ਕਈ ਮਸਲੇ ਜਿਨ੍ਹਾਂ ਨੂੰ ਲੋਕਾਂ ਸਾਹਮਣੇ ਚੁੱਕਣ ਦਾ ਕਿਸੇ ਤਰ੍ਹਾਂ ਦੇ ਵੀ ਮੀਡੀਏ ਨੂੰ ਹੌਸਲਾ ਨਹੀਂ ਸੀ ਪੈਂਦਾ, ਉਹ 'ਰੋਜ਼ਾਨਾ ਸਪੋਕਸਮੈਨ ਨੇ 'ਸਚੁ ਸੁਣਾਇਸੀ ਸਚੁ ਕੀ ਬੇਲਾ' ਦੇ ਮਿਸ਼ਨ ਅਨੁਸਾਰ ਢੁਕਵੇਂ ਸਮੇਂ ਤੇ ਚੁੱਕਣ ਦੀ ਦਲੇਰੀ ਵਿਖਾਈ ਭਾਵੇਂ ਕਿ ਬਦਲੇ ਵਿਚ ਇਸ ਨੂੰ ਕਰੋੜਾਂ ਰੁਪਏ ਦਾ ਆਰਥਕ ਨੁਕਸਾਨ ਵੀ ਝਲਣਾ ਪਿਆ ਹੈ। ਵਿਕਾਊ ਅਤੇ ਜ਼ਿੰਮੇਵਾਰ ਮੀਡੀਏ ਵਿਚ ਏਹੀ ਤਾਂ ਫ਼ਰਕ ਹੈ। ਇਸ ਦੀਆਂ ਸੰਪਾਦਕੀਆਂ ਨੇ ਪਹਿਲੇ ਦਿਨ ਤੋਂ ਹੀ 'ਝੂਠਿਆਂ' ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ 'ਸੱਚਿਆਂ' ਨੂੰ ਆਸ ਦੀ ਕਿਰਨ ਵਿਖਾ ਕੇ ਹੌਂਸਲਾ ਬੁਲੰਦ ਕੀਤਾ ਹੈ।

ਸਾਨੂੰ ਵੀ ਇਸ ਦੇ ਪਾਠਕ ਹੋਣ ਦਾ ਇਹ ਮਾਣ ਪ੍ਰਾਪਤ ਹੈ ਕਿ ਇਸ ਦੀ ਕਿਸੇ ਤਰ੍ਹਾਂ ਦੀ ਝੂਠੀ ਪ੍ਰਸ਼ੰਸਾ ਜਾਂ ਚਾਪਲੂਸੀ ਕਰਨ ਦੀ ਲੋੜ ਕਦੇ ਨਹੀਂ ਪਈ। ਹਰ ਪਾਠਕ, ਲੇਖਕ ਨੂੰ ਇਸ ਨੇ ਗਲੇ ਨਾਲ ਲਾ ਕੇ ਮਾਣ ਬਖ਼ਸ਼ਿਆ ਹੈ। ਅਰਦਾਸ ਹੈ ਕਿ ਪ੍ਰਮਾਤਮਾ, ਇਸ ਨੂੰ ਅਤੇ ਇਸ ਦੀ ਸਮੁੱਚੀ ਟੀਮ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਤਾਕਿ ਇਹ ਇਸੇ ਤਰ੍ਹਾਂ ਰਹਿੰਦੀ ਦੁਨੀਆਂ ਤਕ ਸਮਾਜ ਨੂੰ ਸੱਚੀ ਅਤੇ ਨਿਰਪੱਖ ਜਾਣਕਾਰੀ ਵੰਡਦਾ ਰਹੇ। ਆਮੀਨ! 
-ਦਰਸ਼ਨ ਸਿੰਘ ਪਸਿਆਣਾ, ਸੰਪਰਕ : 97795-85081