ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੇ ਪੰਥਕ ਏਕਤਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

19 ਅਗੱਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ ਕਿ ''ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਮੌਕੇ ਸਾਰਾ ਖ਼ਾਲਸਾ ਪੰਥ ਇਕ ਹੋ ਜਾਵੇ...............

Sri Guru Granth Sahib

19 ਅਗੱਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ ਕਿ ''ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਮੌਕੇ ਸਾਰਾ ਖ਼ਾਲਸਾ ਪੰਥ ਇਕ ਹੋ ਜਾਵੇ। ਜੇ ਪੰਥ ਇਕ ਹੋਵੇਗਾ ਤਾਂ ਅਸੀ ਸਾਰੀ ਦੁਨੀਆਂ ਅੱਗੇ ਗੁਰੂ ਸਾਹਿਬ ਦੇ ਮਿਸ਼ਨ ਦਾ ਚੰਗੇ ਢੰਗ ਨਾਲ ਪ੍ਰਚਾਰ ਕਰ ਸਕਾਂਗੇ।'' ਜਥੇਦਾਰ ਜੀ, ਜਿਨ੍ਹਾਂ ਨੇ ਵੀ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਿਆ, ਉਨ੍ਹਾਂ ਨੂੰ ਤੁਸੀ ਅਪਣੇ ਪੰਥ ਵਿਚੋਂ ਬਾਹਰ ਹੀ ਕਢਿਆ। ਜਿਨ੍ਹਾਂ ਨੇ ਆਪੋ ਅਪਣੀਆਂ ਸੰਪਰਦਾਵਾਂ ਬਣਾ ਕੇ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਰੀਤਾਂ ਚਲਾਈਆਂ, ਉਨ੍ਹਾਂ ਨੂੰ ਤੁਸੀ ਪੰਥ ਦਾ ਹਿੱਸਾ ਮੰਨਿਆ।

ਹੁਣ ਤਾਂ ਡਰ ਇਹ ਹੈ ਕਿ ਜਿਵੇਂ ਤੁਸੀ ਖ਼ਾਲਸਾ ਪੰਥ ਦੇ 300 ਸਾਲਾ ਜਨਮ ਦਿਹਾੜੇ ਤੇ ਸਿੱਖ ਇਤਹਾਸ ਹਿੰਦੀ ਵਿਚ ਕਿਤਾਬ ਵੰਡੀ, ਜਿਹੜੀ ਗੁਰੂ ਸਾਹਿਬ ਦਾ ਘੋਰ ਅਪਮਾਨ ਕਰਦੀ ਸੀ, ਕਿਤੇ ਇਹੋ ਜਿਹਾ ਕਾਰਾ ਫਿਰ ਨਾ ਕਰ ਦਿਉ। ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਜੋ ਕਿ ਵੇਦਾਂ ਸਿਮਰਤੀਆਂ ਤੰਤਰ ਪੁਰਾਣ ਆਦਿ ਦੇ ਗਿਆਤਾ ਸਨ, ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਤਾਂ ਬਾਬਾ ਨਾਨਕ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਸਿੱਖ ਮੱਤ ਵਿਚ ਆ ਗਏ

ਅਤੇ ''ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖ਼ਾਲਸਾ ਪੰਥ'' ਨਾਂ ਦੀ ਪੁਸਤਕਾ ਲਿਖੀ ਜੋ ਸ਼੍ਰੋਮਣੀ ਕਮੇਟੀ ਨੇ 1974 ਵਿਚ ਹਿੰਦੀ ਤੇ ਪੰਜਾਬੀ ਵਿਚ ਛਪਵਾਉਣੀ ਸ਼ੁਰੂ ਕੀਤੀ। ਪਰ ਹੁਣ ਹਿੰਦੀ ਵਿਚ ਛਾਪਣੀ ਤਾਂ ਬਿਲਕੁਲ ਬੰਦ ਕਰ ਦਿਤੀ ਗਈ ਹੈ ਅਤੇ ਪੰਜਾਬੀ ਵਿਚ ਨਾਂ-ਮਾਤਰ ਹੀ ਛਪਵਾਈ ਜਾਂਦੀ ਹੈ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਇਹ ਛਾਪੀ ਜਾਂਦੀ ਪਰ ਤੁਸੀ ਤਾਂ ਹਿੰਦੀ ਵਿਚ ਵੀ ਛਾਪਣੀ ਬੰਦ ਕਰ ਦਿਤੀ ਤਾਕਿ ਹਰਿਆਣੇ ਤਕ ਵੀ ਕਿਤਾਬ ਨਾ ਕੋਈ ਪੜ੍ਹ ਸਕੇ।

ਜੇਕਰ ਵਾਕਿਆਂ ਹੀ ਤੁਸੀ ਬਾਬੇ ਨਾਨਕ ਦੇ ਮਿਸ਼ਨ ਨੂੰ ਚੰਗੇ ਢੰਗ ਨਾਲ ਪ੍ਰਚਾਰਨਾ ਚਾਹੁੰਦੇ ਹੋ ਤਾਂ ਰਾਮ ਤੀਰਥ ਜੀ ਦੀ ਲਿਖੀ ਇਸ ਪੁਸਤਕਾ ਨੂੰ ਹਿੰਦੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਘੱਟੋ ਘੱਟ 50 ਲੱਖ ਤਕ ਛਪਵਾਉ ਅਤੇ 2019 ਵਿਚ 1 ਸਾਲ ਵਿਚ ਵੰਡਣ ਦਾ ਟੀਚਾ ਰੱਖੋ। ਤੁਸੀ ਬਣ ਰਹੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਖ਼ੁਦ ਵੇਖ ਕੇ ਆਉ। ਫਿਰ ਜਥੇਦਾਰ ਜੀ ਤੁਸੀ ਦਸਣਾ ਜਿਹੜੇ ਮਿਸ਼ਨ ਦੀ ਤੁਸੀ ਗੱਲ ਕਰਦੇ ਹੋ, ਉਹ ਮਿਸ਼ਨ ਉਥੇ ਪੂਰਾ ਹੁੰਦਾ ਹੈ ਕਿ ਨਹੀਂ? 

-ਵਕੀਲ ਸਿੰਘ ਬਰਾੜ, ਪਿੰਡ ਮੌਜਗੜ੍ਹ (ਹਰਿਆਣਾ), ਸੰਪਰਕ : 94666-86681