'ਖੁਰਾਸਾਨ ਖਸਮਾਨਾ ਕੀਆ' ਦੇ ਸਹੀ ਅਰਥ ਪਹਿਲੀ ਵਾਰ ਪੜ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

20 ਫ਼ਰਵਰੀ ਨੂੰ ਬਾਬੇ ਨਾਨਕ ਜੀ ਦੀ ਉਚਾਰੀ ਬਾਣੀ ਵਿਚੋਂ ਇਹ ਸ਼ਬਦ ਕਈ ਦਫ਼ਾ ਸੁਣਨ ਨੂੰ ਮਿਲੇ ਪਰ ਕਿਸੇ ਰਾਗੀ ਪਾਠੀ ਕੋਲੋਂ ਇਨ੍ਹਾਂ ਦਾ ਵਿਸ਼ਲੇਸ਼ਣ ਨਿਮਾਣੇ ਪਾਠਕ ਨੇ ਨਹੀਂ ਸੀ ਸੁਣਿਆ

First read the exact meaning of Khurasan Khasmana Kiya

20 ਫ਼ਰਵਰੀ ਨੂੰ ਬਾਬੇ ਨਾਨਕ ਜੀ ਦੀ ਉਚਾਰੀ ਬਾਣੀ ਵਿਚੋਂ ਇਹ ਸ਼ਬਦ ਕਈ ਦਫ਼ਾ ਸੁਣਨ ਨੂੰ ਮਿਲੇ ਪਰ ਕਿਸੇ ਰਾਗੀ ਪਾਠੀ ਕੋਲੋਂ ਇਨ੍ਹਾਂ ਦਾ ਵਿਸ਼ਲੇਸ਼ਣ ਨਿਮਾਣੇ ਪਾਠਕ ਨੇ ਨਹੀਂ ਸੀ ਸੁਣਿਆ। ਸ੍ਰੀ ਬਲਰਾਜ ਸਿੰਘ ਸਿੱਧੂ ਜੀ ਦਾ ਲੇਖ ਪੜ੍ਹ ਕੇ ਦਿਮਾਗ਼ ਦੇ ਕਪਾਟ ਖੁਲ੍ਹ ਗਏ। ਬਾਬਾ ਜੀ ਨੇ ਛੇ ਸਥਾਨਾਂ ਨੂੰ ਇਕੋ ਸ਼ਬਦ ਵਿਚ ਪਰੋ ਦਿਤਾ ਤੇ ਸੁੰਦਰ ਮਾਲਾ ਖ਼ੁਰਾਸਾਨ ਬਣਾ ਦਿਤੀ, ਭਾਵ ਪ੍ਰਾਚੀਨ, ਇਤਿਹਾਸਕ ਇਲਾਕਾ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਿਰਗਿਸਤਾਨ, ਕਜ਼ਾਖਿਸਤਾਨ ਤੇ ਅਫ਼ਗਾਨਿਸਤਾਨ (ਇਰਾਕ ਦੇ ਇਕ ਸੂਬੇ ਦਾ ਵੀ ਨਾਂ ਹੁਣ ਇਹੀ ਹੈ।)

ਇਸ ਲੇਖ ਵਿਚ ਬਹੁਤ ਸਾਰੀ ਜਾਣਕਾਰੀ ਅਤੇ ਵਿਸ਼ਲੇਸ਼ਣ ਸਿੱਧੂ ਸਾਹਬ ਨੇ ਪਾਠਕਾਂ ਅੱਗੇ ਪਰੋਸਿਆ ਹੈ। ਪਾਠਕਾਂ ਨੂੰ ਜਾਣਕਾਰੀ ਹਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ ਜੋ ਜਾਣਕਾਰੀ ਵਿਚ ਵੱਡਮੁਲਾ ਵਾਧਾ ਕਰਦਾ ਹੈ। ਸਿੱਧੂ ਸਾਹਬ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਲੇਖ ਬਹੁਤ ਜਾਣਕਾਰੀ ਭਰਪੂਰ ਹੁੰਦੇ ਹਨ। ਮੈਂ ਸਪੋਕਸਮੈਨ ਅਖ਼ਬਾਰ ਦਾ ਬਹੁਤ ਰਿਣੀ ਹਾਂ ਜੋ ਅਜਿਹੇ ਲੇਖ ਛਾਪ ਕੇ ਪਾਠਕਾਂ ਦੀ ਜਨਰਲ ਤੇ ਇਤਿਹਾਸਕ ਬੁਧੀ ਵਿਚ ਵਾਧਾ ਕਰਦੇ ਹਨ। ਸ਼ਾਲਾ! ਸਪੋਕਸਮੈਨ ਅਖ਼ਬਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਸ ਤਰ੍ਹਾਂ ਵਧਦਾ ਫੁਲਦਾ ਰਹੇ। 

ਮੇਘ ਰਾਜ ਫ਼ੌਜੀ, ਨੇੜੇ ਬਸ ਸਟੈਂਡ ਰਾਮਪੁਰਾ ਮੰਡੀ, ਜ਼ਿਲ੍ਹਾ ਬਠਿੰਡਾ, 
ਸੰਪਰਕ : 94631-48536