ਮੋਦੀ ਸਰਕਾਰ ਪਹਿਲੇ ਦਿਨ ਇਕ ਰੇਲ ਹਾਦਸੇ ਨਾਲ ਸ਼ੁਰੂ ਹੋਈ ਸੀ...
ਸਾਲ 2014 ਵਿਚ ਜਿਸ ਦਿਨ ਮੋਦੀ ਸਰਕਾਰ ਨੇ ਸਹੁੰ ਚੁੱਕੀ ਸੀ, ਉਸ ਦਿਨ ਇਕ ਰੇਲ ਹਾਦਸਾ ਹੋਇਆ ਸੀ। ਦੋ ਦਿਨ ਬਾਅਦ ਇਕ ਕੇਂਦਰੀ ਮੰਤਰੀ ਦੀ ਕਾਰ ਨੇ ਲਾਲ ਬੱਤੀ ਟੱਪ ਲਈ...
ਸਾਲ 2014 ਵਿਚ ਜਿਸ ਦਿਨ ਮੋਦੀ ਸਰਕਾਰ ਨੇ ਸਹੁੰ ਚੁੱਕੀ ਸੀ, ਉਸ ਦਿਨ ਇਕ ਰੇਲ ਹਾਦਸਾ ਹੋਇਆ ਸੀ। ਦੋ ਦਿਨ ਬਾਅਦ ਇਕ ਕੇਂਦਰੀ ਮੰਤਰੀ ਦੀ ਕਾਰ ਨੇ ਲਾਲ ਬੱਤੀ ਟੱਪ ਲਈ ਤੇ ਹਾਦਸੇ ਵਿਚ ਮੰਤਰੀ ਮਰ ਗਿਆ। ਹਾਦਸਿਆਂ ਦੀ ਨੀਂਹ ਤੇ ਖਲੋਤੀ ਸਰਕਾਰ ਨੇ ਸੱਭ ਤੋਂ ਵੱਡਾ ਹਾਦਸਾ ਨੋਟਬੰਦੀ ਦਾ ਕੀਤਾ ਜਿਸ ਕਾਰਨ 100 ਤੋਂ ਵੱਧ ਵਿਅਕਤੀ ਮਰੇ, ਹਜ਼ਾਰਾਂ ਵਿਆਹ ਰੱਦ ਹੋਏ ਤੇ ਲੱਖਾਂ ਬੰਦਿਆਂ ਦਾ ਵਪਾਰ ਤਬਾਹ ਹੋ ਗਿਆ।
ਰਹਿੰਦੀ-ਖੂੰਹਦੀ ਕਸਰ ਜੀ.ਐਸ.ਟੀ. ਦੇ ਅੰਨ੍ਹੇ ਰੇਟਾਂ ਨੇ ਪੂਰੀ ਕਰ ਦਿਤੀ। ਸਾਰੇ ਸਰਕਾਰੀ ਬੈਂਕ ਤਬਾਹ ਹੋ ਗਏ ਤੇ 4-5 ਲੱਖ ਕਰੋੜ ਦਾ ਬੈਂਕ ਘਾਟਾ ਦਸ ਲੱਖ ਕਰੋੜ ਦਾ ਅੰਕੜਾ ਪਾਰ ਕਰ ਗਿਆ। ਕਿਸਾਨ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ ਪਰ ਉਨ੍ਹਾਂ ਦੀ ਕੁੱਝ ਹਜ਼ਾਰ ਕਰੋੜ ਦੀ ਕਰਜ਼ਾ ਵਸੂਲੀ ਮਾਫ਼ ਕਰਨ ਦੀ ਗੱਲ ਸਰਕਾਰ ਨੇ ਨਾ ਸੋਚੀ। ਮੋਦੀ ਸਰਕਾਰ ਦੇ ਸਮੇਂ ਤੋਂ ਹੀ ਭ੍ਰਿਸ਼ਟ ਕਾਰਪੋਰੇਟਰਾਂ ਨੇ ਬੇਨਾਮ ਸਿੰਡੀਕੇਟ ਬਣਾ ਕੇ ਅਪਣਾ ਸ਼ੇਅਰ ਬਾਜ਼ਾਰ ਕਈ ਗੁਣਾਂ ਵਧਾ ਲਿਆ ਹੈ ਤੇ ਬਾਕੀ ਦੇ ਸੰਘਰਸ਼ ਕਰ ਰਹੇ ਹਨ। 'ਅਰਬਾ ਜਿਉਂ ਕਾ ਤਿਉਂ ਕੁਨਬਾ ਡੁੱਬਾ ਕਿਉਂ?' ਇਹ ਤਾਂ ਵਕਤ ਹੀ ਜਵਾਬ ਦੇਵੇਗਾ।
- ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11310