ਪੰਜਾਬ ਦੀ ਸੱਤਾ ਪ੍ਰਾਪਤ ਕਰਨ ਲਈ ਦਿੱਲੀ ਦੇ ਸਿਆਸਤਦਾਨ ਪੰਜਾਬ ਦੇ ਚੱਪੇ-ਚੱਪੇ ’ਤੇ ਆ ਕੇ ਬੈਠ ਗਏ! (2)
ਚਰਨਜੀਤ ਸਿੰਘ ਚੰਨੀ ਵਿਰੁਧ ਬਾਕੀ ਪਾਰਟੀਆਂ ਦੇ ਪ੍ਰਮੁੱਖ ਆਗੂ ਤਾਂ ਇਕੱਠੇ ਹੋ ਹੀ ਰਹੇ ਨੇ ਪਰ ਕਾਂਗਰਸ ਦੇ ਪੰਜਾਬੀ ਆਗੂ ਵੀ ਉਨ੍ਹਾਂ ਨੂੰ ਦਿਲੋਂ ਸਵੀਕਾਰ ਨਹੀਂ ਕਰ ਸਕੇ।
ਚਰਨਜੀਤ ਸਿੰਘ ਚੰਨੀ ਵਿਰੁਧ ਬਾਕੀ ਪਾਰਟੀਆਂ ਦੇ ਪ੍ਰਮੁੱਖ ਆਗੂ ਤਾਂ ਇਕੱਠੇ ਹੋ ਹੀ ਰਹੇ ਨੇ ਪਰ ਕਾਂਗਰਸ ਦੇ ਪੰਜਾਬੀ ਆਗੂ ਵੀ ਉਨ੍ਹਾਂ ਨੂੰ ਦਿਲੋਂ ਸਵੀਕਾਰ ਨਹੀਂ ਕਰ ਸਕੇ। ਉਹ ਜ਼ਿਆਦਾਤਰ ਇਕੱਲੇ ਹੀ ਪ੍ਰਚਾਰ ਕਰ ਰਹੇ ਹਨ ਜਾਂ ਦਿੱਲੀਉਂ ਆਏ ਜਾਂ ਬਾਕੀ ਸੂਬਿਆਂ ਦੇ ਆਗੂ ਨਾਲ ਹੁੰਦੇ ਹਨ। ਪੰਜਾਬੀ ਆਗੂਆਂ ਵਲੋਂ, ਇਕ ਦਲਿਤ ਮੁੱਖ ਮੰਤਰੀ ਨੂੰ ਦਿਲੋਂ ਸਹਿਯੋਗ ਨਹੀਂ ਦਿਤਾ ਜਾ ਰਿਹਾ।
ਜੇ ਇਕ ਮੁੱਖ ਮੰਤਰੀ ਨੂੰ ਬਤੌਰ ਦਲਿਤ ਇਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫਿਰ ਇਕ ਆਮ ਦਲਿਤ ਦਾ ਕੀ ਹਾਲ ਹੁੰਦਾ ਹੋਵੇਗਾ? ਉਸ ਲਈ ਗ਼ਰੀਬੀ ’ਚੋਂ ਉਠਣਾ ਕਿੰਨਾ ਔਖਾ ਹੁੰਦਾ ਹੋਵੇਗਾ? ਇਸੇ ਲਈ ਡੇਰਿਆਂ ਵਿਚ ਉਨ੍ਹਾਂ ਨੂੰ ਪਿਆਰ ਤੇ ਕੁੱਝ ਫ਼ਾਇਦੇ ਮਿਲਦੇ ਹਨ ਤਾਂ ਉਹ ਕਦੇ ਸੌਦਾ ਸਾਧ ਵਰਗੇ ਕਾਤਲ, ਬਲਾਤਕਾਰੀ ਤੇ ਕਦੇ ਆਸਾ ਰਾਮ ਵਰਗਿਆਂ ਦੇ ਚੇਲੇ ਬਣਨਾ ‘ਲਾਹੇਵੰਦ’ ਸੌਦਾ ਸਮਝਣ ਲਗਦੇ ਹਨ। ਇਨ੍ਹਾਂ ਦੇ ਕਹਿਣ ਤੇ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤਕ ਵੀ ਚਲੇ ਜਾਂਦੇ ਹਨ, ਉਹ ਵੋਟ ਤਾਂ ਕਿਸੇ ਨੂੰ ਵੀ ਪਾ ਦੇਣਗੇ।
