ਨੈੱਟਫ਼ਲਿਕਸ ਉਤੇ ਵਧੀਆ ਸਿੱਖ ਕਿਰਦਾਰ ਅਤੇ ਸਾਡੇ ਪੰਜਾਬ ਦੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨੈੱਟਫ਼ਲਿਕਸ ਉਤੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਜਿਸ ਵਿਚ ਮੁੱਖ ਕਿਰਦਾਰ ਇਕ ਸਿੱਖ ਪੁਲਿਸ ਅਫ਼ਸਰ ਦਾ ਹੈ............

Saif Ali Khan

ਨੈੱਟਫ਼ਲਿਕਸ ਉਤੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਜਿਸ ਵਿਚ ਮੁੱਖ ਕਿਰਦਾਰ ਇਕ ਸਿੱਖ ਪੁਲਿਸ ਅਫ਼ਸਰ ਦਾ ਹੈ ਜੋ ਮੁੰਬਈ ਦੇ ਮਾਫ਼ੀਆ ਅਤੇ ਸਿਆਸੀ ਅਫ਼ਸਰਸ਼ਾਹੀ ਦੇ ਦੰਗਲ ਵਿਚਕਾਰ ਅਪਣੇ ਆਪ ਨੂੰ ਤਬਾਹ ਕਰਨ ਤਕ ਪਹੁੰਚ ਜਾਂਦਾ ਹੈ ਪਰ ਅਪਣੇ ਕਿਰਦਾਰ ਵਿਚ ਘੋਟ ਘੋਟ ਕੇ ਦਾਖ਼ਲ ਕੀਤੀ ਗਈ ਸਹੀ ਗ਼ਲਤ ਦੀ ਪਛਾਣ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਜ਼ਿੰਦਗੀ ਵਿਚ ਮੁਸ਼ਕਲ ਕੰਮਾਂ ਨੂੰ ਕਰਨ ਵਿਚ ਬੇਇੱਜ਼ਤ ਬਹੁਤ ਹੋਣਾ ਪੈਂਦਾ ਹੈ। ਮੁੰਬਈ ਦੀ ਗੰਦੀ ਦਲਦਲ ਵਿਚ ਵੀ ਉਹ ਅਪਣੇ ਧਰਮ ਤੋਂ ਮਿਲੀ ਸਿਖਿਆ ਨੂੰ ਨਹੀਂ ਭੁਲਾ ਸਕਦਾ। ਸਿੱਖ ਦਾ ਕਿਰਦਾਰ ਐਕਟਰ ਸੈਫ਼ ਅਲੀ ਖਾਂ ਨਿਭਾ ਰਿਹਾ ਹੈ।

ਨੈੱਟਫ਼ਲਿਕਸ ਉਤੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਜਿਸ ਵਿਚ ਮੁੱਖ ਕਿਰਦਾਰ ਇਕ ਸਿੱਖ ਪੁਲਿਸ ਅਫ਼ਸਰ ਦਾ ਹੈ ਜੋ ਮੁੰਬਈ ਦੇ ਮਾਫ਼ੀਆ ਅਤੇ ਸਿਆਸੀ ਅਫ਼ਸਰਸ਼ਾਹੀ ਦੇ ਦੰਗਲ ਵਿਚਕਾਰ ਅਪਣੇ ਆਪ ਨੂੰ ਤਬਾਹ ਕਰਨ ਤਕ ਪਹੁੰਚ ਜਾਂਦਾ ਹੈ ਪਰ ਅਪਣੇ ਕਿਰਦਾਰ ਵਿਚ ਘੋਟ ਘੋਟ ਕੇ ਦਾਖ਼ਲ ਕੀਤੀ ਗਈ ਸਹੀ ਗ਼ਲਤ ਦੀ ਪਛਾਣ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਸਿੱਖ ਦਾ ਕਿਰਦਾਰ ਐਕਟਰ ਸੈਫ਼ ਅਲੀ ਖਾਂ ਨਿਭਾ ਰਿਹਾ ਹੈ। ਜ਼ਿੰਦਗੀ ਵਿਚ ਮੁਸ਼ਕਲ ਕੰਮਾਂ ਨੂੰ ਕਰਨ ਵਿਚ ਬੇਇੱਜ਼ਤ ਬਹੁਤ ਹੋਣਾ ਪੈਂਦਾ ਹੈ। ਮੁੰਬਈ ਦੀ ਗੰਦੀ ਦਲਦਲ ਵਿਚ ਵੀ ਉਹ ਅਪਣੇ ਧਰਮ ਤੋਂ ਮਿਲੀ ਸਿਖਿਆ ਨੂੰ ਨਹੀਂ ਭੁਲਾ ਸਕਦਾ।

