ਨੋਟਬੰਦੀ ਦੀਵਾਲੀ ਨੂੰ ਲਗਾਤਾਰ ਫਿੱਕੀ ਬਣਾਉਂਦੀ ਚਲੀ ਜਾ ਰਹੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਦੀਆਂ ਚੋਣਾਂ ਤੇ ਫਿੱਕੀ ਦੀਵਾਲੀ ਦਾ ਕੀ ਅਸਰ ਪਵੇਗਾ?...........

Cracker Shop

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸ ਨੇ ਹਮੇਸ਼ਾ ਸਾਰੇ ਭਾਰਤ ਨੂੰ ਆਪਸ ਵਿਚ ਜੋੜੀ ਰਖਿਆ ਹੈ। ਬਹਾਦੁਰ ਸ਼ਾਹ ਜ਼ਫ਼ਰ, ਜੋ ਕਿ ਮੁਗ਼ਲ ਸਲਤਨਤ ਦੇ ਆਖ਼ਰੀ ਬਾਦਸ਼ਾਹ ਸਨ, ਨੇ ਭਾਰਤ ਨੂੰ ਇਕ ਡੋਰ ਵਿਚ ਬੰਨ੍ਹਣ ਵਜੋਂ ਇਸ ਦੇ ਹਰ ਧਾਰਮਕ ਤਿਉਹਾਰ ਨੂੰ ਗਲੇ ਨਾਲ ਲਾਇਆ ਸੀ। ਉਹ ਦੀਵਾਲੀ ਨੂੰ ਜਸ਼ਨ-ਏ-ਚਿਰਾਗ਼ਾਂ ਕਹਿ ਕੇ ਮਨਾਉਂਦੇ ਸਨ। ਭਾਰਤ ਦੀ ਰੀਤ ਰਹੀ ਹੈ ਕਿ ਉਹ ਅਪਣੇ ਤਿਉਹਾਰਾਂ ਨੂੰ ਰਲ ਮਿਲ ਕੇ, ਸਾਂਝੇ ਤੌਰ ਤੇ ਮਨਾਉਂਦੇ ਆ ਰਹੇ ਹਨ ਅਤੇ ਇਸ ਵਾਰ ਵੀ ਉਸੇ ਰੀਤ ਨੂੰ ਬਰਕਰਾਰ ਰਖਦੇ ਹੋਏ ਸਾਰੇ ਭਾਰਤੀਆਂ ਨੇ ਠੰਢੀ ਦੀਵਾਲੀ ਵੀ ਇਕੱਠਿਆਂ ਪਰ ਉਦਾਸ ਹੋ ਕੇ ਹੀ ਮਨਾਈ ਹੈ।

'ਨੋਟਬੰਦੀ' ਦੀ ਵਰ੍ਹੇਗੰਢ (8 ਨਵੰਬਰ) ਸਮੇਂ ਕਾਂਗਰਸ ਤਾਂ ਮੋਦੀ ਸਰਕਾਰ ਉਤੇ ਹਮਲਾ ਕਰੇਗੀ ਹੀ, ਪਰ ਸਵਾਲ ਇਹ ਹੈ ਕਿ ਕਾਂਗਰਸ ਦੇ ਹਮਲੇ ਵਿਚ ਕੋਈ ਦਮ ਵੀ ਹੈ ਜਾਂ ਨਹੀਂ। ਦੀਵਾਲੀ ਦਾ ਤਿਉਹਾਰੀ ਮੌਸਮ ਅਸਲ ਵਿਚ ਨੋਟਬੰਦੀ ਦੇ ਨਤੀਜਿਆਂ ਦਾ ਪਰਖ-ਪੈਮਾਨਾ ਹੁੰਦਾ ਹੈ। ਧਨਤੇਰਸ, ਜੋ ਕਿ ਹਿੰਦੂ ਧਰਮ ਅਤੇ ਵਪਾਰ ਦਾ ਸੰਗਮ ਮੰਨਿਆ ਜਾਂਦਾ ਹੈ, ਬਾਜ਼ਾਰਾਂ ਨੂੰ ਮੇਲੇ ਦਾ ਰੂਪ ਦੇ ਦਿੰਦਾ ਹੈ ਜਦੋਂ ਬਾਜ਼ਾਰਾਂ ਵਿਚ ਖੜੇ ਹੋਣ ਲਈ ਥਾਂ ਨਹੀਂ ਮਿਲਦੀ। ਪਰ ਇਸ ਸਾਲ ਬਾਜ਼ਾਰ ਵੀ ਖ਼ਾਲੀ ਸਨ। ਦੀਵਾਲੀ ਤੋਂ ਪਹਿਲਾਂ ਦੇ 10-12 ਦਿਨ, ਚੰਡੀਗੜ੍ਹ ਵਰਗੇ ਖੁਲ੍ਹੀਆਂ ਸੜਕਾਂ ਵਾਲੇ ਸ਼ਹਿਰ ਨੂੰ ਵੀ ਭੀੜ ਭੜੱਕੇ ਵਾਲਾ ਸ਼ਹਿਰ ਬਣਾ ਦੇਂਦੇ ਹਨ।

