ਜਦ ਸਿਆਸਤਦਾਨ ਹੀ ‘ਨਿਰਭਇਆ’ ਵਰਗੀਆਂ ਕੁੜੀਆਂ ਦੀ ਪੱਤ ਸ਼ਰਮਨਾਕ ਢੰਗ ਨਾਲ ਲੁੱਟਣ ਮਗਰੋਂ ਉਨ੍ਹਾਂ ਦੇ ਕਾਤਲ ਵੀ ਬਣ ਜਾਣ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਤਲ ਕੇਸ ਵਿਚ ਜਦ ਕਿਸੇ ਸਿਆਸਤਦਾਨ ਦਾ ਨਾਮ ਕਿਸੇ ਗੰਦੇ ਕਾਰੇ ਜਾਂ ਅਪਰਾਧ ਵਿਚ ਆ ਜਾਂਦਾ ਹੈ ਤਾਂ ਇਸ ਜਾਂਚ ਦਾ ਅੰਤ ਸਿਆਸਤਦਾਨ ਹੀ ਤੈਅ ਕਰਦੇ ਹਨ।

Representational Image

ਕਤਲ ਕੇਸ ਵਿਚ ਜਦ ਕਿਸੇ ਸਿਆਸਤਦਾਨ ਦਾ ਨਾਮ ਕਿਸੇ ਗੰਦੇ ਕਾਰੇ ਜਾਂ ਅਪਰਾਧ ਵਿਚ ਆ ਜਾਂਦਾ ਹੈ ਤਾਂ ਇਸ ਜਾਂਚ ਦਾ ਅੰਤ ਸਿਆਸਤਦਾਨ ਹੀ ਤੈਅ ਕਰਦੇ ਹਨ। ਇਹ ਤਾਂ ਹੁਣ ਦਿੱਲੀ ਦੀ ਇਕ ਅਦਾਲਤ ਨੇ ਵੀ ਆਖ ਦਿਤਾ ਹੈ ਕਿ ਸਿੱਖ ਨਸਲਕੁਸ਼ੀ ਵਿਚ ਦਿੱਲੀ ਪੁਲਿਸ ਤੇ ਜੱਜਾਂ ਦੀ ਮਿਲੀਭੁਗਤ ਸੀ ਤੇ 34 ਸਾਲ ਬਾਅਦ ਹੀ ਸਹੀ ਪਰ ਸ਼ਾਇਦ ਦਿੱਲੀ 2020 ਬਾਰੇ ਵੀ ਕੁੱਝ ਫ਼ੈਸਲੇ ਆਉਣਗੇ ਪਰ ਬੱਚੀਆਂ ਦੇ ਦਰਦਨਾਕ ਅੰਤ ਨੂੰ ਸਾਹਮਣੇ ਵੇਖ ਕੇ ਵੀ ਜੇ ਸਿਆਸਤਦਾਨ ਹਾਵੀ ਰਹੇ ਤਾਂ ਦਿੱਲੀ ਵਾਸਤੇ ਯਕੀਨਨ ਬਹੁਤ ਡਰਾਵਣਾ ਤੇ ਸ਼ਰਮਸਾਰ ਕਰਨ ਵਾਲਾ ਸਮਾਂ ਹੈ। ਦੇਸ਼ ਦੀ ਰਾਜਧਾਨੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਹੋਈ ਜਾਣ ਤੇ ਉਹ ਸਾਧਾਰਣ, ਅਨਪੜ੍ਹ ਤੇ ਬੱਦ ਜਾਂ ਬਦਨਾਮ ਅਪਰਾਧੀਆਂ ਤੋਂ ਉਪਰ ਉਠ ਕੇ ਦੇਸ਼ ਦੇ ਨੇਤਾ ਬਣਨਾ ਚਾਹੁਣ ਵਾਲੇ ਸਿਆਸਤਦਾਨਾਂ ਦਾ ‘ਸ਼ੁਗਲ’ ਬਣ ਜਾਣ ਤਾਂ ਦੇਸ਼ ਦਾ ਰੱਬ ਹੀ ਰਾਖਾ!!

