ਹੋਰ ਮੁਖੀਆਂ ਵਾਂਗ, ਪੁਲਿਸ ਮੁਖੀ ਵੀ ਮਹਿਕਮੇ ਦੀਆਂ ਊਣਤਾਈਆਂ ਲਈ ਜ਼ਿੰਮੇਵਾਰ ਮੰਨੇ ਹੀ ਜਾਂਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਅਪਣੇ ਉਤੇ ਲਾਏ ਜਾ ਰਹੇ ਨਸ਼ਾ ਕਾਰੋਬਾਰ ਵਿਚ ਸ਼ਮੂਲੀਅਤ ਦੇ ਇਲਜ਼ਾਮਾਂ ਦੀ ਨਿਖੇਧੀ ਕੀਤੀ ਹੈ............

Punjab Police

ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਅਪਣੇ ਉਤੇ ਲਾਏ ਜਾ ਰਹੇ ਨਸ਼ਾ ਕਾਰੋਬਾਰ ਵਿਚ ਸ਼ਮੂਲੀਅਤ ਦੇ ਇਲਜ਼ਾਮਾਂ ਦੀ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਇਕ ਸਾਜ਼ਸ਼ ਦਸਿਆ ਹੈ। ਪੰਜਾਬ ਦੇ ਪਾਕ-ਦਾਮਨ ਡੀ.ਜੀ.ਪੀ. ਅਰੋੜਾ ਸਾਹਿਬ ਜ਼ਿਆਦਾ ਹੀ ਗੁੱਸਾ ਕਰ ਗਏ ਲਗਦੇ ਹਨ। ਜ਼ਿੰਮੇਵਾਰੀ ਦਾ ਮਤਲਬ ਸ਼ਮੂਲੀਅਤ ਨਹੀਂ ਹੁੰਦਾ। ਬੇਟੇ ਦੀ ਕਰਤੂਤ ਲਈ ਬਾਪ ਨੂੰ ਜ਼ਿੰਮੇਵਾਰ ਦਸਿਆ ਹੀ ਜਾਂਦਾ ਹੈ, ਕਰਤੂਤ ਵਿਚ ਭਾਈਵਾਲ ਨਹੀਂ। ਇਸ ਲਈ ਜੇ ਵੱਖ ਵੱਖ ਪੱਧਰ ਤੇ ਲੱਗੇ ਐਸ.ਐਸ.ਪੀ.-ਐਸ.ਪੀ., ਏ.ਐਸ.ਆਈਜ਼. ਦੀ ਨਸ਼ੇ ਦੇ ਕਾਰੋਬਾਰ ਵਿਚ ਸ਼ਮੂਲੀਅਤ ਨਜ਼ਰ ਆ ਰਹੀ ਹੈ

ਤਾਂ ਕੀ ਏਨੇ ਨਾਲ ਹੀ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਬਾਰੇ ਸਵਾਲ ਪੁੱਛੇ ਜਾਣੇ ਸ਼ੁਰੂ ਨਹੀਂ ਹੋ ਜਾਣਗੇ? ਜੇਲਾਂ ਵਿਚ ਨਸ਼ੇ ਦੇ ਕਾਰੋਬਾਰ ਬਾਰੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਤੋਂ ਲੈ ਕੇ ਜੇਲਾਂ ਵਿਚ ਰਹਿ ਚੁੱਕੇ ਕੈਦੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਵਲੋਂ ਆਵਾਜ਼ ਇਕ ਵਾਰ ਨਹੀਂ, ਕਈ ਵਾਰ ਚੁੱਕੀ ਗਈ ਹੈ। ਜੇ ਇਸ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਮੁਖੀ ਇਸ ਤੇ ਰੋਕ ਨਹੀਂ ਲਗਾ ਸਕੇ ਤਾਂ ਸ਼ਮੂਲੀਅਤ ਨਾ ਵੀ ਹੋਵੇ, ਕੀ ਉਨ੍ਹਾਂ ਕੋਲੋਂ ਜ਼ਿੰਮੇਵਾਰੀ ਨਾ ਨਿਭਾਉਣ ਬਾਰੇ ਪੁਛਿਆ ਨਹੀਂ ਜਾਏਗਾ?

ਡੀ.ਜੀ.ਪੀ. ਵਲੋਂ ਅਦਾਲਤ ਵਿਚ ਗ਼ੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ਵਿਚ ਅਪਣੀ ਸਫ਼ਾਈ ਨਾ ਦੇਣ ਕਾਰਨ, ਉਨ੍ਹਾਂ ਉਤੇ ਜੱਜ ਨੇ ਜੁਰਮਾਨਾ ਆਇਦ ਕੀਤਾ ਹੈ। ਇਹ ਸ਼ਾਇਦ ਡੀ.ਜੀÊਪੀ. ਸੁਰੇਸ਼ ਅਰੋੜਾ ਤੇ ਬਰਗਾੜੀ ਗੋਲੀਕਾਂਡ ਕੇਸ ਵਿਚ ਸਾਬਕਾ ਡੀ.ਜੀÊਪੀ. ਸੈਣੀ ਵਾਸਤੇ ਸੁਨੇਹਾ ਹੈ ਕਿ ਮੁਖੀਆਂ ਦਾ ਸਿਰਫ਼ ਅਪਣੇ ਰੁਤਬੇ ਨੂੰ ਮਾਣਨ ਦਾ ਹੀ ਹੱਕ ਨਹੀਂ ਹੁੰਦਾ ਬਲਕਿ ਅਪਣੀ ਪੁਲਿਸ ਫ਼ੋਰਸ ਵਲੋਂ ਕੀਤੀਆਂ ਵੱਡੀਆਂ ਗ਼ਲਤੀਆਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਲੈਣੀ ਪੈਂਦੀ ਹੈ।      -ਨਿਮਰਤ ਕੌਰ