ਭਾਜਪਾ ਕਦੇ ਦੂਜੀ ਵਾਰ ਤਾਂ ਸੱਤਾ ਵਿਚ ਆਈ ਨਹੀਂ, ਕੀ ਯੂ.ਪੀ. ਤੇ ਬਿਹਾਰ ਨੇ ਵੀ ਇਹੀ ਸੰਕੇਤ ਦਿਤੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਜਪਾ ਹੁਣ ਤਕ ਦੂਜੀ ਵਾਰ ਤਾਂ ਕਦੇ ਸੱਤਾ ਵਿਚ ਆਈ ਨਹੀਂ, ਕੀ ਯੂ.ਪੀ. ਤੇ ਬਿਹਾਰ ਨੇ ਵੀ ਇਹੀ ਸੰਕੇਤ ਦਿਤੇ ਹਨ?

spa
ਯੋਗੀ ਜੀ ਨੇ ਆਖਿਆ ਹੈ ਕਿ ਇਹ ਹਾਰ ਭਾਜਪਾ ਦੇ ਹੰਕਾਰ ਕਾਰਨ ਹੋਈ ਹੈ ਅਤੇ ਉਨ੍ਹਾਂ ਵਿਰੁਧ ਪਿਛੜੀਆਂ ਜਾਤਾਂ ਤੇ ਮੁਸਲਮਾਨਾਂ ਦਾ ਵੱਡਾ ਇਕੱਠ ਆ ਖੜਾ ਹੋਇਆ ਸੀ। ਭਾਜਪਾ ਦੇ ਚੋਣ ਬਿਆਨ ਤੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਦੇ ਕੰਮਾਂ ਵਿਚ ਬਹੁਤ ਫ਼ਰਕ ਰਿਹਾ। ਤਕਰੀਬਨ ਹਰ ਸੂਬੇ ਨੇ ਭਾਜਪਾ ਨੂੰ ਇਕ ਮੌਕਾ ਐਵੇਂ ਹੀ ਦੇ ਦਿਤਾ। ਦੁਬਾਰਾ ਇਹ ਮੌਕਾ ਸਿਰਫ਼ ਭਾਸ਼ਣਾਂ ਦੇ ਸਿਰ ਤੇ ਨਹੀਂ ਮਿਲ ਸਕੇਗਾ। ਯੋਗੀ ਦੇ ਉੱਤਰ ਪ੍ਰਦੇਸ਼ ਵਿਚ, ਨਫ਼ਰਤ ਅਤੇ ਡਰ ਦੀ ਲਹਿਰ ਅਤੇ ਬੀ.ਜੇ.ਪੀ. ਸਰਕਾਰ ਦੇ ਕੰਮਾਂ ਕਾਰਨ, ਉਨ੍ਹਾਂ ਦੀ ਮਜ਼ਬੂਤ ਸੀਟ ਇਕ ਸਾਲ ਮਗਰੋਂ ਹੀ ਉਨ੍ਹਾਂ ਦੇ ਹੱਥਾਂ ਵਿਚੋਂ ਖਿਸਕ ਗਈ ਹੈ।

ਨਿਮਰਤ ਕੌਰ

ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਹੋਈਆਂ ਜ਼ਿਮਨੀ ਚੋਣਾਂ ਭਾਰਤ ਦੀ ਕਮਜ਼ੋਰ ਵਿਰੋਧੀ ਧਿਰ ਵਿਚ ਜਾਨ ਪਾ ਗਈਆਂ ਹਨ। 6 ਵਿਚੋਂ ਪੰਜ ਸੀਟਾਂ ਉਤੇ ਭਾਜਪਾ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਦਹਾਕਿਆਂ ਤੋਂ ਮੱਲੀ ਸੀਟ ਨੂੰ 'ਭੂਆ-ਭਣੇਵੇਂ' ਦੇ ਗਠਜੋੜ ਨੇ ਉਖਾੜ ਕੇ ਸੁਟ ਦਿਤਾ। ਪਟਨਾ ਵਿਚ ਨਿਤੀਸ਼ ਕੁਮਾਰ ਨੂੰ ਵੀ ਦੱਸ ਦਿਤਾ ਗਿਆ ਕਿ ਲਾਲੂ ਭਾਵੇਂ ਜੇਲ ਵਿਚ ਬੈਠੇ ਹਨ, ਉਨ੍ਹਾਂ ਦੀਆਂ ਬਿਹਾਰ ਵਿਚ ਜੜ੍ਹਾਂ ਮਜ਼ਬੂਤ ਹਨ ਜਿਨ੍ਹਾਂ ਨੂੰ ਨਿਤੀਸ਼ ਤੇ ਬੀ.ਜੇ.ਪੀ. ਵਾਲੇ ਪੁੱਟ ਨਹੀਂ ਸਕਣਗੇ। ਨਿਤੀਸ਼ ਕੁਮਾਰ ਵਾਸਤੇ ਸ਼ਾਇਦ ਉਨ੍ਹਾਂ ਦਾ ਸਿਆਸੀ ਸਫ਼ਰ ਸਿਫ਼ਰ ਤੇ ਆ ਗਿਆ ਹੈ ਕਿਉਂਕਿ ਹੁਣ ਉਹ ਲੜਾਈ ਵਿਚ ਰਹੇ ਹੀ ਨਹੀਂ। ਰਾਹੁਲ ਗਾਂਧੀ ਵੀ ਖ਼ੁਸ਼ੀ ਦੇ ਬਿਆਨ ਦੇ ਰਹੇ ਹਨ ਪਰ ਕੀ ਸਚਮੁਚ ਹੀ ਇਹ ਵਿਰੋਧੀ ਧਿਰ ਵਾਸਤੇ ਖ਼ੁਸ਼ੀ ਮਨਾਉਣ ਦਾ ਸਮਾਂ ਹੈ?