ਪਰ ਇਸ ਵਾਰ ਕੋਈ ਜਾਮ ਨਹੀਂ ਸੀ। ਹਰ ਦੁਕਾਨਦਾਰ ਗਾਹਕਾਂ ਦਾ ਰਾਹ ਤੱਕ ਰਿਹਾ ਸੀ ਪਰ ਗਾਹਕ ਤਾਂ ਸਨ ਹੀ ਨਹੀਂ। ਸਾਬਕਾ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸੱਭ ਤੋਂ ਸਿਆਣੇ ਆਰਥਕ ਮਾਹਰ ਡਾ. ਮਨਮੋਹਨ ਸਿੰਘ ਨੇ ਨੋਟਬੰਦੀ ਬਾਰੇ ਆਖਿਆ ਹੈ ਕਿ ਸਮੇਂ ਨਾਲ ਸਾਰੇ ਜ਼ਖ਼ਮ ਭਰ ਜਾਂਦੇ ਹਨ ਪਰ ਇਹ ਇਕ ਅਜਿਹਾ ਝਟਕਾ ਹੈ ਜਿਸ ਦਾ ਅਸਰ ਸਮਾਂ ਬੀਤਣ ਨਾਲ ਸਗੋਂ ਹੋਰ ਨਿਖਰ ਕੇ ਸਾਹਮਣੇ ਆ ਰਿਹਾ ਹੈ। ਇਹ ਖ਼ਾਲੀ ਸੜਕਾਂ ਤੇ ਖ਼ਾਲੀ ਦੁਕਾਨਾਂ ਉਸ 'ਇਲਾਹੀ ਫ਼ੁਰਮਾਨ' ਦਾ ਮੂੰਹ ਬੋਲਦਾ ਨਤੀਜਾ ਹਨ ਜਿਸ ਨੇ ਹਰ ਧਰਮ, ਜਾਤ, ਵਰਗ ਦੇ ਲੋਕਾਂ ਦੀਆਂ ਜੇਬਾਂ ਖ਼ਾਲੀ ਕਰ ਦਿਤੀਆਂ ਹਨ ਅਤੇ ਅਜਿਹਾ ਵਾਰ ਕੀਤਾ ਹੈ

ਜਿਸ ਤੋਂ ਦੇਸ਼ ਕੋਲੋਂ ਸੰਭਲਣ ਹੀ ਨਹੀਂ ਹੋਇਆ ਜਾ ਰਿਹਾ। ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸ ਨੇ ਹਮੇਸ਼ਾ ਸਾਰੇ ਭਾਰਤ ਨੂੰ ਆਪਸ ਵਿਚ ਜੋੜੀ ਰਖਿਆ ਹੈ। ਬਹਾਦੁਰ ਸ਼ਾਹ ਜ਼ਫ਼ਰ, ਜੋ ਕਿ ਮੁਗ਼ਲ ਸਲਤਨਤ ਦੇ ਆਖ਼ਰੀ ਬਾਦਸ਼ਾਹ ਸਨ, ਨੇ ਭਾਰਤ ਨੂੰ ਇਕ ਡੋਰ ਵਿਚ ਬੰਨ੍ਹਣ ਦੇ ਯਤਨ ਵਜੋਂ ਇਸ ਦੇ ਹਰ ਧਾਰਮਕ ਤਿਉਹਾਰ ਨੂੰ ਗਲੇ ਨਾਲ ਲਾਇਆ ਸੀ। ਉਹ ਦੀਵਾਲੀ ਨੂੰ ਜਸ਼ਨ-ਏ-ਚਿਰਾਗ਼ਾਂ ਕਹਿ ਕੇ ਮਨਾਉਂਦੇ ਸਨ। ਭਾਰਤ ਦੀ ਰੀਤ ਰਹੀ ਹੈ ਕਿ ਉਹ ਅਪਣੇ ਤਿਉਹਾਰਾਂ ਨੂੰ ਰਲ ਮਿਲ ਕੇ, ਸਾਂਝੇ ਤੌਰ ਤੇ ਮਨਾਉਂਦੇ ਆ ਰਹੇ ਹਨ ਅਤੇ ਇਸ ਵਾਰ ਵੀ ਉਸੇ ਰੀਤ ਨੂੰ ਬਰਕਰਾਰ ਰਖਦੇ ਹੋਏ,