ਇਸੇ ਤਰ੍ਹਾਂ ਇਕ ਮਸ਼ਹੂਰ ਹਾਲੀਵੁੱਡ ਅਦਾਕਾਰ ਬੇਨ ਕਿੰਗਜ਼ਲੇ ਵਲੋਂ ਨਿਊਯਾਰਕ ਵਿਚ ਇਕ ਸਿੱਖ ਟੈਕਸੀ ਡਰਾਈਵਰ ਦੇ ਕਿਰਦਾਰ ਨੂੰ ਪੇਸ਼ ਕਰਦਿਆਂ ਵੇਖ ਕੇ ਅੱਜ ਦੇ ਪੰਜਾਬ ਦੇ ਸਿੱਖਾਂ ਵਲ ਵੇਖ ਕੇ ਹੈਰਾਨੀ ਹੁੰਦੀ ਹੈ। ਅੱਜ ਦੇ ਪੰਜਾਬ 'ਚੋਂ ਨਿਕਲਦੇ ਕਿਰਦਾਰ ਦਿਲਪ੍ਰੀਤ ਬਾਬਾ ਢਾਹਾਂ ਵਰਗੇ ਹਨ ਜੋ ਸਿੱਖ ਚਿਹਰੇ ਨੂੰ ਅਪਣੇ ਅੰਦਰ ਦੀਆਂ ਲਾਲਸਾਵਾਂ ਵਾਸਤੇ ਨਕਾਬ ਵਾਂਗ ਇਸਤੇਦਾਲ ਕਰਦੇ ਹਨ। ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ ਸਿੱਖੀ ਨੂੰ ਬਚਾਉਣ ਦੇ ਨਾਂ ਤੇ ਡਾਂਗਾਂ ਚਲਾਉਂਦੀਆਂ ਇਕ-ਦੂਜੇ ਦਾ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕਰਦੀਆਂ ਹਨ।

ਆਉਣ ਵਾਲੇ ਸਮੇਂ ਵਿਚ ਸਿੱਖ ਕਿਰਦਾਰਾਂ ਨੂੰ ਸਿਰਫ਼ ਜੋਕਰ ਵਾਂਗ ਨਹੀਂ ਬਲਕਿ ਬਹਿਰੂਪੀਆਂ ਵਾਂਗ ਪੇਸ਼ ਕੀਤੇ ਜਾਣ ਦਾ ਡਰ ਹੈ ਜੋ ਡਾਂਗਾਂ ਅਤੇ ਬੰਦੂਕਾਂ ਦੇ ਦਮ ਤੇ ਇਕ-ਦੂਜੇ ਨੂੰ ਖ਼ਤਮ ਕਰਦੇ ਨਜ਼ਰ ਆਉਣਗੇ। ਸਿੱਖ ਕਿਰਦਾਰ ਵਿਚ ਡਾਂਗ ਅਤੇ ਬੰਦੂਕ ਦੀ ਲੋੜ ਕਿਸ ਤਰ੍ਹਾਂ ਪੈਦਾ ਹੋਈ? ਇਸ ਪਿੱਛੇ ਅਸਲ ਸੱਚ ਕੀ ਹੈ, ਕਿਉਂ ਹਰ ਕੋਈ ਅਪਣੇ ਆਪ ਇਕ-ਦੁਜੇ ਤੋਂ ਉਤੇ ਸਮਝਦਾ ਹੈ, ਕਿਉਂ ਗੱਲ ਗੱਲ ਤੇ ਡਾਂਗਾਂ ਕੱਢ ਲੈਂਦੇ ਹਨ? ਇਨ੍ਹਾਂ ਸਵਾਲਾਂ ਦੇ ਉੱਤਰ ਲਭਣਾ ਅੱਜ ਸਿੱਖ ਕੌਮ ਵਾਸਤੇ ਬਹੁਤ ਹੀ ਜ਼ਰੂਰੀ ਹੋ ਗਿਆ ਹੈ।  -ਨਿਮਰਤ ਕੌਰ