'ਰਾਜ ਕਰੇਗਾ ਖ਼ਾਲਸਾ' ਦਾ ਸੁਪਨਾ ਕਦੇ ਪੂਰਾ ਹੋ ਸਕਣ ਵਾਲਾ ਵੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹਰ ਰੋਜ਼ ਸਿੱਖ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ 'ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ'। ਇਹ ਸੁਪਨਾ ਸਿੱਖ ਸੰਗਤ ਦਾ...

Pic

ਹਰ ਰੋਜ਼ ਸਿੱਖ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ 'ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ'। ਇਹ ਸੁਪਨਾ ਸਿੱਖ ਸੰਗਤ ਦਾ ਕਦੋਂ ਸਾਕਾਰ ਹੋਵੇਗਾ, ਇਸ ਬਾਰੇ ਸਾਡੇ ਕਿਸੇ ਵੀ ਪੰਥਕ ਲੀਡਰ ਕੋਲ ਕੋਈ ਜਵਾਬ ਨਹੀਂ, ਜਿਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਸਾਡੀਆਂ ਸਿੱਖ ਜਥੇਬੰਦੀਆਂ ਵਿਚ ਏਕਤਾ ਦੀ ਘਾਟ ਹੈ। ਹਰ ਜਥੇਬੰਦੀ ਅਪਣਾ ਅਪਣਾ ਰਾਗ ਅਲਾਪਦੀ ਹੈ ਜਿਸ ਦਾ ਲਾਭ ਸਿੱਧਾ ਪੰਥ ਵਿਰੋਧੀ ਪਾਰਟੀਆਂ ਨੂੰ ਮਿਲਦਾ ਹੈ। ਇਸ ਵਿਸ਼ੇ ਉਤੇ ਕਦੇ ਵਿਚਾਰ ਨਹੀਂ ਕੀਤੀ ਜਾਂਦੀ ਸਾਡੇ ਬੁਧੀਜੀਵੀਆਂ ਵਲੋਂ। 

ਇਸ ਤੋਂ ਇਲਾਵਾ ਇੰਡੀਆ ਦੀ ਵੋਟ ਪ੍ਰਣਾਲੀ ਵਿਚ ਕੇਵਲ ਬਹੁਮਤ ਨੂੰ ਮਹੱਤਵ ਦਿਤਾ ਜਾਂਦਾ ਹੈ, ਜਦਕਿ ਸਾਰੀਆਂ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਜ਼ਿਆਦਾ ਤੋਂ ਜ਼ਿਆਦਾ ਇੰਡੀਆ ਦੀ ਕੁਲ ਆਬਾਦੀ ਦਾ ਵੱਧ ਤੋਂ ਵੱਧ 3% ਬਣਦੀ ਹੈ ਜਿਸ ਤੋਂ ਸਿੱਧਾ ਪ੍ਰਮਾਣ ਮਿਲਦਾ ਹੈ ਕਿ ਕਦੇ ਵੀ 'ਰਾਜ ਕਰੇਗਾ ਖ਼ਾਲਸਾ' ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। 

ਸਿੱਖ ਲਿਖਤਾਂ ਅਨੁਸਾਰ ਰਾਜ ਤੋਂ ਬਿਨਾਂ ਕੋਈ ਧਰਮ ਅੱਗੇ ਨਹੀਂ ਵੱਧ ਸਕਦਾ। ਇਹ ਖ਼ਾਲਸਾ ਰਾਜ ਕਿਵੇਂ ਸਥਾਪਤ ਕਰਨਾ ਹੈ? ਇਹ ਇਕ ਵਿਚਾਰਨ ਵਾਲੀ ਪਹੇਲੀ ਹੈ ਸਮੂਹ ਸਿੱਖ ਸਮਾਜ ਲਈ। ਕਦੀ ਸਿੱਖਾਂ ਦਾ ਕਤਲੇਆਮ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ। ਇਸੇ ਕਰ ਕੇ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। 1947 ਤੋਂ ਬਾਅਦ ਜੇ ਅਸੀ ਪੰਜਾਬ ਦੇ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਪੰਜਾਬ ਸੁੰਗੜਦਾ, ਜਾ ਰਿਹਾ ਹੈ ਤੇ ਭਾਰਤ ਵਿਚ ਸਿੱਖਾਂ ਦੀ ਗਿਣਤੀ ਆਟੇ 'ਚ ਲੂਣ ਬਰਾਬਰ ਹੈ। 
- ਬਚਿੱਤਰ ਸਿੰਘ ਭੁਰਜੀ, ਸੰਪਰਕ : 96530-84990