ਕੈਪਟਨ ਸਰਕਾਰ ਨੇ ਇਕ ਢਾਈ ਏਕੜ ਵਾਲੇ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਪਰ ਦੂਜੇ ਢਾਈ ਏਕੜ ਵਾਲੇ ਕਿਸਾਨ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੈਪਟਨ ਸਰਕਾਰ ਨੇ ਇਕ ਢਾਈ ਏਕੜ ਵਾਲੇ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਪਰ ਦੂਜੇ ਢਾਈ ਏਕੜ ਵਾਲੇ ਕਿਸਾਨ ਦਾ ਕਰਜ਼ਾ ਮਾਫ਼ ਕਿਉਂ ਨਹੀਂ? 

Farmers

ਇਹ ਸ਼ਲਾਘਾਯੋਗ ਕਦਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਢਾਈ ਏਕੜ ਵਾਲਿਆਂ ਦਾ ਜਾਂ ਇਸ ਤੋਂ ਵੱਧ ਪੰਜ ਏਕੜ ਤਕ ਵਾਲਿਆਂ ਦਾ ਕਰਜ਼ਾ ਮਾਫ਼ ਕੀਤਾ ਪਰ ਇਕ ਢਾਈ ਏਕੜ ਵਾਲੇ ਦਾ ਕਰਜ਼ਾ ਮਾਫ਼ ਹੋ ਗਿਆ ਤੇ ਦੂਜੇ ਢਾਈ ਏਕੜ ਵਾਲੇ ਦਾ ਕਿਉਂ ਨਹੀਂ? ਇਕ ਪ੍ਰਵਾਰ ਵਿਚ ਦੋ-ਦੋ ਜਾਂ ਤਿੰਨ-ਤਿੰਨ ਵਿਅਕਤੀਆਂ ਦੇ ਕਰਜ਼ੇ ਮਾਫ਼ ਹੋ ਗਏ ਹਨ। ਦੂਜੇ ਪਾਸੇ ਢਾਈ ਏਕੜ ਵਾਲੇ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਦਾ ਕਰਜ਼ਾ ਬਿਲਕੁਲ ਵੀ ਮਾਫ਼ ਨਹੀਂ ਹੋਇਆ।

ਇਹ ਵਿਚਾਰੇ ਹਰ ਰੋਜ਼ ਉਡੀਕ ਉਡੀਕ ਕੇ ਪੁਛਦੇ ਹਨ ਕਿ ਕੀ ਸਾਡਾ ਵੀ ਕਰਜ਼ਾ ਮਾਫ਼ ਹੋਵੇਗਾ? ਕਰਜ਼ਾ ਮਾਫ਼ੀ ਦੀ ਉਡੀਕ ਵਿਚ ਕਿਸਾਨ ਬੈਂਕਾਂ ਦੇ ਡੀਫ਼ਾਲਟਰ ਹੋ ਗਏ ਹਨ। ਲੋੜੋਂ ਵੱਧ ਉਨ੍ਹਾਂ ਨੂੰ ਵਿਆਜ ਭਰਨਾ ਪੈ ਗਿਆ ਹੈ। ਮੰਨੋ ਭਾਵੇਂ ਨਾ ਮੰਨੋ ਇਹ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਵੀ ਹੈ ਪਰ ਸਰਕਾਰ ਨੂੰ ਕਰੈਡਿਟ ਨਹੀਂ ਮਿਲ ਰਿਹਾ।

ਪੰਜਾਬ ਸਰਕਾਰ ਨੂੰ ਸੂਚੀਆਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਅਸੀ ਪੰਜਾਬ ਦੇ ਇਨ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ ਤੇ ਇਨ੍ਹਾਂ ਢਾਈ ਏਕੜ ਵਾਲਿਆਂ ਦਾ ਨਹੀਂ ਕੀਤਾ ਜਾਂ ਸਰਕਾਰ ਐਲਾਨ ਕਰੇ ਕਿ ਅਸੀ ਪੰਜਾਬ ਦੇ ਸਾਰੇ ਢਾਈ ਏਕਡ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਚੁਕੇ ਹਾਂ।
-ਭੁਪਿੰਦਰ ਸਿੰਘ ਬਾਠ, ਸੰਪਰਕ : 94176-82002