ਏ.ਟੀ.ਐਮ ਕਾਰਡਾਂ ਦੀ ਠੱਗੀ ਕਰਨ ਵਾਲਿਆਂ ਤੋਂ ਬਚੋ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਏ.ਟੀ.ਐਮ ਮਸ਼ੀਨ ਕੋਲ ਖੜੇ ਨੌਸਰਬਾਜ਼ ਅਕਸਰ ਮਦਦ ਕਰਨ ਦੇ ਬਹਾਨੇ, ਕਾਰਡ ਬਦਲ ਲੈਂਦੇ ਹਨ........

ATM Fraud

ਏ.ਟੀ.ਐਮ ਮਸ਼ੀਨ ਕੋਲ ਖੜੇ ਨੌਸਰਬਾਜ਼ ਅਕਸਰ ਮਦਦ ਕਰਨ ਦੇ ਬਹਾਨੇ, ਕਾਰਡ ਬਦਲ ਲੈਂਦੇ ਹਨ। ਖ਼ਾਸ ਕਰ ਕੇ ਬਜ਼ੁਰਗ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਜਦੋਂ ਤਕ ਪਤਾ ਲਗਦਾ ਹੈ, ਉਦੋਂ ਤਕ ਕਾਰਡ ਖਾਲੀ ਹੋਣ ਕਿਨਾਰੇ ਹੁੰਦਾ ਹੈ। ਮੇਰੇ ਇਕ ਰਿਸ਼ਤੇਦਾਰ ਬਜ਼ੁਰਗ ਨਾਲ ਧੂਰੀ ਵਿਚ ਇਸੇ ਤਰ੍ਹਾਂ ਦੀ ਠੱਗੀ ਹੋਈ। ਸੀ.ਸੀ.ਟੀਵੀ. ਕੈਮਰੇ ਦੀਆਂ ਫ਼ੋਟੋਆਂ ਵਿਚ ਚੋਰ ਦਾ ਪਤਾ ਲਗਿਆ। ਜਿਹੜੇ ਅਕਾਊਂਟ ਵਿਚ ਪੈਸੇ ਟਰਾਂਸਫ਼ਰ ਹੋਏ, ਯੂ.ਪੀ. ਬਿਹਾਰ ਦੇ ਪਤੇ ਵੀ ਕਢਵਾਏ ਗਏ। ਬੈਂਕ ਅਤੇ ਪੁਲਿਸ ਥਾਣੇ ਦੇ ਕਈ ਚੱਕਰ ਲਗਾਏ।

2-3 ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ, ਉਨ੍ਹਾਂ ਦਾ ਕੇਸ ਵੀ ਨਾਲ ਰਲਾ ਕੇ ਰਿਪੋਰਟ ਕੀਤਾ ਪਰ ਛੇ ਮਹੀਨੇ ਲੰਘ ਗਏ, ਕੁੱਝ ਨਹੀਂ ਬਣਿਆ। ਕਿਸੇ ਦਾ 80 ਹਜ਼ਾਰ, ਕਿਸੇ ਦਾ ਇਕ ਲੱਖ। ਠੱਗ ਇਸ ਡਿਜੀਟਲ ਲੁੱਟ ਦਾ ਪੈਸਾ ਲੈ ਕੇ ਹੁਣ ਗੋਆ ਦੇ ਬੀਚ ਤੇ ਬੈਠੇ ਬੀਅਰਾਂ ਪੀ ਰਹੇ ਹੋਣਗੇ। ਏ.ਟੀ.ਐਮ ਮਸ਼ੀਨ ਵਿਚ ਕਿਸੇ ਨੂੰ ਕੋਲ ਨਾ ਖੜਨ ਦਿਉ, ਕੋਰੇ ਹੋ ਜਾਉ। ਆਖ਼ਰ ਤੁਹਾਡੀ ਕਮਾਈ ਤੁਸੀ ਹੀ ਬਚਾਣੀ ਹੈ। 

-ਸੁਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789