ਅਕਾਲੀ ਦਲ ਵਲੋਂ ਕੇਵਲ ਔਰਤ ਮੁਲਾਜ਼ਮਾਂ ਦਾ ਹੀ ਡੋਪ ਟੈਸਟ ਨਾ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਥੇ ਪੰਜਾਬ ਨਸ਼ਿਆਂ ਵਿਰੁਧ ਲੜ ਰਿਹਾ ਹੈ, ਉਥੇ ਅਕਾਲੀ ਦਲ ਵਲੋਂ ਔਰਤ ਮੁਲਾਜ਼ਮਾਂ ਦੇ ਹੱਕ ਵਿਚ ਆਵਾਜ਼ ਚੁੱਕੀ ਗਈ ਹੈ। ਅਕਾਲੀ ਦਲ ਆਖਦਾ ਹੈ ਕਿ ਔਰਤਾਂ ਦੇ ਨਸ਼ੇ ਦੇ ਟੈਸਟ....

Whisky

ਜਿਥੇ ਪੰਜਾਬ ਨਸ਼ਿਆਂ ਵਿਰੁਧ ਲੜ ਰਿਹਾ ਹੈ, ਉਥੇ ਅਕਾਲੀ ਦਲ ਵਲੋਂ ਔਰਤ ਮੁਲਾਜ਼ਮਾਂ ਦੇ ਹੱਕ ਵਿਚ ਆਵਾਜ਼ ਚੁੱਕੀ ਗਈ ਹੈ। ਅਕਾਲੀ ਦਲ ਆਖਦਾ ਹੈ ਕਿ ਔਰਤਾਂ ਦੇ ਨਸ਼ੇ ਦੇ ਟੈਸਟ ਨਹੀਂ ਕਰਵਾਏ ਜਾਣੇ ਚਾਹੀਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਪ੍ਰਵਾਰਕ ਜੀਵਨ ਉਤੇ ਖ਼ਤਰਾ ਮੰਡਰਾਉਣ ਲੱਗ ਸਕਦਾ ਹੈ। ਭਾਵੇਂ ਉਹ ਔਰਤਾਂ ਬਾਰੇ ਸੋਚ ਰਹੇ ਹਨ, ਪਰ ਇਹ ਸੋਚ ਇਕ ਤਾਂ ਸਿੱਖੀ ਵਿਚ ਔਰਤਾਂ ਦੇ ਬਰਾਬਰੀ ਦੇ ਦਰਜੇ ਨੂੰ ਨਕਾਰਦੀ ਹੈ, ਦੂਜਾ ਇਹ ਔਰਤਾਂ ਦੇ ਹੱਕਾਂ ਦੀ ਲੜਾਈ ਨੂੰ ਵੀ ਕਮਜ਼ੋਰ ਕਰਦੀ ਹੈ ਕਿਉਂਕਿ ਜੇ ਔਰਤਾਂ ਵਾਸਤੇ ਕਾਨੂੰਨ ਵਖਰੇ ਹੋਣਗੇ ਤਾਂ ਫਿਰ ਉਹ ਮਰਦਾਂ ਨਾਲ ਬਰਾਬਰੀ ਨਹੀਂ ਮੰਗ ਸਕਦੀਆਂ।

ਤੀਜਾ, ਔਰਤਾਂ ਵੀ ਨਸ਼ਾ ਕਰ ਰਹੀਆਂ ਹਨ। ਇਕ ਲੜਕੀ ਦੀ ਹੀ ਸ਼ਿਕਾਇਤ ਨੇ ਪੂਰੀ ਸਰਕਾਰ ਨੂੰ ਹਿਲਾ ਕੇ ਰੱਖ ਦਿਤਾ ਸੀ। ਸੋ, ਜੇ ਔਰਤਾਂ ਨਸ਼ਾ ਕਰ ਰਹੀਆਂ ਹਨ ਤਾਂ ਕੀ ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ ਦੀ ਮਦਦ ਕਰਨਾ ਜ਼ਰੂਰੀ ਹੈ ਜਾਂ ਉਨ੍ਹਾਂ ਨੂੰ ਨਸ਼ਾ ਕਰ ਕੇ ਮੌਤ ਦੇ ਨੇੜੇ ਜਾਣ ਦਿਤਾ ਜਾਵੇ ਕਿਉਂਕਿ ਉਹ 'ਅਬਲਾ ਔਰਤ' ਹੈ?

ਜਦੋਂ ਤਕ ਔਰਤਾਂ ਆਪ ਹੀ ਅਪਣੇ ਆਪ ਨੂੰ ਕਮਜ਼ੋਰ ਕਹਿੰਦੀਆਂ ਰਹਿਣਗੀਆਂ, ਬਰਾਬਰੀ ਵਿਖਾਵਾ ਬਣ ਕੇ ਰਹਿ ਜਾਏਗੀ। ਇਕ ਔਰਤ ਨੂੰ ਨਸ਼ੇ ਤੋਂ ਹਟਾਉਣ ਨਾਲ ਉਸ ਦੇ ਪਰਵਾਰ ਨੂੰ ਵੀ ਫ਼ਾਇਦਾ ਹੋਵੇਗਾ। ਸੱਚ ਨੂੰ ਕਬੂਲਣ ਦੀ ਤਾਕਤ ਅੱਜ ਪੰਜਾਬ ਦੇ ਹਰ ਮਰਦ ਅਤੇ ਔਰਤ ਨੂੰ ਵਿਖਾਉਣੀ ਪਵੇਗੀ ਅਤੇ ਨਸ਼ਿਆਂ ਵਿਰੁਧ ਅਪਣੀ ਹਰ ਕੋਸ਼ਿਸ਼ ਹੋਰ ਤੇਜ਼ ਕਰਨੀ ਪਵੇਗੀ। -ਨਿਮਰਤ ਕੌਰ