ਭ੍ਰਿਸ਼ਟ ਲੋਕਾਂ ਨੂੰ ਵੋਟ ਦੇ ਕੇ ਵੋਟ ਜ਼ਾਇਆ ਕਰਨ ਨਾਲੋਂ ਤਾਂ ਕਿਸੇ ਨੂੰ ਵੋਟ ਦਿਉ ਹੀ ਨਾ ਤਾਕਿ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭ੍ਰਿਸ਼ਟ ਲੋਕਾਂ ਨੂੰ ਵੋਟ ਦੇ ਕੇ ਵੋਟ ਜ਼ਾਇਆ ਕਰਨ ਨਾਲੋਂ ਤਾਂ ਕਿਸੇ ਨੂੰ ਵੋਟ ਦਿਉ ਹੀ ਨਾ ਤਾਕਿ ਇਨ੍ਹਾਂ ਨੂੰ ਕੰਨ ਤਾਂ ਹੋ ਜਾਣ

Vote

ਬੀਤ ਰਹੇ ਸਮੇਂ ਦੀ ਗੱਲ ਕਰੀਏ ਤਾਂ ਦੇਸ਼ ਵਿਚ ਆਮ ਚੋਣਾਂ ਦਾ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਸਾਡਾ ਦੇਸ਼ ਦੁਨੀਆਂ ਦਾ ਜੀਵੰਤ ਲੋਕਤੰਤਰ ਹੈ। 72 ਸਾਲਾਂ ਵਿਚ ਸਾਡੇ ਜ਼ਿਆਦਾ ਤੇਜ਼ ਤਰਾਰ (ਚਲਾਕ) ਲੀਡਰ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਕੇ ਅਪਣੀਆਂ ਤਜੌਰੀਆਂ ਭਰਨ ਵਿਚ ਪੂਰੀ ਤਰ੍ਹਾਂ ਮਾਹਰ ਬਣ ਚੁਕੇ ਹਨ। ਲੋਕਾਂ ਨੂੰ ਕਾਲੇ ਧਨ ਦੇ ਜੁਮਲਿਆਂ ਨਾਲ ਭੁਚਲਾ ਕੇ ਬੜੀਆਂ ਲੰਮੀਆਂ ਤਕਰੀਰਾਂ ਕਰਦੇ ਹਨ। ਜਿਉਂ-ਜਿਉਂ ਲੀਡਰ ਅਪਣੇ ਕਾਗ਼ਜ਼ ਦਾਖ਼ਲ ਕਰਦੇ ਹਨ, ਤਿਉਂ-ਤਿਉਂ ਪਤਾ ਲਗਦਾ ਜਾਂਦਾ ਹੈ ਕਿ 2009 ਤੇ 2014 ਵਿਚ ਇਨ੍ਹਾਂ ਦੀ ਕੀ ਜਾਇਦਾਦ ਸੀ ਤੇ ਅੱਜ ਕਿੰਨੇ ਗੁਣਾਂ ਵੱਧ ਗਈ ਹੈ ਤੇ ਦੇਸ਼ ਦੇ ਆਮ ਨਾਗਰਿਕ ਦੀ ਏਨੇ ਸਮੇਂ ਵਿਚ ਕਿੰਨੀ ਜਾਇਦਾਦ ਵਧੀ ਹੈ।

ਇਹ ਲੀਡਰ ਕਾਲਾ ਧਨ ਹੀ ਹਨ। ਸਾਡੇ ਪੱਤਰਕਾਰ (ਮੀਡੀਆ) ਭਾਈਚਾਰੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਦੇਸ਼ ਦੀ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, 'ਨੋਟਾ' ਬਟਨ ਦੀ ਵਰਤੋਂ ਕਰਨ ਵਾਸਤੇ ਉਤਸ਼ਾਹਤ ਕਰੇ। ਇਹ ਜੋ 17ਵੀਂ ਲੋਕ ਸਭਾ ਬਣਨ ਜਾ ਰਹੀ ਹੈ, ਇਸ ਵਿਚ 543 ਮੈਂਬਰ ਹਨ। ਇਨ੍ਹਾਂ ਵਿਚ 272 ਮੈਂਬਰ ਆਦਮੀ ਅਤੇ 271 ਮੈਂਬਰ ਔਰਤਾਂ ਹੋਣੀਆਂ ਚਾਹੀਦੀਆਂ ਹਨ। ਸੋ ਦੇਸ਼ ਵਿਚ ਸਾਰੇ ਨੌਜੁਆਨ ਦੋਸਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ 'ਨੋਟਾ' ਬਟਨ ਬਾਰੇ ਜਾਗਰਿਤ ਹੋਣ। 