ਇਸ ਵਾਰ ਭਾਜਪਾ, ਅਕਾਲੀ ਦਲ, ਆਪ ਤੇ ਕਾਂਗਰਸ ਦੇ ਨਾਲ-ਨਾਲ ਪੰਜਾਬ ਵਿਚ ਕਿਸਾਨਾਂ ਦੀ ਪਾਰਟੀ ਵੀ ਚੋਣਾਂ ਵਿਚ ਖੜੀ ਹੋ ਗਈ ਹੈ ਜੋ ਹੌਲੀ ਹੌਲੀ ਅਪਣੀਆਂ ਕਮਜ਼ੋਰੀਆਂ ਕਾਰਨ ਤਿਤਰ-ਬਿਤਰ ਹੋ ਰਹੀ ਹੈ ਪਰ ਕੁੱਝ ਇਹੋ ਜਿਹੇ ਉਮੀਦਵਾਰ ਵੀ ਹਨ ਜੋ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਤਕ ਵੋਟਾਂ ਲੈ ਹੀ ਜਾਣਗੇ। ਜਿੱਤ ਕਿਸੇ ਦੀ ਵੀ ਮੁਮਕਿਨ ਨਹੀਂ ਕਿਉਂਕਿ ਲੋਕ ਉਨ੍ਹਾਂ ਨੂੰ ਕਿਸਾਨੀ ਬਾਰੇ ਕੀਤੇ ਭਾਸ਼ਣਾਂ ਜਾਂ ਦਿੱਲੀ ਦੀ ਸਰਹੱਦ ’ਤੇ ਸੇਵਾ ਕਰਨ ਸਦਕਾ ਹੀ ਪਹਿਚਾਣਦੇ ਹਨ ਪਰ ਕਿਉਂਕਿ ਤਕਰੀਬਨ ਹਰ ਸੀਟ ’ਤੇ ਖੜੇ ਹਨ, ਇਸ ਕਰ ਕੇ ਹਰ ਸੀਟ ’ਤੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨਗੇ।
ਇਨ੍ਹਾਂ ਪੰਜਾਂ ਵਿਚ ਵੰਡਿਆ ਪੰਜਾਬ ਕਿਸ ਨੂੰ ਜਿਤਾਏਗਾ? ਇਹ ਵੱਡਾ ਸਵਾਲ ਬਣ ਗਿਆ ਹੈ ਤੇ ਅੰਦਾਜ਼ੇ ਲਗਾਏ ਜਾ ਰਹੇ ਹਨ ਪਰ ਭੰਬਲਭੂਸੇ ਤੋਂ ਬਾਹਰ ਨਿਕਲਣਾ ਕਿਸੇ ਲਈ ਵੀ ਸੌਖਾ ਨਹੀਂ। ਸੌਦਾ ਸਾਧ ਦੀ ਰਿਹਾਈ ਤਾਂ ਸਮਝ ਆ ਗਈ ਕਿ ਇਸ ਵਾਰ ਭਾਜਪਾ ਪੰਜਾਬ ਬਾਰੇ ਬਹੁਤ ਸੰਜੀਦਾ ਹੈ। ਉਨ੍ਹਾਂ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਮਨ-ਚਾਹਿਆ ਫ਼ਾਇਦਾ ਨਾ ਮਿਲਿਆ ਤਾਂ ਫਿਰ ਉਨ੍ਹਾਂ ਨੇ ਦੂਜੇ ਤਰੀਕੇ ਨਾਲ ਵੀ ਸੋਚਣਾ ਸ਼ੁਰੂ ਕਰ ਦਿਤਾ।