ਸਾਰੇ ਭਾਰਤੀਆਂ ਨੇ ਠੰਢੀ ਦੀਵਾਲੀ ਵੀ ਇਕੱਠਿਆਂ ਪਰ ਉਦਾਸ ਹੋ ਕੇ ਹੀ ਮਨਾਈ ਹੈ। ਭਾਜਪਾ ਨੇ ਭਾਰਤ ਨੂੰ ਧਰਮ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ। 'ਹਰ ਭਾਰਤੀ ਹਿੰਦੂ ਹੈ' ਵਰਗੇ ਨਾਹਰੇ ਅਸੀ ਇਨ੍ਹਾਂ ਸਾਢੇ ਚਾਰ ਸਾਲਾਂ ਵਿਚ ਵਾਰ ਵਾਰ ਸੁਣਦੇ ਆ ਰਹੇ ਹਾਂ। ਪਰ ਇਸ ਰੌਲੇ ਰੱਪੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਇਹ ਗੱਲ ਭੁੱਲ ਗਈ ਕਿ ਹਰ ਭਾਰਤੀ ਪਹਿਲਾਂ ਇਕ ਇਨਸਾਨ ਹੈ ਜਿਸ ਨੂੰ ਰੋਟੀ, ਕਪੜਾ, ਮਕਾਨ ਵੀ ਚਾਹੀਦਾ ਹੁੰਦਾ ਹੈ। ਨੋਟਬੰਦੀ ਦੇ ਨਾਂ ਤੇ ਜਦੋਂ ਸਰਕਾਰ ਨੇ ਗ਼ਰੀਬ ਦੇ ਪੇਟ ਉਤੇ ਲੱਤ ਮਾਰੀ, ਉਸ ਲੱਤ ਨੇ ਧਰਮ ਦੀ ਪ੍ਰਵਾਹ ਨਹੀਂ ਸੀ ਕੀਤੀ।

ਇਹ ਲੱਤ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸੱਭ ਨੂੰ ਬਰਾਬਰ ਪਈ ਹੈ ਅਤੇ ਜਿਸ ਦੋ ਫ਼ੀ ਸਦੀ ਅਮੀਰ ਵੱਸੋਂ ਨੂੰ ਸਰਕਾਰ ਨੇ ਹੋਰ ਅਮੀਰ ਬਣਾਇਆ ਹੈ, ਉਹ ਵੀ ਇਨ੍ਹਾਂ ਗ਼ਰੀਬ ਵਰਗਾਂ 'ਚੋਂ ਨਿਕਲ ਕੇ ਹੀ ਆਈ ਹੈ, ਪਰ ਸਿਰਫ਼ ਦੋ ਫ਼ੀ ਸਦੀ ਹੀ। ਬਾਕੀ ਸੱਭ ਗ਼ਰੀਬ ਹੀ ਹੋਏ ਹਨ। ਸਰਕਾਰ ਆਖਦੀ ਹੈ ਕਿ ਨੋਟਬੰਦੀ ਨਾਲ ਟੈਕਸ ਭਰਨ ਵਾਲੇ ਵਧੇ ਹਨ ਪਰ ਉਹ ਤਾਂ ਹਰ ਸਾਲ ਵਧਦੇ ਹੀ ਜਾ ਰਹੇ ਹਨ। ਸਵਾਲ ਇਹ ਹੈ ਕਿ ਟੈਕਸ ਭਰਨ ਵਾਲੇ, ਅਮੀਰ ਵਰਗ 'ਚੋਂ ਹਨ ਜਾਂ ਉਨ੍ਹਾਂ ਨੌਕਰੀਪੇਸ਼ਾ 'ਚੋਂ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਕਾਲਾ ਧਨ ਨਹੀਂ ਹੁੰਦੀਆਂ?