ਇਨ੍ਹਾਂ ਚੋਣਾਂ ਨੇ ਵਿਰੋਧੀ ਧਿਰ ਵਾਸਤੇ 2019 ਦਾ ਰਸਤਾ ਸਾਫ਼ ਤਾਂ ਕਰ ਦਿਤਾ ਹੈ ਪਰ ਅਜੇ ਇਸ ਰਸਤੇ ਵਿਚ ਬਹੁਤ ਸਾਰੇ ਛੋਟੇ ਛੋਟੇ ਰੋੜੇ ਵੀ ਵਿਛੇ ਹੋਏ ਹਨ ਜਿਨ੍ਹਾਂ ਨੂੰ ਨੁਕਰੇ ਲਾਉਣਾ ਏਨਾ ਆਸਾਨ ਵੀ ਨਹੀਂ। ਬਸਪਾ ਅਤੇ ਸਪਾ ਦਾ ਗਠਜੋੜ ਭਾਜਪਾ ਵਿਰੁਧ ਤਾਂ ਚਲ ਗਿਆ ਪਰ ਜਦੋਂ ਸੂਬੇ ਦੀਆਂ ਚੋਣਾਂ ਆਉਣਗੀਆਂ ਤਾਂ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਣ ਦਾ ਦਾਅਵਾ ਮਾਇਆਵਤੀ ਦਾ ਮੰਨਿਆ ਜਾਵੇਗਾ ਜਾਂ ਅਖਿਲੇਸ਼ ਦਾ? ਅਖਿਲੇਸ਼ ਨੇ ਤਾਂ ਅਜੇ ਅਪਣੀ ਪਾਰਟੀ ਦੀ ਪ੍ਰਵਾਰਕ ਜੰਗ ਵੀ ਸੰਭਾਲਣੀ ਹੈ ਕਿਉਂਕਿ ਚਾਚਾ, ਮਤਰੇਈ ਮਾਂ ਅਤੇ ਉਸ ਦੇ ਪੁੱਤਰ-ਨੂੰਹ ਤਾਂ ਭਾਜਪਾ ਵਲ ਝੁਕਾਅ ਰਖਦੇ ਹਨ। ਪਟਨਾ ਵਿਚ ਲਾਲੂ-ਕਾਂਗਰਸ ਦਾ ਗਠਜੋੜ ਮੁਸ਼ਕਲ ਨਹੀਂ ਪਰ ਮਾਂਝੀ ਅਤੇ ਲਾਲੂ ਦਾ ਗਠਜੋੜ ਵਿਚ ਬੱਝ ਕੇ ਲੰਮੇ ਸਮੇਂ ਲਈ ਇਕ-ਦੂਜੇ ਨਾਲ ਚਲ ਸਕਣਾ ਆਸਾਨ ਨਹੀਂ ਹੋਵੇਗਾ। ਦੂਜੇ ਪਾਸੇ ਨਿਤੀਸ਼ ਕੁਮਾਰ ਤੋਂ ਮਾਯੂਸ ਹੋ ਚੁੱਕੇ ਸ਼ਰਦ ਯਾਦਵ ਲਈ ਖ਼ੁਸ਼ੀ ਦੀ ਖ਼ਬਰ ਹੈ।ਮਮਤਾ ਬੈਨਰਜੀ ਦੀ ਪਟਾਰੀ ਵਿਚ ਅਪਣੀਆਂ ਵੀ ਵੱਡੀਆਂ ਯੋਜਨਾਵਾਂ ਮੌਜੂਦ ਹਨ ਜਿਨ੍ਹਾਂ ਕਾਰਨ ਉਨ੍ਹਾਂ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਨਾਲ ਹੀ ਸ਼ਰਦ ਪਵਾਰ ਹਨ ਜੋ ਕਿ ਇਸ ਗਠਜੋੜ ਦੇ ਬਣਨ ਵਿਚ ਵੱਡਾ ਰੇੜਕਾ ਪਾ ਸਕਦੇ ਹਨ। ਭਾਵੇਂ ਇਹ ਦੋਵੇਂ ਕਾਂਗਰਸ ਦਾ ਹਿੱਸਾ ਰਹਿ ਚੁੱਕੇ ਹਨ ਪਰ ਮੋਦੀ-ਅਮਿਤ ਸ਼ਾਹ ਦੀ ਜੋੜੀ ਨੂੰ ਹਟਾਉਣ ਲਈ ਇਹ ਰਾਹੁਲ ਗਾਂਧੀ ਨੂੰ ਅਪਣਾ ਆਗੂ ਮੰਨਣ ਲਈ ਤਿਆਰ ਨਹੀਂ ਲਗਦੇ।