ਦਿੱਲੀ ਵਿਚ ਨਵੇਂ ਸਾਲ ਦਾ ਜਸ਼ਨ ਬਹੁਤ ਵੱਡੇ ਪਧਰ ਦਾ ਹੁੰਦਾ ਹੈ ਪਰ ਕਦੇ ਸੋਚਿਆ ਨਹੀਂ ਸੀ ਕਿ ਇਸ ਵੱਡੇ ਜਸ਼ਨ ਹੇਠ ਇਕ 20 ਸਾਲ ਦੀ ਲੜਕੀ ਦੀਆਂ ਚੀਕਾਂ ਦੱਬੀਆਂ ਜਾਣਗੀਆਂ। ਨਵੇਂ ਸਾਲ ਦੇ ਸਮਾਗਮਾਂ ਵਿਚ ਭਾਗ ਲੈ ਕੇ ਵਾਪਸ ਆ ਰਹੀ 20 ਸਾਲ ਦੀ ਲੜਕੀ ਦੀ ਨੰਗੀ ਲਾਸ਼ ਸੜਕ ’ਤੇ ਮਿਲੀ। ਪਰ ਦਿੱਲੀ ਪੁਲਿਸ ਹਰਕਤ ਵਿਚ ਉਦੋਂ ਹੀ ਆਈ ਜਦ ਸਿਆਸੀ ਲੋਕਾਂ ਦੀ ਬਿਆਨਬਾਜ਼ੀ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਉ ਦਾ ਦਬਾਅ ਬਣਿਆ। ਫਿਰ ਜਦ ਦਿੱਲੀ ਪੁਲਿਸ ਹਰਕਤ ਵਿਚ ਆਈ ਵੀ, ਤਾਂ ਵੀ ਉਨ੍ਹਾਂ ਵਲੋਂ ਇਸ ਨੂੰ ਐਕਸੀਡੈਂਟ ਆਖਿਆ ਜਾ ਰਿਹਾ ਹੈ ਤੇ 24 ਘੰਟੇ ਤੋਂ ਵੱਧ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਤੋਂ ਜਾਣਕਾਰੀ ਕੱਢਣ ਵਿਚ ਲੱਗੇ। ਹੁਣ ਦਿੱਲੀ ਪੁਲਿਸ ’ਤੇ ਇਲਜ਼ਾਮ ਲੱਗ ਰਹੇ ਹਨ ਕਿ ਇਨ੍ਹਾਂ ਵਲੋਂ ਦੇਰੀ ਇਸ ਕਰ ਕੇ ਕੀਤੀ ਜਾ ਰਹੀ ਸੀ ਕਿਉਂਕਿ ਕਾਰਾ ਕਰਨ ਵਾਲਿਆਂ ਵਿਚੋਂ ਇਕ ਅਪਰਾਧੀ ਭਾਜਪਾ ਦਾ ਛੋਟਾ ਆਗੂ ਸੀ।

ਇਹ ਸੁਣ ਕੇ ਦਿੱਲੀ ਦਾ ਸਿਰ ਇਕ ਵਾਰ ਫਿਰ ਸ਼ਰਮਸਾਰ ਹੋ ਗਿਆ ਹੈ ਕਿਉਂਕਿ ਜੇ ਨਿਰਭਇਆ ਵਰਗੇ ਕਾਂਡ ਤੋਂ ਬਾਅਦ ਵੀ ਦਿੱਲੀ ਪੁਲਿਸ ਔਰਤਾਂ ਦੀ ਸੁਰੱਖਿਆ ਦੀ ਜ਼ਾਮਨ ਨਹੀਂ ਬਣ ਰਹੀ ਤਾਂ ਆਮ ਜਨਤਾ ਦਾ ਦੁਖੀ ਹੋਣਾ ਲਾਜ਼ਮੀ ਹੀ ਹੋ ਜਾਂਦਾ ਹੈ। ਦਿੱਲੀ ਪੁਲਿਸ ਵਲੋਂ ਇਸ ਨੂੰ ਸੜਕ ਹਾਦਸਾ ਆਖਿਆ ਜਾ ਰਿਹਾ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਟਕਰਾਉਣ ਤੋਂ ਬਾਅਦ ਲੜਕੀ ਨੂੰ 12 ਕਿਲੋਮੀਟਰ ਤਕ ਕਾਰ ਹੇਠ ਘਸੀਟਿਆ ਗਿਆ। ਹਾਦਸੇ ਤੋਂ ਬਾਅਦ ਵੀ ਗੱਡੀ ਨੇੜਲੀ ਥਾਂ ’ਤੇ ਹੀ ਵਾਰ ਵਾਰ ਚੱਕਰ ਲਗਾਉਂਦੀ ਰਹੀ ਤੇ ਯੂ-ਟਰਨ ਵੀ ਲੈਂਦੀ ਰਹੀ। 