ਸਰਕਾਰ ਆਖਦੀ ਸੀ ਕਿ ਨੋਟਬੰਦੀ ਨਾਲ ਕਾਲਾ ਧਨ ਘੱਟ ਜਾਵੇਗਾ। ਨਹੀਂ ਘਟਿਆ। 500 ਅਤੇ ਇਕ ਹਜ਼ਾਰ ਰੁਪਏ ਦੇ ਨੋਟਾਂ 'ਚੋਂ 99.3% ਵਾਪਸ ਬੈਂਕਾਂ ਵਿਚ ਆ ਗਏ ਹਨ। ਸਰਕਾਰ ਆਖਦੀ ਸੀ ਕਿ ਅਤਿਵਾਦ ਘੱਟ ਜਾਵੇਗਾ। ਜਿਸ ਤਰ੍ਹਾਂ ਅੱਜ ਸਾਡੀਆਂ ਸਰਹੱਦਾਂ ਤੇ ਤਣਾਅ ਹੈ, ਪਹਿਲਾਂ ਕਦੇ ਨਹੀਂ ਰਿਹਾ ਹੋਵੇਗਾ। ਅਰਥਚਾਰੇ ਨੂੰ ਤਾਂ 3 ਲੱਖ ਕਰੋੜ ਦਾ ਨੁਕਸਾਨ ਹੋਇਆ ਹੀ ਪਰ ਅੱਜ ਤਕ ਇਹ ਹਿਸਾਬ ਨਹੀਂ ਲਾਇਆ ਗਿਆ ਕਿ ਸਰਕਾਰ ਨੂੰ ਨੋਟਬੰਦੀ ਉਤੇ ਪੂਰਾ ਖ਼ਰਚਾ ਕਿੰਨਾ ਕਰਨਾ ਪਿਆ।

ਪੁਰਾਣੇ ਨੋਟ ਰੱਦ ਕਰ ਕੇ ਤਬਾਹ ਕਰਨ ਵਿਚ, ਏ.ਟੀ.ਐਮ. ਬਦਲਣ ਵਿਚ, ਬੈਂਕਾਂ ਦੇ ਕੰਮ ਰੋਕਣ ਵਿਚ, ਨਵੇਂ ਨੋਟ ਛਾਪਣ ਵਿਚ, ਲੋਕਾਂ ਦੀਆਂ ਮੌਤਾਂ, ਲੋਕਾਂ ਦੀਆਂ ਨੌਕਰੀਆਂ ਅਤੇ ਕੰਮ ਦੀ ਬਰਬਾਦੀ। ਨੁਕਸਾਨ ਬੇਹਿਸਾਬਾ ਪਰ ਅੱਜ ਤਕ ਫ਼ਾਇਦਾ ਇਕ ਵੀ ਸਾਹਮਣੇ ਨਹੀਂ ਆਇਆ ਜਿਸ ਨੂੰ ਪ੍ਰਧਾਨ ਮੰਤਰੀ ਸੀਨਾ ਤਾਣ ਕੇ ਦੱਸ ਸਕਣ। ਇਹ ਜੋ ਲੋਕਾਂ ਦੀ ਫਿੱਕੀ ਦੀਵਾਲੀ ਰਹੀ ਹੈ, ਉਸ ਨੂੰ ਲੋਕ ਜਾਂ ਵੋਟਰ ਹੁਣ 2019 ਵਿਚ ਕਿਸ ਦਾ ਜੁਮਲਾ ਮੰਨਣਗੇ, ਇਸ ਬਾਰੇ ਜਾਣਨ ਦੀ ਉਡੀਕ ਰਹੇਗੀ।
-ਨਿਮਰਤ ਕੌਰ