Editorial: ਬੀਜੇਪੀ ਜਿੱਤ ਬਾਰੇ ਨਿਸ਼ਚਿਤ, ਫਿਰ ਵੀ ਉਹ ਯਤਨ ਢਿੱਲੇ ਨਹੀਂ ਕਰ ਰਹੀ ਪਰ ਕਾਂਗਰਸ ਦੀ ਲਾਪ੍ਰਵਾਹੀ ਵੀ ਵੇਖਣ ਵਾਲੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

Editorial: ਚੰਡੀਗੜ੍ਹ ਦੇ ਮੇਅਰ ਚੋਣ ਵਿਚ ਕਾਂਗਰਸੀ ਕੌਂਸਲਰਾਂ ਨੂੰ ਵਿਰੋਧੀ ਧਿਰ ਤੋਂ ਬਚਾਉਣ ਵਾਸਤੇ ‘ਆਪ’ ਵਲੋਂ ਵਾਧੂ ਸੁਰੱਖਿਆ ਲਿਆਉਣੀ ਪਈ

Sure of BJP's victory, but the Congress's indifference is also to be seen Editorial in punjabi

 Sure of BJP's victory, but the Congress's indifference is also to be seen Editorial in punjabi : ਭਾਰਤ ਦੇ ਰਾਜਸੀ ਆਕਾਸ਼ ਉਤੇ, ਇਸ ਵੇਲੇ ਦੋ ਵੱਡੇ ਨਾਂ, ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਇਕ ਪਾਸੇ ਰਾਜ ਕਰਦੀ ਭਾਜਪਾ ਹੈ ਜੋ ਆਉਣ ਵਾਲੀਆਂ ਚੋਣਾਂ ਵਿਚ ਅਪਣੀ ਕਾਮਯਾਬੀ ਬਾਰੇ ਨਿਸ਼ਚਿੰਤ ਹੈ ਪਰ ਫਿਰ ਵੀ ਕੋਈ ਕਮੀ ਨਾ ਰਹਿ ਜਾਏ, ਇਹ ਸੋਚ ਕੇ ਉਹ ਜਿੱਤਣ ਵਾਸਤੇ ਹਰ ਮੁਮਕਿਨ ਗਠਜੋੜ ਕਰ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ, ਜਿਸ ਦੀ ਹੋਂਦ ਵੀ ਖ਼ਤਰੇ ਵਿਚ ਹੈ, ਬਿਲਕੁਲ ਹੀ ਬੇਪਰਵਾਹ ਹੋਈ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤੇ ਕਾਂਗਰਸ ਬਿਹਾਰ ਵਿਚ ਅਪਣੇ ਵਿਧਾਇਕਾਂ ਨੂੰ ਛੁਪਾਉਂਦੀ ਨਜ਼ਰ ਆਈ ਤੇ ਝਾਰਖੰਡ ਵਿਚ ਮਹਾਂਗਠਬੰਧਨ ਆਖ਼ਰ ਵਿਚ ਅਪਣੀ ਸਰਕਾਰ ਬਣਾ ਗਿਆ। ਉਨ੍ਹਾਂ ਦੀ ਵਿਧਾਇਕ ਬਚਾਉਣ ਦੀ ਗੱਲ ਹਾਸੋਹੀਣੀ ਸੀ। ਹਵਾਈ ਜਹਾਜ਼ ਵਿਚ ਚੂਹਿਆਂ ਵਾਂਗ ਬੈਠੇ ਉਡਾਣ ਦੀ ਇਜਾਜ਼ਤ ਮੰਗ ਰਹੇ ਸਨ। 

