ਚੀਨ ਨੇ ਜਦ ਲੇਹ ਲੱਦਾਖ਼ ਤੇ ਭਾਰਤ ਦਾ ਹੱਕ ਰੱਦ ਕਰਦਿਆਂ ਕਿਹਾ............
ਮੋਦੀ ਦੀ ਗ਼ਲਤੀ ਕਰ ਕੇ ਖ਼ੁਸ਼ਹਾਲ ਵਸਦਾ ਕਿਸਾਨ ਤਬਾਹ ਹੋ ਸਕਦਾ ਹੈ।
ਨਵੀਂ ਦਿੱਲੀ: 1977 ਵਿਚ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ, ਗਾਂਧੀ ਦੇ ਪੋਤਰੇ ਪੱਤਰਕਾਰ ਰਾਜਮੋਹਨ ਗਾਂਧੀ ਨਾਲ ਸਰਹੱਦਾਂ ਬਾਰੇ ਗੱਲ ਕਰਨ ਲਈ ਚੀਨ ਗਏ। ਚੀਨ ਦੇ ਵਿਦੇਸ਼ ਮੰਤਰੀ ਨੂੰ ਵਾਜਪਾਈ ਕਹਿਣ ਲੱਗੇ, ''ਯੇਹ ਤਿੱਬਤ, ਲੇਹ, ਲੱਦਾਖ਼, ਹਮਾਰਾ ਹਿੰਦੋਸਤਾਨ ਕਾ ਇਲਾਕਾ ਹੈ'' ਤਾਂ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਪੱਤਰਕਾਰ ਸਾਹਮਣੇ ਕਿਹਾ, ''ਇਹ ਇਲਾਕਾ ਭਾਰਤ ਦਾ ਨਹੀਂ, ਇਹ ਸਿੱਖਾਂ ਦੇ ਮਹਾਰਾਜੇ ਰਣਜੀਤ ਸਿੰਘ ਦਾ ਜਿੱਤਿਆ ਇਲਾਕਾ ਹੈ। ਉਸ ਵਕਤ ਉਨ੍ਹਾਂ ਦਾ ਖ਼ਾਲਸਾਈ ਰਾਜ ਸੀ। ਜੇਕਰ ਕੋਈ ਸਿੱਖ ਇਸ ਮਸਲੇ ਤੇ ਗੱਲ ਕਰੇ, ਉਸ ਨਾਲ ਗੱਲ ਹੋ ਸਕਦੀ ਹੈ, ਤੁਹਾਡੇ ਨਾਲ ਨਹੀਂ।''
ਮੋਦੀ ਪੰਜਾਬ ਦੇ ਪੰਜਾਬੀਆਂ ਨਾਲ, ਅੰਨਦਾਤਿਆਂ ਨਾਲ, ਕਿਸਾਨ ਮਜ਼ਦੂਰਾਂ ਨਾਲ ਟੱਕਰ ਲੈਣ ਲੱਗ ਪਿਆ ਹੈ। ਮੋਦੀ ਦੀ ਗ਼ਲਤੀ ਕਰ ਕੇ ਖ਼ੁਸ਼ਹਾਲ ਵਸਦਾ ਕਿਸਾਨ ਤਬਾਹ ਹੋ ਸਕਦਾ ਹੈ। ਦੁਬਾਰਾ ਫਿਰ ਅਤਿਵਾਦ ਪੈਦਾ ਹੋ ਸਕਦਾ ਹੈ। ਦੇਸ਼ ਵਿਚ ਦੰਗੇ ਵੀ ਹੋ ਸਕਦੇ ਹਨ।
ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਦੇਸ਼ ਦੀਵਾਲੀਆ ਹੋ ਸਕਦਾ ਹੈ। ਰੇਲਾਂ ਬੰਦ ਹੋਣ ਕਰ ਕੇ ਹਜ਼ਾਰਾਂ ਕਰੋੜ ਦਾ ਘਾਟਾ ਪੈ ਚੁਕਾ ਹੈ, ਰੇਲਾਂ ਵਿਕਣੀਆਂ ਸ਼ੁਰੂ ਹਨ। ਹਾਂ ਇਕ ਗੱਲ ਜ਼ਰੂਰ ਕਹਿਣੀ ਪਵੇਗੀ ਕਿ ਪੰਜਾਬ ਨੂੰ ਉਜਾੜਨਾ ਚਾਹੁਣ ਵਾਲੇ ਖ਼ੁਦ ਹੀ ਉਜੜ ਗਏ। ਪੰਜਾਬ ਗੁਰੂ ਦੇ ਨਾਂ ਉਤੇ ਵਸਦਾ ਏ ਤੇ ਵਸਦਾ ਰਹੇਗਾ।
ਭੁਪਿੰਦਰ ਸਿੰਘ ਬਾਠ, ਸੰਪਰਕ : 94176-82002