'ਅਕਾਲ ਪੁਰਖ' ਸ਼ਬਦ ਇਕ ਵਾਰ ਵੀ ਗੁਰਬਾਣੀ 'ਚ ਨਹੀਂ ਵਰਤਿਆ ਗਿਆ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗੁਰੂ ਗ੍ਰੰਥ ਸਾਹਿਬ ਵਿਚ ਤਾਂ 'ਉਹ' ਕੇਵਲ ਕਰਤਾ ਪੁਰਖ ਹੈ!

Guru Granth Sahib

'ਅਕਾਲ ਪੁਰਖ' ਸ਼ਬਦ ਇਕ ਵਾਰ ਵੀ ਗੁਰਬਾਣੀ 'ਚ ਨਹੀਂ ਵਰਤਿਆ ਗਿਆ, ਗੁਰੂ ਗ੍ਰੰਥ ਸਾਹਿਬ ਵਿਚ ਤਾਂ 'ਉਹ' ਕੇਵਲ ਕਰਤਾ ਪੁਰਖ ਹੈ!

ਜਥੇਦਾਰ ਅਕਾਲ ਪੁਰਖੁ? ਜਥੇਦਾਰ ਅਕਾਲ ਤਖ਼ਤ? ਸਮਝ ਤੋਂ ਬਾਹਰ ਹੈ। ਕਾਲ ਰਹਿਤ ਪੁਰਖੁ ਕੌਣ ਹੈ? ਕੀ ਮੈਨੂੰ ਕੋਈ ਦਸ ਸਕਦਾ ਹੈ ਕਿ ਅਕਾਲ ਪੁਰਖੁ ਕੌਣ ਹੈ? ਸਾਰੇ ਗੁਰੂ ਗ੍ਰੰਥ ਸਾਹਿਬ ਵਿਚੋਂ ਮੈਨੂੰ ਅਕਾਲ ਪੁਰਖੁ ਲਫ਼ਜ਼ ਵਰਤਿਆ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਵਿਚ ਕਰਤਾ ਪੁਰਖੁ, ਸੋ ਪੁਰਖੁ, ਸਤਿ ਪੁਰਖੁ ਜਾਂ ਸਤਿਗੁਰ, ਸਾਚਾ ਸਾਹਿਬ ਜਾਂ ਵੱਡਾ ਸਾਹਿਬ ਹੋਰ ਬੇਅੰਤ ਤਰ੍ਹਾਂ ਲਿਖਿਆ ਮਿਲਦਾ ਹੈ। ਪਰ ਅਕਾਲ ਪੁਰਖੁ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਤੇ ਲਿਖਿਆ ਨਹੀਂ ਮਿਲਦਾ।

ਇਨ੍ਹਾਂ ਨੇ ਇਹ ਲਫ਼ਜ਼ ਕਿਥੋਂ ਲੈ ਕੇ ਵਰਤਿਆ ਹੈ? ਉਸ ਪਰਮਾਤਮਾ ਜਾਂ ਅਬਿਨਾਸੀ ਦਾ ਕੋਈ ਤਖ਼ਤ ਨਹੀਂ ''ਅਬਿਨਾਸੀ ਨਾਹੀ ਕਿਛੁ ਖੰਡ।। ਧਾਰਣ ਧਾਰਿ ਰਹਿਓ ਬ੍ਰਹਮੰਡ।।'' (ਸੁਖਮਨੀ) ਸਾਰੀ ਦੁਨੀਆਂ ਹੀ ਉਸ ਦਾ ਤਖ਼ਤ ਹੈ। ਅਕਾਲ ਮੂਰਤਿ ਲਫ਼ਜ਼ ਲਿਖਿਆ ਮਿਲਦਾ ਹੈ। ਭਾਈ ਕਾਹਨ ਸਿੰਘ ਨਾਭਾ ਦੇ ਸ਼ਬਦਕੋਸ਼ ਵਿਚ ਇਸ ਦੇ ਅਰਥ ਹਨ, ਹਸਤੀ, ਹੋਂਦ ਭਾਵ ਸੱਤਾ ''ਕਹੁ ਕਬੀਰ ਸਾਧੂ ਕੋ ਪ੍ਰੀਤਮ ਤਿਸੁ ਮੂਰਤਿ ਬਲਿਹਾਰੀ।।''

(ਸ਼ਾਹ ਕਬੀਰ)। ਮੇਰੀ ਸਾਰੇ ਸਿੱਖ ਸਮਾਜ ਪਾਸ ਬੇਨਤੀ ਹੈ, ਜੇਕਰ ਕਿਸੇ ਦੇ ਗਿਆਨ ਵਿਚ ਇਸ ਅਕਾਲ ਪੁਰਖੁ ਬਾਰੇ ਗਿਆਨ ਹੋਵੇ ਤਾਂ ਮੈਨੂੰ ਸਮਝਾ ਦੇਵੇ। ਮੈਂ ਉਸ ਦਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। 
-ਦਵਿੰਦਰ ਸਿੰਘ, ਸੰਪਰਕ : 98729-53725