ਸੌਦਾ ਸਾਧ ਤੋਂ ਬਾਅਦ, ਰਵੀਦਾਸ ਡੇਰੇ ਦੇ ਮੁਖੀ ਨਾਲ ਮੁਲਾਕਾਤ ਕੀਤੀ ਗਈ ਤੇ ਆਖ਼ਰਕਾਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਇਕ ਬੰਦ ਕਮਰੇ ’ਚ ਗੁਫਤਗੂ ਹੋਈ। ਮੁਲਾਕਾਤ ਬਾਰੇ ਜਦ ਗਿਆਨੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਉਸ ਤੋਂ ਸਾਫ਼ ਜ਼ਾਹਰ ਸੀ ਕਿ ਹੁਣ ਅਕਾਲੀ ਦਲ ਕਾਂਗਰਸ ਵਿਰੁਧ ਭਾਜਪਾ ਦਾ ਸਮਰਥਨ ਦੇਣ ਲਈ ਰਾਜ਼ੀ ਹੋ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਜਿਵੇਂ ਜਿਵੇਂ ਜ਼ਰੂਰਤ ਹੁੰਦੀ ਹੈ, ਸਿਆਸੀ ਟਿਪਣੀਆਂ ਕਰਦੇ ਆ ਰਹੇ ਹਨ ਤੇ ਇਸ ਮੁਲਾਕਾਤ ਦਾ ਪ੍ਰਚਾਰ ਵੀ ਇਕ ਪਾਸੇ ਸਿੱਖ ਕੌਮ ਨੂੰ ਖ਼ੁਸ਼ ਕਰ ਕੇ ਸਾਰੇ ਦੇਸ਼ ਦੇ ਗੁਰਦਵਾਰੇ ਐਸ.ਜੀ.ਪੀ.ਸੀ. ਹੇਠ ਲਿਆਉਣ ਦੀ ਗੱਲ ਨਾਲ ਪੁਰਾਣੇ ਜ਼ਖ਼ਮ ਕੁਰੇਦਣ ਦਾ ਕੰਮ ਹੀ ਕੀਤਾ ਗਿਆ।
ਸੋ ਹੁਣ ਮੁੜ ਪੰਜਾਬ ਦੀ ਪੰਜ ਕੋਨੀ ਜਾਂ ਚਾਰ ਕੋਨੀ ਲੜਾਈ ਤਿੰਨ ਧੜਿਆਂ ਵਿਚ ਵੰਡੀ ਜਾਵੇਗੀ। ਜੇ ਭਾਜਪਾ ਨੂੰ ਅਕਾਲੀਆਂ ਦਾ ਥਾਪੜਾ ਮਿਲ ਰਿਹਾ ਹੈ ਤਾਂ ਜ਼ਾਹਰ ਹੈ ਕਿ ਅਕਾਲੀ ਦਲ ਨੂੰ ਡੇਰਾ ਸਿਰਸਾ ਦਾ ਵੱਧ ਫ਼ਾਇਦਾ ਮਿਲੇਗਾ। ਸੋ ਜਿਹੜੀ ਲੜਾਈ ਮੁੱਦੇ ਦੀ ਸੀ, ਪੰਜਾਬ ਮਾਡਲ ਦੀ ਸੀ, ਦਿੱਲੀ ਮਾਡਲ ਦੀ ਸੀ, ਸਸਤੀ ਬਿਜਲੀ ਦੀ ਸੀ, ਪੰਜਾਬ ਵਿਚ ਪਹਿਲੀ ਵਾਰ ਸਾਰੇ ਦੇਸ਼ ਨਾਲੋਂ ਸੱਭ ਤੋਂ ਸਸਤੀ ਬਿਜਲੀ, ਸਸਤਾ ਪਟਰੌਲ, ਡੀਜ਼ਲ ਦੀ ਸੀ, ਉਹ ਹੁਣ ਡੇਰੇ ਦੇ ਸਮਰਥਨ ਦੀ ਬਣ ਗਈ ਹੈ।