ਚੰਡੀਗੜ੍ਹ ਦੇ ਮੇਅਰ ਚੋਣ ਵਿਚ ਕਾਂਗਰਸੀ ਕੌਂਸਲਰਾਂ ਨੂੰ ਵਿਰੋਧੀ ਧਿਰ ਤੋਂ ਬਚਾਉਣ ਵਾਸਤੇ ‘ਆਪ’ ਵਲੋਂ ਵਾਧੂ ਸੁਰੱਖਿਆ ਲਿਆਉਣੀ ਪਈ। ਜਿਥੇ ਐਨਡੀਏ ਇੰਡੀਆ ਤੋਂ ਭਾਈਵਾਲਾਂ ਨੂੰ ਖਿਚ ਕੇ ਅਪਣੇ ਆਪ ਨੂੰ ਤਾਕਤਵਰ ਬਣਾ ਰਹੀ ਹੈ, ਉਥੇ ਕਾਂਗਰਸ ਅਪਣੇ ਆਪ ਨੂੰ ਇਕਮੁੱਠ ਰੱਖਣ ਦੀ ਕਾਬਲੀਅਤ ਵੀ ਨਹੀਂ ਵਿਖਾ ਰਹੀ। ਸੀ-ਵੋਟਰ ਸਰਵੇਖਣ ਨੇ ਚੋਣਾਂ ਤੋਂ ਪਹਿਲਾਂ ਦੇਸ਼ ਦੀ ਸੋਚ ਵਿਖਾਈ ਹੈ ਜੋ ਬੜੀ ਹੈਰਾਨੀ ਪੈਦਾ ਕਰਨ ਵਾਲੇ ਅੰਕੜੇ ਪੇਸ਼ ਕਰਦੀ ਹੈ। ਭਾਜਪਾ ਦੀ ਜਿੱਤ ਦਾ ਜੋ ਦਾਅਵਾ ਹੈ, ਉਹ ਤਾਂ ਹੈ ਹੀ, ਪਰ ਕਾਂਗਰਸ ਦਾ ਵੋਟ ਸ਼ੇਅਰ ਵੀ ਅਜੇ ਪਿਛਲੀ ਵਾਰ ਵਾਲਾ ਬਰਕਰਾਰ ਦਸਿਆ ਗਿਆ ਹੈ।

ਭਾਜਪਾ ਦਾ ਵੋਟ ਸ਼ੇਅਰ 40%, ਕਾਂਗਰਸ ਦਾ 28% ਤੇ ਬਾਕੀ ਸਾਰੀਆਂ ਪਾਰਟੀਆਂ ਲਈ 42% ਦੇ ਅੰਦਾਜ਼ੇ ਦੱਸੇ ਗਏ ਹਨ ਯਾਨੀ 10 ਸਾਲ ਸੱਤਾ ’ਚੋਂ ਬਾਹਰ ਰਹਿਣ ਦੇ ਬਾਵਜੂਦ ਪੱਕੇ ਕਾਂਗਰਸੀਆਂ ਨੂੰ ਭਾਜਪਾ ਦੇ ਆਗੂ ਅਪਣੇ ਵਲ ਨਹੀਂ ਕਰ ਸਕੇ। ਜੇ ਕਾਂਗਰਸੀ ਆਗੂ ਇਸ ਗੱਲ ਨੂੰ ਸਮਝ ਸਕਦੇ ਤਾਂ ਸ਼ਾਇਦ ਉਹ ਅਜੇ ਵੀ ਤਰੱਕੀ ਕਰ ਸਕਦੇ ਹਨ। ਜਿਸ ਥਾਂ ’ਤੇ ਅੱਜ ਕਾਂਗਰਸ ਇਸ ਸਮੇਂ ਖੜੀ ਹੈ, ਉਸ ਬਾਰੇ ਇਨ੍ਹਾਂ ਨੂੰ ਆਪ ਵੀ ਠੀਕ ਅੰਦਾਜ਼ਾ ਨਹੀਂ। ਪਰ ਸੱਤਾਧਾਰੀ ਧਿਰ ਇਹ ਜ਼ਰੂਰ ਜਾਣਦੀ ਹੈ ਕਿਉਂਕਿ ਉਹ ਕਾਂਗਰਸ ’ਤੇ ਵਾਰ ਕਰਨ ਵਿਚ ਕੋਈ ਢਿੱਲ ਨਹੀਂ ਵਿਖਾ ਰਹੀ। ਪਿਛਲੇ ਪੰਜ ਸਾਲਾਂ ਵਿਚ ਭਾਜਪਾ ਅਪਣੇ ਭਾਈਵਾਲਾਂ ਵਿਚ ਉਨ੍ਹਾਂ ਪਾਰਟੀਆਂ ਨੂੰ ਮੁੜ ਤੋਂ ਸ਼ਾਮਲ ਕਰ ਰਹੀ ਹੈ ਜੋ ਕਿਸਾਨੀ ਸੰਘਰਸ਼ ਵਿਚ ਉਨ੍ਹਾਂ ਤੋਂ ਅੱਡ ਹੋ ਗਈਆਂ ਸਨ। ਭਾਜਪਾ ਅਪਣੀ ਜਿੱਤ ਬਾਰੇ ਨਿਸ਼ਚਿੰਤ ਹੋਣ ਦੇ ਬਾਵਜੂਦ ਅਪਣੇ ਆਪ ਨੂੰ ਹੰਕਾਰੀ ਨਹੀਂ ਹੋਣ ਦੇ ਰਹੀ ਕਾਂਗਰਸ ਵਿਚ ਅਜਿਹਾ ਹੰਕਾਰ ਹਾਵੀ ਹੈ ਜੋ ਹਾਰ ਦੇ ਕੰਢੇ ਪੁਜ ਕੇ ਵੀ, ਅਪਣੇ ਨਾਲ ਖੜੇ ਹੋਣ ਵਾਲਿਆਂ ਨੂੰ ਅਪਣੇ ਤੋਂ ਦੂਰ ਜਾਣ ਲਈ ਮਜਬੂਰ ਕਰ ਰਹੀ ਹੈ।

