ਮਾਇਆਵਤੀ ਦੀ ਲੋੜ, ਦੁਹਾਂ ਧਿਰਾਂ ਨੂੰ ਹੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਹਾਂਗਠਜੋੜ ਮੁੜ ਤੋਂ ਮੁਸ਼ਕਲਾਂ ਵਿਚ ਘਿਰ ਗਿਆ ਹੈ। ਵੈਸੇ ਤਾਂ ਅਜੇ ਇਸ ਮਹਾਂਗਠਜੋੜ ਦਾ ਕੋਈ ਮੂੰਹ-ਮੁਹਾਂਦਰਾ ਨਹੀਂ ਬਣਿਆ ਪਰ ਜਿਸ ਤਰ੍ਹਾਂ ਨਾਲ ਇਸ ਦੇ 'ਵੱਡੇ ਵੱਡੇ'

Mayawati

ਮਹਾਂਗਠਜੋੜ ਮੁੜ ਤੋਂ ਮੁਸ਼ਕਲਾਂ ਵਿਚ ਘਿਰ ਗਿਆ ਹੈ। ਵੈਸੇ ਤਾਂ ਅਜੇ ਇਸ ਮਹਾਂਗਠਜੋੜ ਦਾ ਕੋਈ ਮੂੰਹ-ਮੁਹਾਂਦਰਾ ਨਹੀਂ ਬਣਿਆ ਪਰ ਜਿਸ ਤਰ੍ਹਾਂ ਨਾਲ ਇਸ ਦੇ 'ਵੱਡੇ ਵੱਡੇ' ਆਗੂਆਂ ਦੀ ਹਉਮੈ ਨਜ਼ਰ ਆ ਰਹੀ ਹੈ, ਗਠਜੋੜ ਨੂੰ ਵੱਡੀਆਂ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਹੀ ਪੈਣਾ ਹੈ। ਮਾਇਆਵਤੀ ਦੀ ਲੋੜ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੋਹਾਂ ਨੂੰ ਹੈ ਕਿਉਂਕਿ ਦਲਿਤ 'ਭੈਣ ਜੀ' ਉਤੇ ਜਿੰਨਾ ਵਿਸ਼ਵਾਸ ਕਰਦੇ ਹਨ, ਓਨਾ ਕਿਸੇ ਹੋਰ ਉਤੇ ਨਹੀਂ ਕਰਦੇ। ਪਰ ਮਾਇਆਵਤੀ ਦੀ, ਜਿੰਨੀ ਕਾਂਗਰਸ ਨੂੰ ਲੋੜ ਹੈ, ਓਨੀ ਭਾਜਪਾ ਨੂੰ ਨਹੀਂ। ਭਾਜਪਾ 2019 ਦੀ ਤਿਆਰੀ ਜ਼ਮੀਨੀ ਪੱਧਰ, ਸੋਸ਼ਲ ਮੀਡੀਆ, ਸਰਕਾਰ ਵਲੋਂ ਲੋਕਹਿਤ ਦੇ ਫ਼ੈਸਲਿਆਂ ਆਦਿ ਨਾਲ ਕਰ

ਰਹੀ ਹੈ। ਕਾਂਗਰਸ ਦੂਜੇ ਪਾਸੇ ਕਿਤੇ ਵੀ ਨਜ਼ਰ ਨਹੀਂ ਆ ਰਹੀ। ਰਾਹੁਲ ਗਾਂਧੀ ਥੋੜੀ ਉੱਚੀ ਆਵਾਜ਼ ਵਿਚ ਬੋਲਦੇ ਹਨ ਅਤੇ ਸਾਰੇ ਕਾਂਗਰਸੀ ਮੰਨਣ ਲੱਗ ਜਾਂਦੇ ਹਨ ਕਿ ਹੁਣ ਉਨ੍ਹਾਂ ਦੇ ਅੱਛੇ ਦਿਨ ਆਉਣ ਵਾਲੇ ਹਨ। ਮਾਇਆਵਤੀ ਨੇ ਮੱਧ ਪ੍ਰਦੇਸ਼ ਚੋਣਾਂ ਵਿਚ ਕਾਂਗਰਸ ਨਾਲ ਨਾ ਜਾਣ ਦਾ ਜ਼ਿੰਮਾ ਦਿੱਗਵਿਜੈ ਸਿੰਘ ਉਤੇ ਸੁਟਿਆ ਹੈ ਪਰ ਅਜੇ ਵੀ 2019 ਵਾਸਤੇ ਰਾਸ਼ਟਰੀ ਪੱਧਰ ਤੇ ਦਰਵਾਜ਼ਾ ਖੁਲ੍ਹਾ ਛੱਡ ਦਿਤਾ ਹੈ। ਕਾਂਗਰਸ ਲਈ ਹੁਣ ਅਪਣੀ ਹਕੀਕੀ ਹਾਲਤ ਬਾਰੇ ਸਮਝਣ ਦੀ ਲੋੜ ਹੈ।

ਕਾਂਗਰਸ ਇਸ ਵੇਲੇ ਪੰਜਾਬ ਅਤੇ ਉੱਤਰਾਖੰਡ ਨੂੰ ਛੱਡ ਕੇ, ਸੂਬਾ ਪੱਧਰੀ ਪਾਰਟੀਆਂ ਉਤੇ ਪੂਰੀ ਤਰ੍ਹਾਂ ਨਿਰਭਰ ਹੈ। ਇਸ ਵੇਲੇ ਕਾਂਗਰਸ ਵਿਚ ਹਲੀਮੀ ਅਤੇ ਸਹਿਜ ਦੇ ਗੁਣ ਹੋਣੇ ਚਾਹੀਦੇ ਹਨ। ਉਹ ਅਪਣੇ ਪੂਰਵਜਾਂ ਦੀ ਸ਼ਾਨ ਨੂੰ ਭੁਲਾ ਕੇ ਅਪਣੀ ਅੱਜ ਦੀ ਹਕੀਕਤ ਨੂੰ ਸਮਝਣ ਕਿਉਂਕਿ ਮਹਾਂਗਠਜੋੜ ਤੋਂ ਬਗ਼ੈਰ ਉਹ 2019 ਵਿਚ ਵੀ ਵਿਰੋਧੀ ਧਿਰ ਦੇ ਲੀਡਰ ਵੀ ਨਹੀਂ ਬਣ ਸਕਦੇ।  -ਨਿਮਰਤ ਕੌਰ