ਕਾਂਗਰਸ ਨੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਇਕ ਵੱਡਾ ਜੂਆ ਖੇਡ ਕੇ ਤੇ ਰਵਾਇਤੀ ਆਗੂਆਂ ਨੂੰ ਹਟਾ ਕੇ, ਇਕ ਦਲਿਤ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਤੇ ਪੰਜਾਬ ਵਿਚ ਸੱਭ ਤੋਂ ਵੱਡੇ ਤਬਕੇ ਨੂੰ ਪਹਿਲੀ ਵਾਰ ਐਨੀ ਤਾਕਤ ਦਾ ਸਥਾਨ ਦਿਤਾ ਜੋ ਕਿਸੇ ਨੇ ਨਹੀਂ ਸੀ ਕੀਤਾ। ਇਸ ਪਿੱਛੇ 30 ਫ਼ੀ ਸਦੀ ਪੰਜਾਬੀ ਦਲਿਤਾਂ ਨੂੰ ਨਾਲ ਜੋੜਨ ਦੀ ਵੀ ਸੋਚ ਹੋਵੇਗੀ ਪਰ ਅੱਜ ਇਹ ਸੋਚ ਹਾਰਦੀ ਨਜ਼ਰ ਕਿਉਂ ਆ ਰਹੀ ਹੈ?
ਡੇਰਾ ਪ੍ਰੇਮੀਆਂ ਦੀ ਗਿਣਤੀ ਪੰਜਾਬ ਵਿਚ 57 ਲੱਖ ਮੰਨੀ ਜਾਂਦੀ ਹੈ ਤੇ ਇਸ ਤੋਂ ਬਾਅਦ ਬਾਕੀ ਡੇਰਿਆਂ ਵਿਚ ਜਾਣ ਵਾਲਾ ਤਬਕਾ ਵੀ ਪਛੜੀਆਂ ਜਾਤੀਆਂ ਦਾ ਹੀ ਹੈ। ਕਾਰਨ ਇਹੀ ਹੈ ਕਿ ਉਪਰਲੀਆਂ ਜਾਤੀਆਂ ਦਲਿਤਾਂ ਨੂੰ ਬਰਾਬਰ ਨਹੀਂ ਮੰਨਦੀਆਂ। ਅੱਜ ਵੀ ਕਾਂਗਰਸ ਵਿਚ ਬਗ਼ਾਵਤ ਮੌਜੂਦ ਹੈ ਭਾਵੇਂ ਕਿ ਪਾਰਟੀ ਦੇ ਸੱਭ ਤੋਂ ਵੱਡੇ ਆਗੂ ਇਨ੍ਹਾਂ ਦੇ ਸਿਰ ’ਤੇ ਆ ਕੇ ਬੈਠੇ ਹੋਏ ਹਨ।
ਚਰਨਜੀਤ ਸਿੰਘ ਚੰਨੀ ਵਿਰੁਧ ਬਾਕੀ ਪਾਰਟੀਆਂ ਦੇ ਪ੍ਰਮੁੱਖ ਆਗੂ ਤਾਂ ਇਕੱਠੇ ਹੋ ਹੀ ਰਹੇ ਨੇ ਪਰ ਕਾਂਗਰਸ ਦੇ ਪੰਜਾਬੀ ਆਗੂ ਵੀ ਉਨ੍ਹਾਂ ਨੂੰ ਦਿਲੋਂ ਸਵੀਕਾਰ ਨਹੀਂ ਕਰ ਸਕੇ। ਉਹ ਜ਼ਿਆਦਾਤਰ ਇਕੱਲੇ ਹੀ ਪ੍ਰਚਾਰ ਕਰ ਰਹੇ ਹਨ ਜਾਂ ਦਿੱਲੀਉਂ ਆਏ ਜਾਂ ਬਾਕੀ ਸੂਬਿਆਂ ਦੇ ਆਗੂ ਨਾਲ ਹੁੰਦੇ ਹਨ। ਪੰਜਾਬੀ ਆਗੂਆਂ ਵਲੋਂ, ਇਕ ਦਲਿਤ ਮੁੱਖ ਮੰਤਰੀ ਨੂੰ ਦਿਲੋਂ ਸਹਿਯੋਗ ਨਹੀਂ ਦਿਤਾ ਜਾ ਰਿਹਾ।