ਰਾਹੁਲ ਗਾਂਧੀ ਦੀ ਨਿਆਏ ਯਾਤਰਾ, ਦੇਸ਼ ਵਿਚ ਪਿਛਲੀਆਂ ਚੋਣਾਂ ਵਿਚ ਮਿਲੀ ਹਮਾਇਤ ਵਾਲਾ ਹਿੱਸਾ ਬਚਾਈ ਰੱਖਣ ਵਿਚ ਜ਼ਰੂਰ ਕਾਮਯਾਬ ਹੋਈ ਹੈ ਪ੍ਰੰਤੂ ਅੱਜ ਰਾਹੁਲ ਨੂੰ ਖੜਗੇ ਕੋਲੋਂ ਹੱਟ ਕੇ ਨਹੀਂ ਸਗੋਂ ਨਾਲ ਖੜੇ ਹੋ ਕੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਕਾਂਗਰਸ ਦੀ ਢਿਲ ਮੱਠ ਵਾਲੀ ਨੀਤੀ ਕਾਰਨ ਨਿਤੀਸ਼ ਕੁਮਾਰ ਗਏ, ਮਮਤਾ ਬੈਨਰਜੀ ਦਾ ਧੀਰਜ ਖ਼ਤਮ ਹੈ, ਆਪ ਨੇ ਵੀ ਹੁਣ ਅਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿਤੇ ਹਨ, ਅਖਿਲੇਸ਼ ਯਾਦਵ ਅੱਧ-ਵਿਚਕਾਰ ਫਸੇ ਹੋਏ ਕਾਂਗਰਸ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

ਪਰ ਕਾਂਗਰਸ ਅਪਣੇ ਆਪ ਨਾਲ ਹੀ ਲੜਨ ਵਿਚ ਮਸਰੂਫ਼ ਹੈ। ਭੁੱਲ ਚੁੱਕੀ ਹੈ ਕਿ ਬੀਜੇਪੀ ਨੂੰ ਹਰਾਉਣਾ ਮੁਸ਼ਕਲ ਹੈ। ਅੱਜ ਭਾਵੇਂ 28% ਜਨਤਾ ਕਾਂਗਰਸ ਦੇ ਨਾਲ ਹੈ, ਪਰ ਜੇ ਉਹ ਸੰਜੀਦਗੀ ਨਾਲ ਚੋਣਾਂ ਵਿਚ ਨਾ ਨਿਤਰੇ ਤਾਂ ਉਨ੍ਹਾਂ ਦੀ ਡੁਬਦੀ ਕਿਸ਼ਤੀ ਵਿਚ ਵਿਚ ਬਹੁੱਤ ਹੀ ਘੱਟ ਸਵਾਰ ਰਹਿ ਜਾਣਗੇ।
- ਨਿਮਰਤ ਕੌਰ