ਲਾਸ਼ ਦਾ ਜਿਹੜਾ ਵੀਡੀਉ ਸਾਹਮਣੇ ਆਇਆ ਹੈ, ਉਸ ਵਿਚ ਲੜਕੀ ਦੀਆਂ ਦੋਵੇਂ ਲੱਤਾਂ ਮੁੜੀਆਂ ਤੇ ਟੁਟੀਆਂ ਹੋਈਆਂ ਹਨ ਪਰ ਹੈਰਾਨੀ ਹੈ ਕਿ 12 ਕਿਲੋਮੀਟਰ ਤਕ ਘਸੀਟੇ ਜਾਣ ਤੋਂ ਬਾਅਦ ਉਸ ਦੇ ਸ੍ਰੀਰ ’ਤੇ ਝਰੀਟਾਂ ਬਹੁਤ ਘੱਟ ਹਨ। ਕੁੱਝ ਕਪੜੇ ਦੀਆਂ ਲੀਰਾਂ ਹਨ, ਮਿੱਟੀ ਨਾਲ ਲਿਬੜੀ ਹੈ ਪਰ ਖ਼ੂਨ ਬਹੁਤ ਘੱਟ ਵਗਿਆ ਹੈ।

ਸੜਕ ’ਤੇ ਹਲਕਾ ਜਿਹਾ ਫਿਸਲਣ ਨਾਲ ਹੀ ਚਮੜੀ ਲਹੂ-ਲੁਹਾਨ ਹੋ ਜਾਂਦੀ ਹੈ ਤੇ ਹੱਡੀ ਵਖਰੀ ਹੋ ਜਾਂਦੀ ਹੈ ਪਰ 12 ਕਿਲੋਮੀਟਰ ਘਸੀਟੇ ਜਾਣ ਤੋਂ ਬਾਅਦ ਲੜਕੀ ਦੀ ਚਮੜੀ ਦੀ ਹਾਲਤ ਸਹੀ ਸਲਾਮਤ ਜਾਪਦੀ ਹੈ। ਜ਼ਿਆਦਾ ਮੁਮਕਿਨ ਗੱਲ ਇਹੀ ਹੈ ਕਿ ਮਾਮਲਾ ਜ਼ਬਰਦਸਤੀ ਦਾ ਹੈ ਪਰ ਇਸ ਨੂੰ ਕੁੱਝ ਹੋਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਲੜਕੀ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ ਤੇ ਫਿਰ ਐਕਸੀਡੈਂਟ ਵਿਖਾਉਣ ਲਈ ਸਾਰਾ ਸਵਾਂਗ ਰਚਿਆ ਗਿਆ ਹੋਵੇ। ਇਕ ਹੀ ਥਾਂ ਤੋਂ 12 ਕਿਲੋਮੀਟਰ ਤਕ ਘੁੰਮਦੀ ਗੱਡੀ ਕੁੱਝ ਹੋਰ ਹੀ ਸੰਕੇਤ ਦੇਂਦੀ ਹੈ। 

