ਸਹਿਜਧਾਰੀ ਸੱਜਣ ਹਰ ਸਾਲ ਅਖੰਡ ਪਾਠ ਕਰਵਾਉਂਦੇ ਹਨ, 1947 ਦੇ ਸ਼ਹੀਦਾਂ ਲਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਫ਼ੀ ਸਮਾਂ ਪਹਿਲਾਂ (ਜਦ ਅਸੀ ਡੇਹਰਾਦੂਨ ਰਹਿੰਦੇ ਸਾਂ) ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਸਹਿਜਧਾਰੀ ਬਜ਼ੁਰਗ ਹਾਜ਼ਰੀ ਭਰਿਆ ਕਰਦੇ ਸਨ। ਇਕ ਦਿਨ ਮੈਨੂੰ...

Akhand Path

ਕਾਫ਼ੀ ਸਮਾਂ ਪਹਿਲਾਂ (ਜਦ ਅਸੀ ਡੇਹਰਾਦੂਨ ਰਹਿੰਦੇ ਸਾਂ) ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਸਹਿਜਧਾਰੀ ਬਜ਼ੁਰਗ ਹਾਜ਼ਰੀ ਭਰਿਆ ਕਰਦੇ ਸਨ। ਇਕ ਦਿਨ ਮੈਨੂੰ ਕਹਿਣ ਲੱਗੇ, ''ਤੁਸੀ ਸਾਡੇ ਘਰ ਆਉਣਾ, ਅਸੀ ਅਖੰਡ ਪਾਠ ਰਖਵਾਇਆ ਹੋਇਆ ਹੈ।'' ਇਹ ਸ਼ਬਦ ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਅਥਰੂ ਛਲਕ ਪਏ। ਮੈਂ ਪੁਛਿਆ ''ਬਾਬਾ ਜੀ ਤੁਸੀ ਇੰਨੇ ਜਜ਼ਬਾਤੀ ਕਿਉਂ ਹੋ ਗਏ ਹੋ?'' ਉਨ੍ਹਾਂ ਅਪਣੀ ਹੱਡਬੀਤੀ ਵਿਥਿਆ ਸੁਣਾਈ। ਕਹਿਣ ਲੱਗੇ, ''1947 ਦੀ ਵੰਡ ਵੇਲੇ ਜਦ ਅਸੀ ਅਪਣੇ ਘਰ ਬਾਰ ਛੱਡ ਕੇ ਆ ਰਹੇ ਸਾਂ ਤਾਂ ਰਸਤੇ ਵਿਚ ਜਰਵਾਣਿਆਂ ਨੇ ਸਾਡੀਆਂ ਲੜਕੀਆਂ ਖੋਹ ਲਈਆਂ ਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ।

ਸਾਡਾ ਰੋਣਾ ਕੁਰਲਾਉਣਾ ਸੁਣ ਕੇ ਕਾਫ਼ਲੇ ਨਾਲ ਆ ਰਹੇ ਕੁੱਝ ਸਿੰਘ ਉਨ੍ਹਾਂ ਜਰਵਾਣਿਆਂ ਨਾਲ ਜੂਝ ਪਏ ਤੇ ਸਾਡੀਆਂ ਲੜਕੀਆਂ ਨੂੰ ਛੁਡਵਾ ਕੇ ਸਾਡੇ ਸਪੁਰਦ ਕੀਤਾ ਪਰ ਖ਼ੁਦ ਉਨ੍ਹਾਂ ਨਾਲ ਲੜਦੇ-ਲੜਦੇ ਸਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋ ਗਏ। ਮੈਂ ਹਰ ਸਾਲ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰ ਕੇ ਅਪਣੇ ਘਰ 'ਅਖੰਡ ਪਾਠ' ਕਰਵਾਉਂਦਾ ਹਾਂ ਅਤੇ ਉਨ੍ਹਾਂ ਲਈ ਅਰਦਾਸ ਕਰਦਾ ਹਾਂ। ਤੁਸੀ ਸਾਡੇ ਘਰ ਜ਼ਰੂਰ ਆਉਣਾ।'' 
-ਮਹਿੰਦਰ ਸਿੰਘ ਅਣਜਾਣ, ਸੰਪਰਕ : 95824-12040