ਨੋਟਾ ਬਟਨ ਦਬਾਉਣ ਤੋਂ ਪਹਿਲਾਂ ਜਾਂ ਬਾਅਦ ਵਿਚ ਹੋਣ ਵਾਲੀ ਆਵਾਜ਼ ਦੀ ਰਿਕਾਰਡਿੰਗ ਜ਼ਰੂਰ ਕੀਤੀ ਜਾਵੇ ਕਿ ਮੇਰੀ ਵੋਟ ਨੋਟਾ ਨੂੰ ਜਾਵੇ ਤਾਕਿ ਮਿਤੀ 23 ਮਈ 2019 ਨੂੰ ਨਤੀਜੇ ਵੇਲੇ ਕੰਮ ਆ ਸਕੇ ਕਿ ਬਟਨ ਕਿਹੜਾ ਦਬਿਆ ਹੈ ਤੇ ਵੋਟ ਕਿੱਥੇ ਪੈ ਗਈ ਹੈ। ਸੋ ਨੌਜੁਆਨ ਸਾਥੀਉ ਤੁਸੀ ਪੂਰੀ ਜ਼ਿੰਮੇਵਾਰੀ ਨਿਭਾਉ ਤਾਕਿ ਦੇਸ਼ ਜਿਹੜੀਆਂ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਿਹਾ ਹੈ, ਉਨ੍ਹਾਂ ਵਿਚੋਂ ਬਾਹਰ ਕਢਿਆ ਜਾ ਸਕੇ ਤੇ ਸਿਆਸੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਲੋਕ ਅਪਣੀ ਵੋਟ ਦੀ ਕੀਮਤ ਸਮਝਦੇ ਹਨ ਤੇ ਇਸ ਨੂੰ ਭ੍ਰਿਸ਼ਟ ਲੋਕਾਂ ਦੇ ਹੱਕ ਵਿਚ ਨਹੀਂ ਵਰਤਣਾ ਚਾਹੁੰਦੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਣ। 

(1) ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਅਵਾਰਾ ਪਸ਼ੂਆਂ ਦੀ ਬਹੁਤ ਸਮੱਸਿਆ ਹੈ। ਇਹ ਐਕਸੀਡੈਂਟ ਅਤੇ ਵੱਡੇ ਪੱਧਰ ਤੇ ਉਜਾੜਾ ਅਤੇ ਵਾਤਾਵਰਣ ਗੰਧਲਾ ਕਰ ਰਹੇ ਹਨ। ਇਸ ਦਾ ਵੀ ਪਹਿਲ ਦੇ ਆਧਾਰ ਉਤੇ ਹੱਲ ਕਰਾਂਗੇ। 
(2) ਡਿੱਗ ਰਹੇ ਪਾਣੀ ਦੇ ਪੱਧਰ ਨੂੰ ਉੱਪਰ ਚੁਕਣਾ ਸਾਡਾ ਬਹੁਤ ਜ਼ਰੂਰੀ ਕੰਮ ਹੈ। ਇਹ ਵੀ ਪਹਿਲ ਦੇ ਆਧਾਰ ਉਤੇ ਕਰਾਂਗੇ। 
(3) ਦੂਸ਼ਤ ਹੋ ਰਹੀਆਂ ਸਾਡੀਆਂ ਨਦੀਆਂ ਨੂੰ ਸਾਫ਼ ਕਰਨਾ ਵੀ ਸਾਡੀ ਵੱਡੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹਨ, ਇਸੇ ਦਾ ਹੀ ਨਤੀਜਾ ਹਨ। 
(4) ਰੁਜ਼ਗਾਰ ਦੇ ਸਾਧਨ ਤਿਆਰ ਕਰਨੇ ਤੇ ਬੇਰੁਜ਼ਗਾਰੀ ਖ਼ਤਮ ਕਰਨੀ ਸਾਡੀ ਵੱਡੀ ਜ਼ਿੰਮੇਵਾਰੀ ਹੈ। 
(5) ਖੇਤੀਬਾੜੀ ਨੂੰ ਮੁਨਾਫ਼ਾ ਬਖ਼ਸ਼ ਧੰਦਾ ਬਣਾਉਣ ਲਈ ਸਹੀ ਖੇਤੀ ਨੀਤੀ ਬਣਾਈ ਜਾਵੇ। 
- ਤਰਲੋਚਨ ਸਿੰਘ, ਸੰਪਰਕ : 94631-74724

ਨੋਟ : ਅਦਾਰੇ ਦਾ ਹਰ ਵਿਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।
-ਸੰਪਾਦਕ