ਆਖ਼ਰ ਗੱਡੀ ਚਲਾਉਣ ਵਾਲੇ ਨੂੰ 12 ਕਿਲੋਮੀਟਰ ਤਕ ਇਕ ਲਾਸ਼ ਦੇ ਘਸੀਟੇ ਜਾਣ ਦਾ ਪਤਾ ਨਾ ਹੋਣਾ ਇਕ ਨਾ ਮੰਨਣਯੋਗ ਗੱਲ ਹੈ। ਜਿਸ ਨੂੰ ਗੱਡੀ ਚਲਾਉਣ ਦੀ ਹੋਸ਼ ਸੀ, ਉਸ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਪਹਿਲਾਂ ਉਹ ਇਕ ਇਨਸਾਨ ਨੂੰ ਤੇ ਫਿਰ ਇਕ ਲਾਸ਼ ਨੂੰ ਘਸੀਟ ਰਿਹਾ ਸੀ। ਜਾਂਚ ਤਾਂ ਸ਼ੁਰੂ ਹੋ ਗਈ ਹੈ ਪਰ ਦਿੱਲੀ ਪੁਲਿਸ ਭਾਵੇਂ ਲੱਖਾਂ ਵਾਰ ਵਧੀਆ ਕੰਮ ਕਰ ਵਿਖਾਂਦੀ ਹੋਵੇ, ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਫੜਨ ਵਿਚ ਸਹਿਯੋਗੀ ਰਹੀ ਹੋਵੇ ਪਰ ਜਦ ਕਤਲ ਕੇਸ ਵਿਚ ਕਿਸੇ ਸਿਆਸਤਦਾਨ ਦਾ ਨਾਮ ਕਿਸੇ ਗੰਦੇ ਕਾਰੇ ਜਾਂ ਅਪਰਾਧਾਂ ਵਿਚ ਜਾਂਦਾ ਹੈ ਤਾਂ ਇਸ ਜਾਂਚ ਦਾ ਅੰਤ ਸਿਆਸਤਦਾਨ ਹੀ ਤੈਅ ਕਰਦੇ ਹਨ।

ਇਹ ਤਾਂ ਹੁਣ ਦਿੱਲੀ ਦੀ ਇਕ ਅਦਾਲਤ ਨੇ ਵੀ ਆਖ ਦਿਤਾ ਹੈ ਕਿ ਸਿੱਖ ਨਸਲਕੁਸ਼ੀ ਵਿਚ ਦਿੱਲੀ ਪੁਲਿਸ ਤੇ ਜੱਜਾਂ ਦੀ ਮਿਲੀਭੁਗਤ ਸੀ ਤੇ 34 ਸਾਲ ਬਾਅਦ ਹੀ ਸਹੀ ਪਰ ਸ਼ਾਇਦ ਦਿੱਲੀ 2020 ਬਾਰੇ ਵੀ ਕੁੱਝ ਫ਼ੈਸਲੇ ਆਉਣਗੇ ਪਰ ਬੱਚੀਆਂ ਦੇ ਦਰਦਨਾਕ ਅੰਤ ਨੂੰ ਸਾਹਮਣੇ ਵੇਖ ਕੇ ਵੀ ਜੇ ਸਿਆਸਤਦਾਨ ਹਾਵੀ ਰਹੇ ਤਾਂ ਦਿੱਲੀ ਵਾਸਤੇ ਯਕੀਨਨ ਬਹੁਤ ਡਰਾਵਣਾ ਤੇ ਸ਼ਰਮਸਾਰ ਕਰਨ ਵਾਲਾ ਸਮਾਂ ਹੈ। ਦੇਸ਼ ਦੀ ਰਾਜਧਾਨੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਹੋਈ ਜਾਣ ਤੇ ਉਹ ਸਾਧਾਰਣ, ਅਨਪੜ੍ਹ ਤੇ ਬੱਦ ਜਾਂ ਬਦਨਾਮ ਅਪਰਾਧੀਆਂ ਤੋਂ ਉਪਰ ਉਠ ਕੇ ਦੇਸ਼ ਦੇ ਨੇਤਾ ਬਣਨਾ ਚਾਹੁਣ ਵਾਲੇ ਸਿਆਸਤਦਾਨਾਂ ਦਾ ‘ਸ਼ੁਗਲ’ ਬਣ ਜਾਣ ਤਾਂ ਦੇਸ਼ ਦਾ ਰੱਬ ਹੀ ਰਾਖਾ!!                                      

- ਨਿਮਰਤ ਕੌਰ