ਜੇ ਇਕ ਮੁੱਖ ਮੰਤਰੀ ਨੂੰ ਬਤੌਰ ਦਲਿਤ ਇਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫਿਰ ਇਕ ਆਮ ਦਲਿਤ ਦਾ ਕੀ ਹਾਲ ਹੁੰਦਾ ਹੋਵੇਗਾ? ਉਸ ਲਈ ਗ਼ਰੀਬੀ ’ਚੋਂ ਉਠਣਾ ਕਿੰਨਾ ਔਖਾ ਹੁੰਦਾ ਹੋਵੇਗਾ? ਇਸੇ ਲਈ ਇਨ੍ਹਾਂ ਡੇਰਿਆਂ ਵਿਚ ਉਨ੍ਹਾਂ ਨੂੰ ਪਿਆਰ ਤੇ ਕੁੱਝ ਫ਼ਾਇਦੇ ਮਿਲਦੇ ਹਨ ਤਾਂ ਉਹ ਕਦੇ ਸੌਦਾ ਸਾਧ ਵਰਗੇ ਕਾਤਲ, ਬਲਾਤਕਾਰੀ ਤੇ ਕਦੇ ਆਸਾ ਰਾਮ ਵਰਗਿਆਂ ਦੇ ਚੇਲੇ ਬਣਨਾ ‘ਲਾਹੇਵੰਦ’ ਸੌਦਾ ਸਮਝਣ ਲਗਦੇ ਹਨ।
ਇਨ੍ਹਾਂ ਦੇ ਕਹਿਣ ਤੇ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤਕ ਵੀ ਚਲੇ ਜਾਂਦੇ ਹਨ, ਉਹ ਵੋਟ ਤਾਂ ਕਿਸੇ ਨੂੰ ਵੀ ਪਾ ਦੇਣਗੇ। ਇਸ ਤਬਕੇ ਨੂੰ ਰਵਾਇਤੀ ਸਿਆਸਤਦਾਨ, ਗ਼ਰੀਬ ਤੇ ਦੱਬੂ ਜਿਹਾ ਬਣਾ ਕੇ, ਡੇਰਿਆਂ ਦੇ ਅਧੀਨ ਹੀ ਰਖਣਾ ਚਾਹੁੰਦੇ ਹਨ ਤਾਕਿ ਵਕਤ ਆਉਣ ਤੇ ਇਹ ਉਨ੍ਹਾਂ ਦਾ ਇਸਤੇਮਾਲ ਕਰ ਸਕਣ ਤੇ ਇਨ੍ਹਾਂ ਦੀ ਬਾਬਾ-ਪ੍ਰਸਤੀ ਦਾ ਪੂਰਾ ਲਾਹਾ ਲੈ ਸਕਣ।
ਇਸ ਵਾਰ ਇਹ ਵੇਖਣਾ ਬੜਾ ਦਿਲਚਸਪ ਹੋਵੇਗਾ ਕਿ ਗ਼ਰੀਬਾਂ, ਦਲਿਤਾਂ ਨੂੰ ਹਰ ਪਾਸਿਉਂ ਅਪਣੇ ਵਲ ਖਿੱਚਣ ਦੀ ਨੂਰਾ-ਕੁਸ਼ਤੀ ਅੰਤ ਕੀ ਨਤੀਜਾ ਸਾਹਮਣੇ ਲੈ ਕੇ ਆਉਂਦੀ ਹੈ। ਵੋਟ-ਮਸ਼ੀਨਾਂ ਨਿਰਾਸ਼ਾ ਦਾ ਸੁਨੇਹਾ ਦੇਂਦੀਆਂ ਹਨ ਜਾਂ ਆਸ ਦੀ ਕੋਈ ਕਿਰਨ ਵੀ ਵਿਖਾਂਦੀਆਂ ਹਨ?
- ਨਿਮਰਤ ਕੌਰ