ਪ੍ਰਚਾਰ ਕਰਨ ਵਾਲੇ ਬਾਬੇ ਸਿਖਿਆ, ਮੈਡੀਕਲ ਤੇ ਰੁਜ਼ਗਾਰ ਤੇ ਵੀ ਜ਼ੋਰ ਦੇਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਵਿਚ ਬਹੁਤ ਸਾਰੇ ਬਾਬੇ ਹਨ। ਕੁੱਝ ਪ੍ਰਚਾਰਕ ਪਖੰਡਵਾਦ ਦਾ ਪ੍ਰਚਾਰ ਕਰ ਰਹੇ ਹਨ, ਕੁੱਝ ਨਿਰੋਲ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਕੇ ਧਰਮ ਪ੍ਰਚਾਰ ਤੇ ਲੱਗੇ ਹੋਏ ਹਨ...

Pic-1

ਪੰਜਾਬ ਵਿਚ ਬਹੁਤ ਸਾਰੇ ਬਾਬੇ ਹਨ। ਕੁੱਝ ਪ੍ਰਚਾਰਕ ਪਖੰਡਵਾਦ ਦਾ ਪ੍ਰਚਾਰ ਕਰ ਰਹੇ ਹਨ, ਕੁੱਝ ਨਿਰੋਲ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਕੇ ਧਰਮ ਪ੍ਰਚਾਰ ਤੇ ਲੱਗੇ ਹੋਏ ਹਨ ਪਰ ਇਹ ਬਾਬੇ ਨਿਜ ਦੇ ਪ੍ਰਚਾਰ ਉਤੇ ਹੀ ਜ਼ੋਰ ਦੇ ਰਹੇ ਹਨ। ਇਨ੍ਹਾਂ ਬਾਬਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਧਰਮ ਦਾ ਪ੍ਰਚਾਰ ਤੇ ਪਸਾਰ ਕੇਵਲ ਪ੍ਰਚਾਰ ਨਾਲ ਨਹੀਂ ਹੋਵੇਗਾ, ਇਸ ਲਈ ਸਮਾਜਕ ਕੰਮ ਵੀ ਕਰਨੇ ਪੈਣਗੇ, ਕੁੱਝ ਪ੍ਰੈਕਟੀਕਲ ਕੰਮ ਵੀ ਕਰਨੇ ਪੈਣਗੇ। ਪੰਜਾਬ ਵਿਚ ਇਸ ਸਮੇਂ ਬਹੁਤ ਸਾਰੇ ਗ਼ਰੀਬ ਸਿੱਖ, ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿਚ ਰਹਿ ਰਹੇ ਹਨ ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਹੈ।

ਕੇਵਲ ਸਿੱਖਾਂ ਦਾ ਹੀ ਨਹੀਂ, ਬਾਬੇ ਨਾਨਕ ਦੇ ਸਿਧਾਂਤਾਂ ਅਨੁਸਾਰ ਤਾਂ ਸਰਬੱਤ ਦਾ ਭਲਾ ਕਰਨਾ ਚਾਹੀਦਾ ਹੈ। ਇਸ ਲਈ ਕੋਈ ਵੀ ਗ਼ਰੀਬ ਹੋਵੇ, ਉਸ ਲਈ ਮੁਢਲੀਆਂ ਤੇ ਜ਼ਰੂਰੀ ਸਹੂਲਤਾਂ ਜਿਵੇਂ ਮੌਜੂਦਾ ਸਮੇਂ ਵਿਚ ਸਿਖਿਆ, ਸਿਹਤ ਸੇਵਾਵਾਂ ਤੇ ਰੁਜ਼ਗਾਰ ਹਨ, ਦਾ ਪ੍ਰਬੰਧ ਕਰਨ ਲਈ ਕੁੱਝ ਨਾ ਕੁੱਝ ਜ਼ਰੂਰ ਕਰਨਾ ਚਾਹੀਦਾ ਹੈ। ਬਹੁਤ ਸਾਰੇ ਬਾਬਿਆਂ ਕੋਲ ਇਸ ਸਮੇਂ ਬਹੁਤ ਸਾਰੀ ਜਾਇਦਾਦ ਤੇ ਪੈਸਾ ਹੈ, ਜੋ ਇਸ ਪਾਸੇ ਲਗਾ ਸਕਦੇ ਹਨ। ਇਸ ਤਰ੍ਹਾਂ ਗ਼ਰੀਬਾਂ ਦੀ ਭਲਾਈ ਲਈ ਮੁਫ਼ਤ ਇਲਾਜ ਤੇ ਦਵਾਈਆਂ ਲਈ ਹਸਪਤਾਲ ਖੋਲ੍ਹੇ ਜਾਣ। ਗ਼ਰੀਬ ਬਚਿਆਂ ਦੀ ਚੰਗੀ ਪੜ੍ਹਾਈ ਲਈ ਮੁਫ਼ਤ ਪੜ੍ਹਾਈ ਕਰਵਾਉਣ ਵਾਲੇ ਸਕੂਲ, ਕਾਲਜ ਤੇ ਯੂਨੀਵਰਸਟੀਆਂ ਖੋਲ੍ਹੀਆਂ ਜਾਣ। ਇਸ ਤੋਂ ਇਲਾਵਾ ਗ਼ਰੀਬਾਂ ਦੇ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਲਈ ਕੰਮ ਦੇ ਮੌਕੇ ਪੈਦਾ ਕੀਤੇ ਜਾਣ ਤਾਕਿ ਬਾਬੇ ਨਾਨਕ ਦੇ ਅਸਲ ਮਿਸ਼ਨ 'ਸਰਬੱਤ ਦਾ ਭਲਾ' ਵਲ ਵਧਿਆ ਜਾ ਸਕੇ। ਇਸ ਨਾਲ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਦੋਵੇਂ ਹੋਣਗੇ। 
-ਗੁਰਦਿੱਤ ਸਿੰਘ ਸੇਖੋਂ, ਸੰਪਰਕ : 97811-72781