ਜੋੜਾਂ ਦੇ ਦਰਦ ਲਈ 40-50 ਪੱਤਿਆਂ ਵਾਲੀ ਦੇਸੀ ਅੱਕ ਦੀਆਂ ਦੋ ਲਗਰਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੋੜਾਂ ਦੇ ਦਰਦ ਲਈ 40-50 ਪੱਤਿਆਂ ਵਾਲੀ ਦੇਸੀ ਅੱਕ ਦੀਆਂ ਦੋ ਲਗਰਾਂ, 100-125 ਨਿੰਮ ਦੇ ਪੱਤੇ, 100-125 ਭੰਗ ਦੇ ਪੱਤੇ, ਢਾਈ ਕਿਲੋ ਪਾਣੀ ਵਿਚ ਕਾੜ੍ਹ ਕੇ ਜਦੋਂ ਅੱਧਾ...

Joints Pain

ਜੋੜਾਂ ਦੇ ਦਰਦ ਲਈ 40-50 ਪੱਤਿਆਂ ਵਾਲੀ ਦੇਸੀ ਅੱਕ ਦੀਆਂ ਦੋ ਲਗਰਾਂ, 100-125 ਨਿੰਮ ਦੇ ਪੱਤੇ, 100-125 ਭੰਗ ਦੇ ਪੱਤੇ, ਢਾਈ ਕਿਲੋ ਪਾਣੀ ਵਿਚ ਕਾੜ੍ਹ ਕੇ ਜਦੋਂ ਅੱਧਾ ਕਿੱਲੋ ਰਹਿ ਜਾਵੇ ਤਾਂ ਪਾਣੀ ਕਾੜ੍ਹਾ ਛਾਣ ਕੇ 400-500 ਗਰਾਮ ਤੇਲ ਪਕਾ ਕੇ, 50 ਗਰਾਮ ਫਟਕੜੀ ਪੀਹ ਕੇ ਪਾ ਲਉ ਤੇ ਵਰਤੋ। ਗੋਡਿਆਂ ਦੀ ਪੀੜ ਪੱਟਾਂ ਦੀ ਜਕੜਨ ਨਾਲ ਹੁੰਦੀ ਹੈ, ਇਸ ਲਈ ਪੱਟਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤਕ ਤੇਲ ਲਗਾਉ। ਮੋਢਿਆਂ ਦੀ ਪੀੜ ਪੱਠਿਆਂ ਦੀ ਜਕੜਨ ਨਾਲ ਤੇ ਸਰਵਾਈਕਲ ਮੋਢਿਆਂ ਦੀ ਜਕੜਨ ਨਾਲ ਹੁੰਦੀ ਹੈ, ਇਸ ਲਈ ਦਰਦ ਵਾਲੇ ਹਿੱਸੇ ਤੇ ਜਕੜਨ ਵਾਲੇ ਹਿੱਸੇ ਉਤੇ ਤੇਲ ਲਗਾਉਣਾ ਜ਼ਰੂਰੀ ਹੈ।

ਤੇਲ ਲਗਾ ਕੇ ਡੇਢ ਘੰਟਾ ਭਾਰਾ ਕਪੜਾ ਲੈ ਕੇ ਬੈਠਣਾ ਜ਼ਰੂਰੀ ਹੈ। ਇਸ ਨੂੰ ਗਠੀਏ ਵਾਲੇ ਵੀ ਵਰਤ ਸਕਦੇ ਹਨ। ਤੇਲ ਸਾਰੇ ਸ੍ਰੀਰ ਤੇ ਲਗਾਉਣਾ ਹੋਵੇਗਾ। ਗਠੀਏ ਤੇ ਦਰਦਾਂ ਲਈ ਦੀ ਮਾਂਹ ਦੀ ਧੋਤੀ ਦਾਲ 350 ਗਰਾਮ ਲੈ ਕੇ 250 ਗਰਾਮ ਘਿਉ ਪਾ ਕੇ ਦੋ ਕਿੱਲੋ ਦੁਧ ਵਿਚ ਪਕਾ ਕੇ ਖੋਆ ਬਣਾ ਲਉ। ਜਦੋਂ ਰਬੜੀ ਜਹੀ ਬਣ ਜਾਵੇ ਤਾਂ 500 ਗਰਾਮ ਖਜੂਰ ਗਿਟਕਾਂ ਕੱਢ ਕੇ ਜਾਂ ਛੁਹਾਰੇ ਬਗੈਰ ਬਲੀਚ ਕੀਤੇ ਲੈ ਕੇ, ਪਾਏ ਜਾ ਸਕਦੇ ਹਨ। ਕੁੱਝ ਹੋਰ ਦਵਾਈਆਂ ਮਰੀਜ਼ ਨਾਲ ਗੱਲ ਕਰ ਕੇ ਹੀ ਦਸੀਆਂ ਜਾ ਸਕਦੀਆਂ ਹਨ। ਉਂਜ ਦਾਲ ਦਾ ਖੋਆ ਬਣ ਜਾਣ ਸਮੇਂ ਹਲਕਾ ਭੂਰਾ ਰੰਗ ਹੋ ਜਾਏਗਾ। 20-20 ਗਰਾਮ ਦੇ ਪੇੜੇ ਬਣਾ ਕੇ ਹਰ ਖਾਣੇ ਨਾਲ ਇਕ ਪੇੜਾ ਲੈਣਾ ਹੈ। ਪਾਣੀ ਹਮੇਸ਼ਾ ਗਰਮ ਪੀਣਾ ਹੈ। ਹੌਲੀ-ਹੌਲੀ ਜੋੜ ਖੁਲ੍ਹਣਗੇ ਤੇ ਗਠੀਏ ਤੋਂ ਛੁਟਕਾਰਾ ਮਿਲੇਗਾ। ਇਸ ਨਾਲ ਉਂਗਲਾਂ ਦੀ ਕੁੱਝ ਕਸਰਤ ਲਗਾਤਾਰ ਕਰਨ ਨਾਲ ਸ੍ਰੀਰ ਦੀ ਜੜ੍ਹਤਾ ਵਿਚ ਛੇਤੀ ਮੋੜ ਪੈ ਜਾਵੇਗਾ। 
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11310