ਕੋਧਰੇ ਦੀ ਰੋਟੀ-ਪਰ ਕੋਧਰਾ ਹੁੰਦਾ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੋਧਰੇ ਬਾਰੇ 'ਸਪੋਕਸਮੈਨ' ਵਿਚ ਕਾਫ਼ੀ ਦੇਰ ਤੋਂ ਚਰਚਾ ਚੱਲ ਰਹੀ ਹੈ............

Sharing the bread of Kodra

ਕੋਧਰੇ ਬਾਰੇ 'ਸਪੋਕਸਮੈਨ' ਵਿਚ ਕਾਫ਼ੀ ਦੇਰ ਤੋਂ ਚਰਚਾ ਚੱਲ ਰਹੀ ਹੈ। ਮੈਂ ਖ਼ੁਦ ਵੀ ਮਿਤੀ 17 ਮਈ 2018 ਨੂੰ ਸਮਾਗਮ ਵਿਚ ਹਾਜ਼ਰੀ ਭਰੀ ਸੀ। ਉਥੇ ਕੋਧਰੇ ਦਾ ਪ੍ਰਸ਼ਾਦਾ ਵੀ ਛਕਿਆ ਸੀ। ਕੋਧਰੇ ਦੀ ਜਾਣਕਾਰੀ ਹਰ ਬੰਦਾ ਅੱਡ-ਅੱਡ ਦਿੰਦਾ ਹੈ। ਕੋਈ ਇਸ ਨੂੰ ਮਿੱਸਾ ਅਨਾਜ ਕਹਿੰਦਾ ਹੈ ਤੇ ਕੋਈ ਕੁੱਝ। ਇਸ ਬਾਰੇ ਮੈਂ ਹੇਠ ਲਿਖੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ। ਲਗਭਗ 55 ਸਾਲ ਪਹਿਲਾਂ ਸਾਡੀ ਸਾਉਣੀ ਦੀ ਫ਼ਸਲ ਵਿਚ ਇਸ ਦੇ ਬੂਟੇ ਅਪਣੇ ਆਪ ਉੱਗ ਪੈਂਦੇ ਸਨ ਜਿਨ੍ਹਾਂ ਨੂੰ ਸਮਾਂ ਪਾ ਕੇ ਮਧਾਣਾ (ਇਕ ਨਦੀਨ ਘਾਹ) ਦੇ ਸਿੱਟਿਆਂ ਵਰਗੇ ਗੁੱਟ ਲਗਦੇ ਸਨ।

ਇਨ੍ਹਾਂ ਨੂੰ ਕੁੱਟ ਕੇ ਦਾਣੇ ਕੱਢ ਲਏ ਜਾਂਦੇ ਸਨ, ਜੋ ਕਿ ਬਾਜਰੇ ਵਰਗੇ ਹੁੰਦੇ ਸਨ ਤੇ ਰੰਗ ਲਾਲ ਹੁੰਦਾ ਸੀ। ਅਸੀ ਉਸ ਨੂੰ ਪੀਹ ਕੇ ਰੋਟੀ ਬਣਾ ਕੇ ਖਾਂਦੇ ਹੁੰਦੇ ਸੀ। ਸਾਡੇ ਇਲਾਕੇ ਵਿਚ ਇਸ ਨੂੰ 'ਸੰਢਲ' ਕਿਹਾ ਜਾਂਦਾ ਸੀ। ਮੈਨੂੰ ਇਸ ਦੇ ਨਾਂ ਬਾਰੇ ਜਾਣਕਾਰੀ ਮੇਰੇ ਦਾਦਾ ਜੀ ਨੇ ਦਿਤੀ ਸੀ। ਅਜਕਲ ਇਹ ਬੂਟੇ ਨਹੀਂ ਮਿਲਦੇ। 
-ਗੁਰਮੇਲ ਸਿੰਘ ਬੈਂਸ, ਪਿੰਡ ਗੰਭੀਰ ਪੁਰਾ, ਆਨੰਦਪੁਰ ਸਾਹਿਬ, ਸੰਪਰਕ : 87290-86884